ਗੋਰਾਇਆ, (ਮੁਨੀਸ਼)- ਕਾਂਗਰਸੀ ਕੌਂਸਲਰਾਂ ਵਿਚ ਨਗਰ ਕੌਂਸਲ ਗੋਰਾਇਆ ਦੀ ਪ੍ਰਧਾਨਗੀ ਤੇ ਉਪ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਚੱਲ ਰਹੀ ਧੜੇਬੰਦੀ ਅਤੇ ਨਾਰਾਜ਼ਗੀ ਨੂੰ ਦੂਰ ਕਰਨ ਲਈ ਕਈ ਯਤਨ ਕੀਤੇ ਜਾ ਰਹੇ ਸਨ। ਇਸੇ ਨਾਰਾਜ਼ਗੀ ਨੂੰ ਦੂਰ ਕਰਨ ਲਈ ਸਮਾਜ ਸੇਵਕ ਅਤੇ ਆੜ੍ਹਤੀ ਐਸੋਸੀਏਸ਼ਨ ਗੋਰਾਇਆ ਦੇ ਪ੍ਰਧਾਨ ਸੁਖਦੇਵ ਛਾਬੜਾ ਦੇ ਘਰ 'ਤੇ ਉਨ੍ਹਾਂ ਦੇ ਯਤਨਾਂ ਨਾਲ ਚੌਧਰੀ ਵਿਕਰਮਜੀਤ ਸਿੰਘ ਦੀ ਅਗਵਾਈ ਵਿਚ ਬੈਠਕ ਹੋਈ, ਜਿਸ ਵਿਚ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਤੋਂ ਇਲਾਵਾ ਨਾਰਾਜ਼ ਚੱਲ ਰਹੇ ਕੌਂਸਲਰ ਰਵਿੰਦਰਪਾਲ ਸਿੰਘ ਰਿੰਕੂ, ਬਲਜਿੰਦਰ ਕਾਲਾ, ਸੁਖਰਾਜ ਕੌਰ, ਰਸ਼ਪਾਲ ਕੌਰ ਦੇ ਪਤੀ ਜੀਵਨ ਦਾਸ, ਮਨੂ ਜੋਸ਼ੀ ਦੇ ਪਤੀ ਅਨਿਲ ਜੋਸ਼ੀ ਤੋਂ ਇਲਾਵਾ ਸੁਖਦੇਵ ਛਾਬੜਾ ਤੇ ਅਨੂਪ ਛਾਬੜਾ ਸ਼ਾਮਲ ਹੋਏ।
ਬੈਠਕ ਵਿਚ ਕੌਂਸਲਰਾਂ ਨੇ ਆਪਣੀ ਨਾਰਾਜ਼ਗੀ ਨੂੰ ਚੌਧਰੀ ਵਿਕਰਮਜੀਤ ਸਾਹਮਣੇ ਰੱਖਿਆ। ਇਸ ਬਾਰੇ ਚੌਧਰੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਕੁਝ ਕਾਂਗਰਸੀ ਕੌਂਸਲਰ ਨਾਰਾਜ਼ ਜ਼ਰੂਰ ਹੋਏ ਸਨ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਸੀ, ਜੋ ਅੱਜ ਸੁਲਝ ਗਿਆ ਹੈ ਅਤੇ ਸਾਰੇ ਨਾਰਾਜ਼ ਕੌਂਸਲਰਾਂ ਦਾ ਗੁੱਸਾ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ ਕਾਂਗਰਸ ਪਾਰਟੀ ਨੇ ਗੋਰਾਇਆ ਵਾਸੀਆਂ ਨਾਲ ਚੋਣਾਂ ਦੌਰਾਨ ਕੀਤੇ ਸਨ, ਉਨ੍ਹਾਂ ਨੂੰ ਕਾਂਗਰਸ ਪਾਰਟੀ ਪੂਰਾ ਕਰੇਗੀ। ਸ਼ਹਿਰ ਦਾ ਵਿਕਾਸ ਕਰਵਾਉਣਾ ਹੀ ਉਨ੍ਹਾਂ ਦੀ ਪਹਿਲ ਹੋਵੇਗੀ। ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ਵਿਚ ਨਾਰਾਜ਼ ਕੌਂਸਲਰਾਂ ਨੇ ਆਪਣੀਆਂ ਕੁਝ ਗੱਲਾਂ ਰੱਖੀਆਂ ਹਨ, ਜਿਸ ਲਈ ਕੁਝ ਸਮਾਂ ਮੰਗਿਆ ਗਿਆ ਹੈ। ਇਹ ਕੀ ਗੱਲਾਂ ਹਨ, ਇਹ ਅਜੇ ਤੱਕ ਜਨਤਕ ਨਹੀਂ ਹੋ ਸਕਿਆ।
ਬੱਸ ਸਟੈਂਡ ਦੇ ਬਾਹਰ ਪੁਲਸ ਸਾਹਮਣੇ ਰੋਜ਼ ਸਜਦੇ ਨੇ ਨਾਜਾਇਜ਼ 'ਆਟੋ ਸਟੈਂਡ'
NEXT STORY