ਜਲੰਧਰ, (ਰਵਿੰਦਰ ਸ਼ਰਮਾ)— ਇਕ ਜ਼ਮਾਨਾ ਸੀ, ਜਦੋਂ ਸਿੱਕਿਆਂ ਦੀ ਖਣਕ ਕੰਨਾਂ ਤੇ ਅੱਖਾਂ ਨੂੰ ਬਹੁਤ ਚੰਗੀ ਲੱਗਦੀ ਸੀ। ਸਮਾਂ ਬਦਲਿਆ ਅਤੇ ਸੁਰੀਲੀ ਤੇ ਸਕੂਨ ਭਰੀ ਖਣਕ ਵਾਲੇ ਸਿੱਕੇ ਹੁਣ ਬਾਜ਼ਾਰ 'ਚ ਪ੍ਰੇਸ਼ਾਨੀ ਦਾ ਬੇਸੁਰਾ ਰਾਗ ਬਣਦੇ ਜਾ ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਬਾਜ਼ਾਰ 'ਚ 2, 5 ਤੇ 10 ਰੁਪਏ ਦੇ ਸਿੱਕਿਆਂ ਦੀ ਇੰਨੀ ਭਰਮਾਰ ਹੈ ਕਿ ਹਰ ਕੋਈ ਇਨ੍ਹਾਂ ਨੂੰ ਲੈਣ ਤੋਂ ਕਤਰਾਉਣ ਲੱਗਾ ਹੈ। ਮਜਬੂਰ ਦੁਕਾਨਦਾਰ ਨੂੰ ਗਾਹਕ ਤੋਂ ਮਨ ਮਾਰ ਕੇ ਹੀ ਸਿੱਕੇ ਲੈਣੇ ਪੈ ਰਹੇ ਹਨ। ਉਧਰ ਬੈਂਕ ਵੀ ਇਨ੍ਹਾਂ ਨੂੰ ਲੈਣ 'ਚ ਘੱਟ ਆਨਾਕਾਨੀ ਨਹੀਂ ਕਰ ਰਹੇ ਹਨ। ਸਿੱਕਿਆਂ ਨੂੰ ਲੈ ਕੇ ਚੱਲਣ ਵਾਲੀਆਂ ਅਫਵਾਹਾਂ ਇਸ ਦੀ ਸਭ ਤੋਂ ਵੱਡੀ ਵਜ੍ਹਾ ਹਨ।
ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਨਵੀਆਂ ਕੋਸ਼ਿਸ਼ਾਂ ਅਤੇ ਵਾਰ-ਵਾਰ ਉਨ੍ਹਾਂ ਦੀ ਵੈਲੀਡਿਟੀ ਨੂੰ ਸਪੱਸ਼ਟੀਕਰਨ (ਐੱਸ. ਐੱਮ. ਐੱਸ. ਸਮੇਤ ਹੋਰ ਮਾਧਿਅਮਾਂ ਨਾਲ) ਦੇਣ ਤੋਂ ਬਾਅਦ ਵੀ ਸਿੱਕੇ ਸਹਿਜਤਾ ਨਾਲ ਸਵੀਕਾਰ ਨਹੀਂ ਕੀਤੇ ਜਾ ਰਹੇ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਛੋਟੇ ਦੁਕਾਨਦਾਰਾਂ ਨੂੰ ਹੈ। ਉਨ੍ਹਾਂ ਨੂੰ ਸਿੱਕੇ ਦੇਣ ਨੂੰ ਸਾਰੇ ਤਿਆਰ ਹਨ ਪਰ ਲੈਣ ਨੂੰ ਕੋਈ ਨਹੀਂ। ਜਾਣਕਾਰਾਂ ਮੁਤਾਬਕ ਨੋਟਬੰਦੀ ਤੋਂ ਬਾਅਦ ਛੋਟੇ ਨੋਟ ਜਾਂ ਰੇਜਗਾਰੀ ਦਾ ਸੰਕਟ ਦੂਰ ਕਰਨ ਲਈ ਬਾਜ਼ਾਰ 'ਚ ਉਤਾਰੇ ਗਏ 2, 5 ਅਤੇ 10 ਰੁਪਏ ਦੇ ਨਵੇਂ ਸਿੱਕਿਆਂ ਅਤੇ ਪੁਰਾਣੇ ਸਿੱਕਿਆਂ ਦੇ ਬੰਦ ਹੋਣ ਦੀਆਂ ਆਧਾਰਹੀਣ ਅਫਵਾਹਾਂ ਨਾਲ ਸਮੱਸਿਆ ਲਗਾਤਾਰ ਵਧਦੀ ਗਈ। ਨਵੇਂ ਸਿੱਕੇ ਤਾਂ ਬਾਜ਼ਾਰ 'ਚ ਆਏ ਹੀ, ਲੋਕਾਂ ਨੇ ਸੰਭਾਲ ਕੇ ਰੱਖੇ ਪੁਰਾਣੇ ਸਿੱਕਿਆਂ ਨੂੰ ਖਪਾਉਣਾ ਸ਼ੁਰੂ ਕਰ ਦਿੱਤਾ। ਆਰ. ਬੀ. ਆਈ. ਦੇ ਵਾਰ-ਵਾਰ ਤਾਕੀਦ ਕਰਨ ਤੋਂ ਬਾਅਦ ਵੀ ਲੋਕ ਅਫਵਾਹਾਂ ਤੋਂ ਪ੍ਰਭਾਵਿਤ ਹੁੰਦੇ ਰਹੇ ਅਤੇ ਸਿੱਕੇ ਵਧਦੇ ਰਹੇ। ਵਿੱਤੀ ਮਾਹਿਰਾਂ ਦਾ ਅਨੁਮਾਨ ਹੈ ਕਿ ਲਗਭਗ 20 ਕਰੋੜ ਰੁਪਏ ਦੀ ਕੀਮਤ ਦੇ ਸਿੱਕੇ ਮੁਦਰਾ ਸੰਚਿਤ ਦੇ ਕਾਰਨ ਬਾਜ਼ਾਰ 'ਚ ਨਹੀਂ ਸਨ ਪਰ ਨੋਟਬੰਦੀ ਕਾਰਨ ਬਾਜ਼ਾਰ 'ਚ ਆ ਗਏ। ਇਮਾਮ ਨਾਸਿਰ ਸਥਿਤ ਕਰਿਆਨਾ ਸਟੋਰ ਦੇ ਮਾਲਕ ਸਤਪਾਲ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲਗਭਗ 5 ਹਜ਼ਾਰ ਰੁਪਏ ਦੇ ਸਿੱਕੇ ਜਮ੍ਹਾ ਹਨ। ਫੁਟਕਲ ਦੇ ਰੂਪ 'ਚ ਲੋਕ ਸਿੱਕੇ ਤਾਂ ਦੇ ਰਹੇ ਹਨ ਪਰ ਕਈ ਵਾਰ ਕਹਿਣ ਤੋਂ ਬਾਅਦ ਵੀ 10-20 ਰੁਪਏ ਤੋਂ ਜ਼ਿਆਦਾ ਦੇ ਸਿੱਕੇ ਨਹੀਂ ਲੈਂਦੇ।
ਨੋਟਬੰਦੀ ਨੇ ਇਥੇ ਵੀ ਬਦਲਿਆ ਤਰੀਕਾ
ਹਰ ਸ਼ਹਿਰ 'ਚ ਕੁਝ ਅਜਿਹੀਆਂ ਦੁਕਾਨਾਂ ਦੇ ਬੋਰਡ ਲਾਏ ਜਾਂਦੇ ਸਨ ਜਿੱਥੇ ਪੁਰਾਣੇ ਤੇ ਫਟੇ ਨੋਟ ਬਦਲੇ ਜਾਣ ਦੀ ਗੱਲ ਲਿਖੀ ਹੁੰਦੀ ਹੈ। ਇਨ੍ਹਾਂ 'ਚ ਕਮਿਸ਼ਨ 'ਤੇ ਛੋਟੇ ਨੋਟ ਦੇ ਬਦਲੇ ਵੱਡੇ ਨੋਟ ਅਤੇ ਨੋਟ ਦੇ ਬਦਲੇ ਸਿੱਕੇ ਮਿਲ ਜਾਂਦੇ ਸਨ। ਪੁਰਾਣੇ ਨੋਟ ਬਦਲਣ ਦਾ ਧੰਦਾ ਕਰਨ ਵਾਲੇ ਰਮੇਸ਼ ਕੁਮਾਰ ਕਹਿੰਦੇ ਹਨ ਕਿ ਹੁਣ ਸਰਫ 50 ਤੇ 100 ਰੁਪਏ ਦੇ ਨੋਟ ਬਦਲਾਉਣ ਵਾਲੇ ਲੋਕ ਹੀ ਆਉਂਦੇ ਹਨ ਅਤੇ ਉਹ ਵੀ ਬਹੁਤ ਘੱਟ। ਪਹਿਲਾਂ ਜਿਥੇ 100 ਰੁਪਏ ਦੇ ਨੋਟ ਦੇ ਬਦਲੇ 90 ਰੁਪਏ ਦੇ ਸਿੱਕੇ ਮਿਲਦੇ ਸਨ, ਹੁਣ ਸਿੱਕੇ ਦੇ ਬਦਲੇ ਨੋਟ ਮੰਗੇ ਜਾ ਰਹੇ ਹਨ।
ਇਸ ਲਈ ਖੋਟਾ ਲੱਗਦੈ ਵਜ਼ਨਦਾਰ ਸਿੱਕਾ
- ਰੱਖਣ, ਲੈਣ-ਦੇਣ 'ਚ ਸਹਿਜ ਨਹੀਂ।
- ਗਿਣਨ 'ਚ ਲੱਗਦਾ ਹੈ ਸਮਾਂ
- ਬਹੁਤ ਖਰਾ ਹੈ ਸਿੱਕਾ
- ਕਠੋਰ, ਲੰਬੇ ਸਮੇਂ ਤਕ ਚੱਲਦੇ ਹਨ।
- ਛੋਟੇ ਲੈਣ-ਦੇਣ 'ਚ ਢੁਕਵੇਂ।
- ਜਾਅਲੀ ਸਿੱਕੇ ਦੁਰਲੱਭ
ਬੈਂਕ ਇਨਕਾਰ ਨਹੀਂ ਕਰ ਸਕਦੇ
ਸਿੱਕਿਆਂ ਦੀ ਵੱਡੀ ਗਿਣਤੀ ਵਿਚ ਇਸਤੇਮਾਲ ਕਰਨ ਦਾ ਇਕੋ ਇਕ ਜ਼ਰੀਆ ਬੈਂਕ ਹੈ। ਸਿੱਕਿਆਂ ਨੂੰ ਗਿਣਨ, ਉਨ੍ਹਾਂ ਨੂੰ ਰੱਖਣ 'ਚ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਬੈਂਕ ਕਰਮਚਾਰੀ ਇਨ੍ਹਾਂ ਨੂੰ ਲੈਣ 'ਚ ਟਾਲਮਟੋਲ ਕਰਦੇ ਹਨ। ਕਾਨੂੰਨ ਅਨੁਸਾਰ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਮਨ੍ਹਾ ਨਹੀਂ ਕਰ ਸਕੇ ਪਰ ਇਨ੍ਹਾਂ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਇਕ ਵਿਅਕਤੀ ਇਕ ਦਿਨ 'ਚ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਸਿੱਕੇ ਜਮ੍ਹਾ ਨਹੀਂ ਕਰ ਸਕਦਾ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਰੋਬਾਰੀ, ਯਾਤਰੀ ਵਾਹਨ ਦੇ ਚਾਲਕ ਅਤੇ ਹੋਰ ਦੁਕਾਨਦਾਰ ਸਿੱਕਾ ਲੈਣ ਤੋਂ ਮਨ੍ਹਾ ਕਰਦਾ ਹੈ ਤਾਂ ਇਸ ਦੀ ਸੂਚਨਾ ਸਿੱਧੀ ਪੁਲਸ ਨੂੰ ਦਿੱਤੀ ਜਾ ਸਕਦੀ ਹੈ। ਸਿੱਕਾ ਨਾ ਲੈਣ ਵਾਲਿਆਂ 'ਤੇ ਕਾਰਵਾਈ ਦੀ ਵਿਵਸਥਾ ਹੈ।
ਸਮੱਸਿਆ ਗੰਭੀਰ ਤੇ ਆਰ. ਬੀ. ਆਈ. ਕੋਲ ਬਹੁਤ ਸਾਰੀਆਂ ਸ਼ਿਕਾਇਤਾਂ
ਆਮ ਜਨਤਾ ਨਾਲ ਜੁੜੀ ਇਹ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਆਰ. ਬੀ. ਆਈ. ਨੇ 15 ਫਰਵਰੀ ਨੂੰ ਇਕ ਵਾਰ ਫਿਰ ਗਾਈਡਲਾਈਨ ਜਾਰੀ ਕਰਕੇ ਬੈਂਕਾਂ ਨੂੰ ਜਾਣੂ ਕਰਵਾਇਆ ਹੈ। ਇਸ 'ਚ ਜੁਲਾਈ 2017 'ਚ ਜਾਰੀ ਮਾਸਟਰ ਸਰਕੂਲਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਬੈਂਕ ਦੀ ਕੋਈ ਵੀ ਬ੍ਰਾਂਚ ਛੋਟੇ ਨੋਟ ਜਾਂ ਸਿੱਕੇ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ। ਆਰ. ਬੀ. ਆਈ. ਨੇ ਬੈਂਕਾਂ ਨੂੰ ਸੁਝਾਅ ਵੀ ਦਿੱਤੇ ਹਨ ਕਿ 1 ਜਾਂ 2 ਰੁਪਏ ਦੇ ਸਿੱਕਿਆਂ ਨੂੰ ਗਿਣਨ 'ਚ ਪ੍ਰੇਸ਼ਾਨੀ ਹੋਵੇ ਤਾਂ ਭਾਰ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ।
ਹੈਰੋਇਨ, ਭੁੱਕੀ ਤੇ ਸ਼ਰਾਬ ਸਮੇਤ 5 ਗ੍ਰਿਫਤਾਰ
NEXT STORY