ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਦੇ ਦੋਸ਼ 'ਚ ਪੁਲਸ ਨੇ ਮਹਿਲਾ ਸਣੇ 3 ਵਿਅਕਤੀਆਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰੇਸ਼ਮ ਲਾਲ ਪੁੱਤਰ ਦੌਲਤ ਰਾਮ ਵਾਸੀ ਗੜੁਪੜ ਤਹਿਸੀਲ ਨਵਾਂਸ਼ਹਿਰ ਨੇ ਦੱਸਿਆ ਕਿ ਮੈਂ ਕਸ਼ਮੀਰ ਲਾਲ ਪੁੱਤਰ ਰਾਜੂ, ਪਰਮਜੀਤ ਕੌਰ ਪਤਨੀ ਕਸ਼ਮੀਰ ਲਾਲ ਵਾਸੀ ਮਜਾਰੀ ਤਹਿਸੀਲ ਬੰਗਾ ਤੇ ਚਰਨਜੀਤ ਸਿੰਘ ਪੁੱਤਰ ਸੁਭਾਸ਼ ਚੰਦਰ ਵਾਸੀ ਜ਼ਿਲਾ ਰੂਪਨਗਰ ਨੂੰ ਆਪਣੇ ਪੁੱਤਰ ਜਤਿੰਦਰ ਕੁਮਾਰ ਨੂੰ ਵਿਦੇਸ਼ ਭੇਜਣ ਲਈ 2 ਲੱਖ ਰੁਪਏ ਤੇ ਪਾਸਪੋਰਟ ਦਿੱਤਾ ਸੀ। ਇਸੇ ਤਰ੍ਹਾਂ ਹੋਰ 4 ਨੌਜਵਾਨਾਂ ਨੇ ਵੀ ਉਕਤ ਏਜੰਟਾਂ ਨੂੰ ਵਿਦੇਸ਼ ਭੇਜਣ ਲਈ ਪੈਸੇ ਤੇ ਪਾਸਪੋਰਟ ਦਿੱਤੇ ਪਰ ਏਜੰਟਾਂ ਨੇ ਨਾ ਤਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਵਾਰ-ਵਾਰ ਪੈਸੇ ਮੰਗਣ 'ਤੇ ਏਜੰਟਾਂ ਨੇ 1.50 ਲੱਖ ਰੁਪਏ ਦਾ ਚੈੱਕ ਦੇ ਕੇ ਬਾਕੀ ਰਾਸ਼ੀ ਵੀ ਜਲਦੀ ਦੇਣ ਦਾ ਵਾਅਦਾ ਕੀਤਾ ਪਰ ਚੈੱਕ ਵੀ ਬੈਂਕ 'ਚ ਬਾਊਂਸ ਹੋ ਗਿਆ।
ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਏਜੰਟਾਂ ਕਸ਼ਮੀਰ ਸਿੰਘ, ਪਰਮਜੀਤ ਕੌਰ ਤੇ ਚਰਨਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਹਿਕਾਰੀ ਸਭਾ ਜਲਾਲ 'ਚ ਮਚਿਆ ਹੰਗਾਮਾ, ਪਹੁੰਚੀ ਪੁਲਸ
NEXT STORY