ਚੰਡੀਗੜ੍ਹ/ਪਟਿਆਲਾ—ਵੋਟਾਂ ਤੋਂ ਤਿੰਨ ਦਿਨ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਮਤਭੇਦ ਫਿਰ ਉਭਰ ਕੇ ਸਾਹਮਣੇ ਆ ਗਿਆ ਹੈ। ਪੰਜਾਬ 'ਚ ਪ੍ਰਚਾਰ ਨਹੀਂ ਕਰ ਸਕਣ ਤੋਂ ਖਫਾ ਸਿੱਧੂ ਨੇ ਵੀਰਵਾਰ ਨੂੰ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਦੋਸ਼ਾਂ ਦਾ ਸਮਰਥਨ ਕੀਤਾ।
ਨਵਜੌਤ ਕੌਰ ਨੇ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਪ੍ਰਭਾਰੀ ਆਸ਼ਾ ਕੁਮਾਰੀ ਨੇ ਉਨ੍ਹਾਂ ਦੀ ਟਿਕਟ ਕਟਵਾਈ। ਸਿੱਧੂ ਨੇ ਕਿਹਾ ਕਿ ਮੇਰੀ ਪਤਨੀ 'ਚ ਇੰਨਾ ਦਮ ਹੈ ਕਿ ਉਹ ਝੂਠ ਨਹੀਂ ਬੋਲ ਸਕਦੀ। ਉਹ ਜੋ ਕਹਿ ਰਹੀ ਹੈ ਠੀਕ ਹੀ ਹੋਵੇਗਾ। ਕੈਪਟਨ ਨੇ ਵੀ ਜਵਾਬ ਦੇਣ 'ਚ ਦੇਰ ਨਹੀਂ ਲਗਾਈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਕੌਰ ਨੇ ਚੰਡੀਗੜ੍ਹ ਤੋਂ ਟਿਕਟ ਮੰਗੀ ਸੀ ਜਿੱਥੇ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਕੀਤਾ ਅਤੇ ਪਵਨ ਬਾਂਸਲ ਨੂੰ ਉਮੀਦਵਾਰ ਬਣਾਇਆ। ਪੰਜਾਬ ਕਾਂਗਰਸ ਨੇ ਡਾ. ਸਿੱਧੂ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਚੋਣ ਲੜਨ ਨੂੰ ਕਿਹਾ ਸੀ, ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ।
ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਪੁੱਛਿਆ ਜਾਂਦਾ ਤਾਂ ਮੈਂ ਇਹ ਹੀ ਕਹਿੰਦਾ ਕਿ ਡਾ. ਸਿੱਧੂ ਤੋਂ ਬਿਹਤਰ ਉਮੀਦਵਾਰ ਬਾਂਸਲ ਹੈ। ਬਠਿੰਡਾ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ 'ਤੇ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਸਟਪਨੀ ਨਹੀਂ ਹੈ ਜਿੱਥੇ ਕਿਹਾ ਉੱਥੇ ਫਿਟ ਕਰ ਦਿੱਤਾ ਜਾਵੇ।
ਕੈਪਟਨ ਅਤੇ ਸਿੱਧੂ 'ਚ ਵਿਵਾਦ 2017 'ਚ ਪੰਜਾਬ 'ਚ ਸਰਕਾਰ ਬਣਨ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਰੇਤ-ਬਜਰੀ ਅਤੇ ਕੇਬਲ ਮਾਫੀਆ ਤੋਂ ਸ਼ੁਰੂ ਹੋਇਆ ਇਹ ਵਿਵਾਦ ਇਸ ਹੱਦ ਤੱਕ ਪਹੁੰਚਿਆ ਕਿ ਸਿੱਧੂ ਨੇ ਕੈਪਟਨ ਨੂੰ ਪੰਜਾਬ ਦਾ ਕੈਪਟਨ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਪੁਲਵਾਮਾ 'ਚ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਵਿਧਾਨਸਭਾ 'ਚ ਕੈਪਟਨ ਨੇ ਪਾਕਿਸਤਾਨ ਦੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕੀਤਾ, ਜਦਕਿ ਸਦਨ ਦੇ ਬਾਹਰ ਸਿੱਧੂ ਨੇ ਪਾਕਿਸਤਾਨ ਸਰਕਾਰ ਨੂੰ ਦੋਸ਼ੀ ਮੰਨਣ ਤੋਂ ਮਨ੍ਹਾਂ ਕਰ ਦਿੱਤਾ ਸੀ। ਚੋਣ 'ਚ ਪੰਜਾਬ ਕਾਂਗਰਸ ਨੇ ਸਿੱਧੂ ਨੂੰ ਸੂਬੇ 'ਚ ਪ੍ਰਚਾਰ ਤੋਂ ਦੂਰ ਰੱਖਿਆ। ਸਿੱਧੂ ਨੇ ਚੰਡੀਗੜ੍ਹ 'ਚ ਤਾਂ ਪ੍ਰਚਾਰ ਕੀਤਾ, ਪਰ ਪੰਜਾਬ 'ਚ ਕਿਤੇ ਵੀ ਉਨ੍ਹਾਂ ਦੀ ਡਿਊਟੀ ਨਹੀਂ ਲੱਗੀ। ਜਿਸ ਨੂੰ ਲੈ ਕੇ ਸਿੱਧੂ ਨੇ ਆਸ਼ਾ ਕੁਮਾਰੀ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ। ਦੋ ਦਿਨ ਪਹਿਲਾਂ ਨਵਾਂ ਵਿਵਾਦ ਉਸ ਸਮੇਂ ਖੜ੍ਹਾ ਹੋ ਗਿਆ, ਜਦੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਆਸ਼ਾ ਕੁਮਾਰੀ ਦੇ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਕੱਟੀ। ਕੈਪਟਨ ਅਤੇ ਸਿੱਧੂ 'ਚ ਖਿੱਚੋਤਾਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਸੋਮਵਾਰ ਨੂੰ ਸਿੱਧੂ ਨੇ ਗਲਾ ਖਰਾਬ ਹੋਣ ਦੀ ਗੱਲ ਕਹੀ, ਪਰ ਅਗਲੇ ਦਿਨ ਹੀ ਉਹ ਕਾਂਗਰਸ ਮਹਾ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਾਲ ਬਠਿੰਡਾ ਪਹੁੰਚ ਗਏ ਅਤੇ ਰੈਲੀ ਨੂੰ ਸੰਬੋਧਿਤ ਕੀਤਾ।
ਹਾਰ ਜਿੱਤ ਲਈ ਸਾਰਿਆਂ ਦੀ ਜਿੰਮੇਵਾਰੀ ਹੋਵੇਗੀ
ਕੈਪਟਨ ਨੇ ਕਿਹਾ ਕਿ ਸਾਰੇ ਮੰਤਰੀਆਂ, ਵਿਧਾਇਕਾਂ ਦੇ ਨਾਲ ਉਹ ਵੀ ਪਾਰਟੀ ਉਮੀਦਵਾਰ ਦੀ ਹਾਰ-ਜਿੱਤ ਲਈ ਜ਼ਿੰਮੇਵਾਰ ਹੋਣਗੇ। ਪਾਰਟੀ ਦੀ ਕਾਰਗੁਜ਼ਾਰੀ ਜੇਕਰ ਖਰਾਬ ਰਹਿੰਦੀ ਹੈ ਤਾਂ ਉਹ ਬੇਝਿੱਜਕ ਕੁਰਸੀ ਛੱਡ ਦੇਣਗੇ। ਪਾਰਟੀ ਹਾਈਕਮਾਨ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੀ ਜਵਾਬਦੇਹੀ ਤੈਅ ਕੀਤੀ ਹੈ।
ਮਈ ਮਹੀਨੇ ਦੌਰਾਨ ਪੰਜਾਬ 'ਚ 90 ਫੀਸਦੀ ਵਧੇ 'ਨੇਤਾ' ਐਪ ਦੇ ਯੂਜ਼ਰ
NEXT STORY