ਜਲੰਧਰ (ਵੈੱਬ ਡੈਸਕ,ਸੋਨੂੰ)— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਦੌਰੇ ’ਤੇ ਹਨ। ਸਵੇਰੇ ਇਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਦੁਪਹਿਰ ਨੂੰ ਚਰਨਜੀਤ ਸਿੰਘ ਚੰਨੀ ਸੁਰਜੀਤ ਹਾਕੀ ਸਟੇਡੀਅਮ ’ਚ ਪੁੱਜੇ। ਇਥੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਨ ਦੌਰਾਨ ਬੱਚਿਆਂ ਦੇ ਨਾਲ ਤਸਵੀਰਾਂ ਵੀ ਖਿੱਚਵਾਈਆਂ। ਆਪਣੀ ਸਾਦਗੀ ਲਈ ਜਾਣੇ ਜਾਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੱਚਿਆਂ ਦੇ ਨਾਲ ਜ਼ਮੀਨ ’ਤੇ ਬੈਠ ਤਸਵੀਰਾਂ ਖਿੱਚਵਾਈਆਂ ਅਤੇ ਬੇਹੱਦ ਉਤਸ਼ਾਹਤ ਨਜ਼ਰ ਆਏ।
ਇਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਲੰਧਰ ਦੌਰੇ ਨੂੰ ਲੈ ਕੇ ਕਾਂਗਰਸੀ ਗਲਿਆਰਿਆਂ ’ਚ ਹਲਚਲ ਕਾਫ਼ੀ ਤੇਜ਼ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਮੁੱਖ ਮੰਤਰੀ ਬਣਨ ਉਪਰੰਤ ਪਹਿਲਾਂ ਵੀ ਜਲੰਧਰ ਆ ਚੁੱਕੇ ਹਨ ਪਰ ਉਹ ਡੇਰਾ ਬੱਲਾਂ ਵਿਚ ਨਤਮਸਤਕ ਹੋ ਕੇ ਵਾਪਸ ਮੁੜ ਗਏ ਸਨ ਪਰ ਇਸ ਵਾਰ ਉਹ 6 ਘੰਟੇ ਦੇ ਲਗਭਗ ਆਪਣੇ ਜਲੰਧਰ ਦੌਰਾਨ ਇਕ ਨਿੱਜੀ ਪ੍ਰੋਗਰਾਮ ਉਪਰੰਤ ਇਕ ਧਾਰਮਿਕ ਸਥਾਨ ਵਿਖੇ ਮੱਥਾ ਟੇਕਿਆ। ਉਪਰੰਤ ਜਲੰਧਰ ਕੈਂਟ ਦੇ ਕਟੋਚ ਸਟੇਡੀਅਮ ਵਿਚ ਸੁਰਜੀਤ ਹਾਕੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਪੁੱਜੇ।
ਇਹ ਵੀ ਪੜ੍ਹੋ: CM ਚੰਨੀ ਤੋਂ ਬਾਅਦ ਹੁਣ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਖੇ ਖੇਡੀ ਹਾਕੀ, ਪੁਰਾਣੇ ਦਿਨ ਕੀਤੇ ਯਾਦ
ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ
ਨਾਭਾ ਪੁੱਜੇ 'ਪ੍ਰਕਾਸ਼ ਸਿੰਘ ਬਾਦਲ' ਨੇ ਕਾਂਗਰਸ 'ਤੇ ਲਾਏ ਰਗੜੇ, ਕੈਪਟਨ ਨੂੰ ਦਿੱਤੀ ਇਹ ਸਲਾਹ
NEXT STORY