ਨਵੀਂ ਦਿੱਲੀ - ਭਾਰਤ 'ਚ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਨੂੰ ਧਾਰਮਿਕ ਦ੍ਰਿਸ਼ਟੀਕੋਣ ਤੋਂ ਅਸ਼ੁਭ ਮੰਨਿਆ ਜਾਂਦਾ ਹੈ। ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਲੱਗਾ ਸੀ ਅਤੇ ਅੱਜ ਸਾਲ ਦਾ ਆਖਰੀ ਚੰਦਰ ਰਾਤ ਨੂੰ ਲੱਗੇਗਾ। ਜਦੋਂ ਸੂਰਜ ਅਤੇ ਚੰਦਰਮਾ ਦੇ ਵਿਚਾਲੇ ਧਰਤੀ ਆ ਜਾਂਦੀ ਹੈ ਤਾਂ ਚੰਦਰ ਨੂੰ ਗ੍ਰਹਿਣ ਲੱਗਦਾ ਹੈ। ਚੰਦਰ ਗ੍ਰਹਿਣ ਦੌਰਾਨ ਕੁਝ ਚੀਜ਼ਾਂ ਦਾ ਦਾਨ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਇਹ ਨੌਕਰੀ ਤੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਚੰਦਰ ਗ੍ਰਹਿਣ ਵਾਲੇ ਦਿਨ ਚੀਜ਼ਾਂ ਦਾਨ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - Chandra Grahan 2023: ਭਾਰਤ 'ਚ ਅੱਜ ਰਾਤ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋ ਸਮਾਂ
1. ਚਿੱਟੇ ਮੋਤੀ ਨੂੰ ਚੰਦਰਮਾ ਦਾ ਕਾਰਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਗ੍ਰਹਿਣ ਵਾਲੇ ਦਿਨ ਮੋਤੀ ਜਾਂ ਇਸ ਤੋਂ ਬਣੇ ਗਹਿਣੇ ਦਾਨ ਕਰ ਸਕਦੇ ਹੋ।
2. ਜੇਕਰ ਤੁਹਾਡੇ ਘਰ 'ਚ ਕੋਈ ਲੰਬੇ ਸਮੇਂ ਤੋਂ ਬੀਮਾਰ ਹੈ ਤਾਂ ਗ੍ਰਹਿਣ ਵਾਲੇ ਦਿਨ ਕੱਚ ਦੇ ਭਾਂਡੇ 'ਚ ਪਾਣੀ ਪਾ ਕੇ ਉਸ 'ਚ ਚਾਂਦੀ ਦਾ ਸਿੱਕਾ ਰੱਖ ਦਿਓ। ਹੁਣ ਮਰੀਜ਼ ਨੂੰ ਉਸ ਪਾਣੀ ਦੇ ਕਟੋਰੇ 'ਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ। ਫਿਰ ਉਸ ਕਟੋਰੇ ਨੂੰ ਸਿੱਕਿਆਂ ਸਮੇਤ ਦਾਨ ਕਰੋ।
3. ਚੰਦਰਮਾ ਦਾ ਸਬੰਧ ਚਿੱਟੀਆਂ ਵਸਤਾਂ ਨਾਲ ਹੈ। ਅਜਿਹੇ 'ਚ ਗ੍ਰਹਿਣ ਦੌਰਾਨ ਸਫੈਦ ਰੰਗ ਦੀਆਂ ਚੀਜ਼ਾਂ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਚੰਦਰ ਗ੍ਰਹਿਣ ਤੋਂ ਬਾਅਦ ਚੀਨੀ ਜਾਂ ਚਿੱਟੇ ਕੱਪੜੇ ਦਾਨ ਕਰਨ ਨਾਲ ਘਰੇਲੂ ਕਲੇਸ਼ ਖ਼ਤਮ ਹੁੰਦਾ ਹੈ। ਘਰ 'ਚ ਖੁਸ਼ੀਆਂ ਆਉਂਦੀਆਂ ਹਨ।
4. ਚੰਦਰ ਗ੍ਰਹਿਣ ਤੋਂ ਬਾਅਦ ਦੁੱਧ ਅਤੇ ਚਿੱਟੇ ਚੌਲਾਂ ਦਾ ਦਾਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਅਕਸ਼ਤ ਖੁਸ਼ਹਾਲੀ ਪ੍ਰਤੀਕ ਹੈ।
5. ਗ੍ਰਹਿਣ ਤੋਂ ਬਾਅਦ ਦਾਨ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਇਸ ਲਈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੋਂ ਬਾਅਦ ਚੀਜ਼ਾਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। 8 ਨਵੰਬਰ ਨੂੰ ਗ੍ਰਹਿਣ ਤੋਂ ਬਾਅਦ ਕੱਪੜੇ ਤੇ ਦੁੱਧ ਆਦਿ ਦਾ ਦਾਨ ਕਰੋ। ਜੇਕਰ ਤੁਸੀਂ ਬੱਚਾ ਚਾਹੁੰਦੇ ਹੋ ਤਾਂ ਖਿਡੌਣੇ ਦਾਨ ਕਰੋ। ਇਹ ਫ਼ਾਇਦੇਮੰਦ ਹੋਵੇਗਾ।
6. ਜੇਕਰ ਤੁਸੀਂ ਲੰਬੇ ਸਮੇਂ ਤੋਂ ਅਦਾਲਤੀ ਮਾਮਲਿਆਂ ਜਾਂ ਵਿਵਾਦਾਂ 'ਚ ਫਸੇ ਹੋਏ ਹੋ ਤਾਂ ਚੰਦਰ ਗ੍ਰਹਿਣ ਤੋਂ ਬਾਅਦ ਕਿਸੇ ਮੰਦਰ 'ਚ ਜਾ ਕੇ ਭਗਵਾਨ ਸ਼ੰਕਰ ਨੂੰ ਸਫੈਦ ਰੰਗ ਦੇ ਫੁੱਲ ਚੜ੍ਹਾਓ।
ਇਹ ਖ਼ਬਰ ਵੀ ਪੜ੍ਹੋ - ਚੰਦਰ ਗ੍ਰਹਿਣ ਤੋਂ ਬਾਅਦ ਇਸ ਤਰ੍ਹਾਂ ਕਰੋ ਮੰਦਰ ਦੀ ਸਫ਼ਾਈ, ਘਰ 'ਚ ਆਵੇਗੀ ਖ਼ੁਸ਼ਹਾਲੀ
ਚੰਦਰ ਗ੍ਰਹਿਣ ਦਾ ਸਮਾਂ
ਸਾਲ ਦਾ ਦੂਜਾ ਅਤੇ ਆਖਰੀ ਚੰਦਰ ਗ੍ਰਹਿਣ ਰਾਤ ਦੇ 1.05 ਵਜੇ ਸ਼ੁਰੂ ਹੋਵੇਗਾ, ਜੋ 2.24 ਵਜੇ ਸਮਾਪਤ ਹੋ ਜਾਵੇਗਾ। ਇਸ ਗ੍ਰਹਿਣ ਦੀ ਖ਼ਾਸ ਗੱਲ ਇਹ ਹੈ ਕਿ ਇਹ ਭਾਰਤ 'ਚ ਵੀ ਦਿਖਾਈ ਦੇਵੇਗਾ। ਪਿਛਲਾ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦਿੱਤਾ ਸੀ। ਸੂਤਕ ਕਾਲ ਹੋਣ ਕਾਰਨ ਸਾਰੇ ਸ਼ੁੱਭ ਕੰਮਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ।
ਭਾਰਤ ਸਣੇ ਇਨ੍ਹਾਂ ਦੇਸ਼ਾਂ 'ਚ ਵਿਖਾਈ ਦੇਵੇਗਾ ਚੰਦਰ ਗ੍ਰਹਿਣ
ਸਾਲ ਦਾ ਆਖਰੀ ਚੰਦਰ ਗ੍ਰਹਿਣ ਭਾਰਤ 'ਚ ਵਿਖਾਈ ਦੇਵੇਗਾ। ਭਾਰਤ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਭੂਟਾਨ, ਚੀਨ, ਮੰਗੋਲੀਆ, ਈਰਾਨ, ਰੂਸ, ਕਜ਼ਾਕਿਸਤਾਨ, ਸਾਊਦੀ ਅਰਬ, ਸੂਡਾਨ, ਇਰਾਕ, ਤੁਰਕੀ, ਪੋਲੈਂਡ, ਅਲਜੀਰੀਆ, ਜਰਮਨੀ, ਇਟਲੀ, ਫਰਾਂਸ, ਨਾਰਵੇ ਆਦਿ ਦੇਸ਼ਾਂ 'ਚ ਵੀ ਦਿਖਾਈ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅੰਮ੍ਰਿਤਸਰ ਦੇ ਹਸਪਤਾਲ ਦੀ ਇਕ ਹੋਰ ਵੱਡੀ ਲਾਪ੍ਰਵਾਹੀ, ਇਲਾਜ ਲਈ 4 ਘੰਟੇ ਤੜਫਦਾ ਰਿਹਾ ਮਰੀਜ਼
NEXT STORY