ਪਟਿਆਲਾ (ਜੋਸਨ, ਰਾਜੇਸ਼): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸੈਰ-ਸਪਾਟੇ ਦੇ ਖੇਤਰ ਨੂੰ ਮੁੜ-ਸੁਰਜੀਤੀ ਦੇਣ 'ਤੇ ਜ਼ੋਰ ਦਿੱਤਾ ਹੈ। ਇਹ ਵਿਚਾਰ ਮੁੱਖ ਮੰਤਰੀ ਦੇ ਦੋਹਤੇ ਨਿਰਵਾਣ ਸਿੰਘ ਨੇ ਚੰਡੀਗੜ੍ਹ ਦੀ ਮਿੰਨੀ ਝੀਲ ਸੈਕਟਰ-42 ਤੋਂ ਵਿੰਟੇਜ਼ ਕਾਰ ਰੈਲੀ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਪ੍ਰਗਟਾਏ। ਇਹ ਰੈਲੀ ਪਟਿਆਲਾ ਵਿਖੇ ਚੱਲ ਰਹੇ ਹੈਰੀਟੇਜ ਫੈਸਟੀਵਲ ਸਬੰਧੀ ਕੀਤੀ ਗਈ, ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ ਮਿੰਨੀ ਸਕੱਤਰੇਤ (ਡੀ. ਸੀ. ਦਫਤਰ ਰੋਡ) ਤੱਕ ਗਈ।
ਇਹ ਥਾਪਰ ਕਾਲਜ ਤੋਂ ਭੁਪਿੰਦਰਾ ਰੋਡ ਫੁਹਾਰਾ ਚੌਕ, ਲੋਅਰ ਮਾਲ ਰੋਡ, ਬ੍ਰਿਟਿਸ਼ ਕੋ-ਐੱਡ ਸਕੂਲ ਚੌਕ, ਠੀਕਰੀਵਾਲਾ ਚੌਕ ਅਤੇ ਫੂਲ ਸਿਨੇਮਾ ਦੇ ਅੱਗਿਓਂ ਲੰਘੀ। ਨਿਰਵਾਣ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਬਲਿਕ ਸੈਕਟਰ ਨੂੰ ਮੁੜ-ਸੁਰਜੀਤ ਕਰਨ ਲਈ ਵੱਖ-ਵੱਖ ਨੀਤੀਆਂ ਬਣਾਈਆਂ ਹਨ। ਇਨ੍ਹਾਂ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ। ਪਟਿਆਲਾ ਵਿਖੇ ਚੱਲ ਰਿਹਾ ਹੈਰੀਟੇਜ ਫੈਸਟੀਵਲ 22 ਫਰਵਰੀ ਤੋਂ ਸ਼ੁਰੂ ਹੋਇਆ ਹੈ। 28 ਫਰਵਰੀ ਨੂੰ ਸਮਾਪਤੀ ਕੀਤੀ ਜਾਵੇਗੀ।
ਬਜਟ ਪੇਸ਼ ਹੋਣ ਤੋਂ ਪਹਿਲਾਂ 'ਸੁਖਬੀਰ' ਦੇ ਨਿਸ਼ਾਨੇ 'ਤੇ ਕੈਪਟਨ ਸਰਕਾਰ
NEXT STORY