ਲੁਧਿਆਣਾ (ਵਿੱਕੀ) : ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ. ਸੀ. ਏ. ਆਈ.) ਵੱਲੋਂ ਚਾਰਟਰਡ ਅਕਾਊਂਟੈਂਟ (ਸੀ. ਏ.) ਦੀ ਪ੍ਰੀਖਿਆ ਦੀ ਤਾਰੀਖ਼ 21 ਜਨਵਰੀ ਐਲਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਓ. ਪੀ. ਸੋਨੀ ਦੀ ਹਾਜ਼ਰੀ 'ਚ ਗਾਲੋ-ਗਾਲੀ ਹੋਏ ਕਾਂਗਰਸੀ, ਗੁੱਸੇ 'ਚ ਲੋਹਾ-ਲਾਖਾ ਹੋਏ ਮੰਤਰੀ ਨੇ ਦਿੱਤੀ ਸਖ਼ਤ ਚਿਤਾਵਨੀ
ਇਸ ਦੇ ਲਈ ਆਈ. ਸੀ. ਏ. ਆਈ. ਵੱਲੋਂ ਆਪਣੀ ਵੈੱਬਸਾਈਟ ’ਤੇ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ। ਇਹ ਐਡਮਿਟ ਕਾਰਡ ਜਨਵਰੀ-2021 'ਚ ਹੋਣ ਜਾ ਰਹੀ ਸੀ. ਏ. ਫਾਊਂਡੇਸ਼ਨ, ਇੰਟਰਮੀਡੀਏਟ ਅਤੇ ਫਾਈਨਲ ਪ੍ਰੋਗਰਾਮ ਦੀਆਂ ਪ੍ਰੀਖਿਆਵਾਂ ਲਈ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੁਲਸ ਅਫ਼ਸਰਾਂ ਦੀ ਤਾਇਨਾਤੀ ਮਾਮਲੇ 'ਚ ਭੜਕੇ 'ਕੈਪਟਨ', ਅਕਾਲੀ ਦਲ ਤੇ 'ਆਪ' ਨੂੰ ਲਿਆ ਕਰੜੇ ਹੱਥੀਂ
ਐਡਮਿਟ ਕਾਰਡ ਦੇ ਨਾਲ-ਨਾਲ ਆਈ. ਸੀ. ਏ. ਆਈ. ਨੇ ਇਕ ਅੰਡਰਟੇਕਿੰਗ ਵੀ ਜਾਰੀ ਕੀਤੀ ਹੈ। ਇਹ ਅੰਡਰਟੇਕਿੰਗ ਉਨ੍ਹਾਂ ਵਿਦਿਆਰਥੀਆਂ ਲਈ ਜ਼ਰੂਰੀ ਹੈ, ਜੋ ਘੱਟ ਉਮਰ ਦੇ ਹਨ।
ਇਹ ਵੀ ਪੜ੍ਹੋ : ਬਰਡ ਫਲੂ : ਪੰਜਾਬ ਸਰਕਾਰ ਨੇ ਸੂਬੇ ਨੂੰ 'ਕੰਟਰੋਲਡ ਏਰੀਆ' ਐਲਾਨਿਆ, ਲਿਆ ਗਿਆ ਇਹ ਵੱਡਾ ਫ਼ੈਸਲਾ
ਇਸ ਅੰਡਰਟੇਕਿੰਗ ਨੂੰ ਭਰ ਕੇ ਉਸ ’ਤੇ ਉਮੀਦਵਾਰ ਦੇ ਮਾਪਿਆਂ ਦੇ ਹਸਤਾਖ਼ਰ ਲੈਣੇ ਜ਼ਰੂਰੀ ਹਨ। ਇਸ ਤੋਂ ਬਿਨਾਂ ਪ੍ਰੀਖਿਆ ਹਾਲ 'ਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ ਸਰਕਾਰ ਦਾ ਵੱਡਾ ਐਲਾਨ: ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾਂ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ
NEXT STORY