ਚੰਡੀਗੜ੍ਹ (ਸੁਸ਼ੀਲ)- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਕਾਰਨ ਸ਼ਹਿਰ ਦੇ 45 ਸਾਲ ਤੋਂ ਘੱਟ ਲੋਕ ਜਾਨ ਸੜਕ ਹਾਦਸਿਆਂ ਵਿਚ ਜਾਨ ਗੁਆ ਰਹੇ ਹਨ। ਜਾਣਕਾਰੀ ਮਿਲੀ ਹੈ ਕਿ 45 ਸਾਲ ਤੋਂ ਘੱਟ ਉਮਰ ਦੇ 70 ਫੀਸਦੀ ਲੋਕ ਸੜਕ ਹਾਦਸਿਆਂ ਵਿਚ ਪਿਛਲੇ ਸਾਲ ਜਾਨ ਗੁਆ ਚੁੱਕੇ ਹਨ। ਸ਼ਹਿਰ ਵਿਚ ਹੋਏ ਸੜਕ ਹਾਦਸਿਆਂ ਵਿਚ ਕੁਲ 151 ਲੋਕਾਂ ਦੀ ਜਾਨ ਗਈ, ਜਿਨ੍ਹਾਂ ਵਿਚ 45 ਸਾਲ ਤੋਂ ਘੱਟ ਉਮਰ ਦੇ 102 ਲੋਕ ਸ਼ਾਮਲ ਹਨ। ਜ਼ਿਆਦਾਤਰ ਹਾਦਸੇ ਕਾਰ ਤੇ ਮੋਟਰਸਾਈਕਲ ਨਾਲ ਹੋਏ ਹਨ। ਇਹ ਅੰਕੜੇ ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਿਕ 25 ਤੋਂ 35 ਸਾਲ ਦੀ ਉਮਰ ਵਰਗ ਵਿਚਕਾਰ ਹਾਦਸਿਆਂ 'ਚ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਉਮਰ ਵਰਗ ਵਿਚ ਕੁਲ 36 ਲੋਕਾਂ ਦੀ ਜਾਨ ਗਈ ਸੀ, ਜਿਨ੍ਹਾਂ ਵਿਚ 3 ਔਰਤਾਂ ਸ਼ਾਮਲ ਸਨ। 18 ਤੋਂ 25 ਸਾਲ ਉਮਰ ਵਰਗ ਵਿਚਕਾਰ 25 ਦੀ ਮੌਤ ਹੋਈ, ਜਿਨ੍ਹਾਂ ਵਿਚ 6 ਲੜਕੀਆਂ ਸ਼ਾਮਲ ਸਨ। ਇਸ ਤੋਂ ਇਲਾਵਾ 35 ਤੋਂ 40 ਸਾਲ ਉਮਰ ਵਰਗ ਵਿਚਕਾਰ 29 ਲੋਕਾਂ ਦੀ ਮੌਤ ਹੋਈ।
ਪਿਛਲੇ ਸਾਲ ਸ਼ਹਿਰ ਵਿਚ ਹੋਏ ਹਾਦਸਿਆਂ ਵਿਚ 16 ਨਾਬਾਲਿਗਾਂ ਦੀ ਜਾਨ ਗਈ ਸੀ। ਸੜਕ ਮਾਹਿਰਾਂ ਮੁਤਾਬਿਕ ਹਾਦਸਿਆਂ ਵਿਚ 22 ਔਰਤਾਂ ਨੇ ਵੀ ਜਾਨ ਗੁਆਈ ਹੈ। ਔਰਤਾਂ ਦੀ ਜ਼ਿਆਦਾਤਰ ਮੌਤ ਸਿਰ ਵਿਚ ਸੱਟ ਲੱਗਣ ਨਾਲ ਹੋਈ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਸਿਰਫ ਰੋਡ ਸੇਫਟੀ ਵੀਕ ਦੌਰਾਨ ਹੀ ਔਰਤਾਂ ਨੂੰ ਹੈਲਮੇਟ ਵੰਡ ਕੇ ਜਾਗਰੂਕ ਕਰਦੀ ਹੈ, ਇਸ ਤੋਂ ਬਾਅਦ ਪੁਲਸ ਸਭ ਭੁੱਲ ਜਾਂਦੀ ਹੈ।
ਪੁਲਸ ਦੀ ਮੰਨੀਏ ਤਾਂ ਜ਼ਿਆਦਾਤਰ ਮੌਤਾਂ ਦੋਪਹੀਆ ਵਾਹਨ ਚਾਲਕਾਂ ਦੇ ਕੇਸਾਂ ਵਿਚ ਹੋਈਆਂ ਹਨ। ਇਸ ਤੋਂ ਇਲਾਵਾ ਸੜਕ ਹਾਦਸੇ ਰਾਤ ਦੇ ਸਮੇਂ ਜ਼ਿਆਦਾ ਹੋ ਰਹੇ ਹਨ। ਰਾਤ ਨੂੰ ਟ੍ਰੈਫਿਕ ਪੁਲਸ ਗਾਇਬ ਹੋ ਜਾਂਦੀ ਹੈ।
ਇਨ੍ਹਾਂ ਵਾਹਨਾਂ ਨਾਲ ਹੋਈਆਂ ਜ਼ਿਆਦਾ ਮੌਤਾਂ : ਸ਼ਹਿਰ ਦੀਆਂ ਸੜਕਾਂ 'ਤੇ ਹਾਦਸਿਆਂ ਵਿਚ ਜ਼ਿਆਦਾਤਰ ਮੌਤਾਂ ਕਾਰ ਤੇ ਦੋਪਹੀਆ ਵਾਹਨ ਨਾਲ ਹੋਏ ਹਾਦਸਿਆਂ ਵਿਚ ਹੋਈਆਂ ਹਨ। ਕਾਰ ਦੀ ਟੱਕਰ ਨਾਲ 61 ਤੇ ਮੋਟਰਸਾਈਕਲ ਦੀ ਟੱਕਰ ਨਾਲ 29 ਲੋਕਾਂ ਦੀ ਮੌਤ ਹੋ ਗਈ। ਪੁਲਸ ਦੀ ਮੰਨੀਏ ਤਾਂ ਕਾਰ ਦੀ ਟੱਕਰ ਨਾਲ 200, ਜਦਕਿ ਮੋਟਰਸਾਈਕਲ ਦੀ ਟੱਕਰ ਨਾਲ 70 ਲੋਕ ਜ਼ਖਮੀ ਹੋ ਚੁੱਕੇ ਹਨ।
ਪਿਛਲੇ ਸਾਲ ਦੇ ਹਾਦਸਿਆਂ ਤੋਂ ਇਸ ਸਾਲ ਲਿਆ ਪੁਲਸ ਨੇ ਸਬਕ : ਪਿਛਲੇ ਸਾਲ ਹੋਏ ਸੜਕ ਹਾਦਸਿਆਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਇਸ ਸਾਲ ਕਾਫੀ ਸਖਤੀ ਕੀਤੀ ਹੈ। ਟ੍ਰੈਫਿਕ ਪੁਲਸ ਰੈੱਡ ਲਾਈਟ ਜੰਪ ਕਰਨ, ਬਿਨਾਂ ਸੀਟ ਬੈਲਟ ਗੱਡੀ ਚਲਾਉਣ, ਓਵਰ ਸਪੀਡ, ਡਰਾਈਵਿੰਗ ਕਰਦੇ ਹੋਏ ਮੋਬਾਇਲ ਦੀ ਵਰਤੋਂ ਕਰਨ ਤੇ ਡ੍ਰੰਕਨ ਡਰਾਈਵ ਕਰਦੇ ਫੜੇ ਜਾਣ 'ਤੇ ਉਨ੍ਹਾਂ ਦਾ ਲਾਇਸੰਸ ਰੱਦ ਕਰਵਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਉਨ੍ਹਾਂ ਨੂੰ ਜੁਰਮਾਨਾ ਵੀ ਕਰ ਰਹੀ ਹੈ।
ਨਿਗਮ ਦੇ ਓ. ਐੱਨ. ਐੱਮ. ਵਿਭਾਗ ਤੋਂ ਡਿਫਾਲਟਰ ਬੇਖੌਫ
NEXT STORY