ਮਲੋਟ (ਜ.ਬ.) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਤਾਇਨਾਤ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਤੀਸ਼ ਗੋਇਲ ਵੱਲੋਂ ਸਰਕਾਰੀ ਹਸਪਤਾਲ ਆਲਮਵਾਲਾ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਹਸਪਤਾਲ ਦੀ ਡਿਸਪੈਂਸਰੀ ਤੋਂ ਇਲਾਵਾ ਲੈਬਾਰਟਰੀ, ਲੇਬਰ ਰੂਮ ਤੇ ਸਬ-ਸੈਂਟਰ ਦੀ ਵੀ ਜਾਂਚ ਕੀਤੀ। ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੇ ਵਾਹਨਾਂ ਲਈ ਪਾਰਕਿੰਗ ਦਾ ਯੋਗ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਨੂੰ ਹਸਪਤਾਲ ਵਿਚ ਮਰੀਜ਼ਾਂ ਤੇ ਸਟਾਫ਼ ਦੇ ਵਾਹਨਾਂ ਲਈ ਸਟੈਂਡ ਬਣਾਉਣ ਲਈ ਵੀ ਕਿਹਾ। ਇਸ ਦੌਰਾਨ ਉਨ੍ਹਾਂ ਸਫਾਈ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਸਿਹਤ ਵਿਭਾਗ ਇਸ ਸਮੇਂ ਸਫ਼ਾਈ ਦੇ ਮਾਮਲੇ ਪ੍ਰਤੀ ਬੜਾ ਗੰਭੀਰ ਹੈ। ਇਸ ਕਾਰਨ ਸਫ਼ਾਈ ਦੇ ਮਾਮਲੇ 'ਚ ਕੋਈ ਅਣਗਹਿਲੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਡਾ. ਜਸਤੇਜ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਆਰੰਭ ਕਰ ਦੇਣਗੇ। ਇਸ ਸਮੇਂ ਬੀ. ਈ. ਈ. ਮਾਲਵਿੰਦਰ ਤਿਉਣਾ, ਡਾਕਟਰ ਸਿਪਲ ਕੁਮਾਰ, ਡਾ. ਅਰਪਨ ਸਿੰਘ, ਇਕਬਾਲ ਸਿੰਘ, ਫਾਰਮਾਸਿਸਟ ਰਾਕੇਸ਼ ਕੁਮਾਰ ਗਿਰਧਰ, ਮਨੋਜ ਕੁਮਾਰ, ਸ਼ਮਸ਼ੇਰ ਬਹਾਦਰ, ਰਾਜਪਾਲ ਸਿੰਘ ਆਦਿ ਹਾਜ਼ਰ ਸਨ।
3 ਨੌਜਵਾਨਾਂ ਨੇ ਭਾਖੜਾ ਨਹਿਰ 'ਚ ਮਾਰੀ ਛਾਲ, 2 ਦੇ ਡੁੱਬਣ ਦਾ ਸ਼ੱਕ!
NEXT STORY