ਚੰਡੀਗੜ੍ਹ (ਆਸ਼ੀਸ਼) : ਮਾਪਿਆਂ ਨੇ ਸੈਕਟਰ-23 ਸਥਿਤ ਬਾਲ ਭਵਨ ਦੀ ਕਰੈੱਚ 'ਚ ਕੰਮ ਕਰਨ ਵਾਲੀ ਬਾਲ ਸੇਵਕਾ ਰੇਖਾ ਸ਼ਰਮਾ ’ਤੇ ਬੱਚਿਆਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਮਾਪਿਆਂ ਨੇ ਸੋਸ਼ਲ ਵੈੱਲਫੇਅਰ ਵਿਭਾਗ ਦੇ ਸਕੱਤਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ 'ਚ ਬਾਲ ਸੇਵਕਾ ’ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਉਨ੍ਹਾਂ ਦੇ ਬੱਚੇ ਨੂੰ ਪਾਗਲ ਅਤੇ ਸਪੀਕਰ ਕਹਿ ਕੇ ਸੰਬੋਧਨ ਕਰਦੀ ਹੈ। ਇਸ ਸਬੰਧੀ ਮਾਪਿਆਂ ਨੇ ਕਰੈੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਮਾਪਿਆਂ ਦਾ ਦੋਸ਼ ਹੈ ਕਿ ਬਾਲ ਸੇਵਕਾ ਨਾ ਸਿਰਫ਼ ਉਨ੍ਹਾਂ ਦੇ ਬੱਚੇ ਨਾਲ ਧੱਕੇਸ਼ਾਹੀ ਕਰਦੀ ਹੈ ਸਗੋਂ ਉਨ੍ਹਾਂ ਦੇ ਬੱਚੇ ਨੂੰ ਡਰਾਉਂਦੀ-ਧਮਕਾਉਂਦੀ ਵੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਬਾਲ ਸੇਵਕਾ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਬਾਲ ਕਰਮਚਾਰੀ ਰੇਖਾ ਸ਼ਰਮਾ ਨੇ ਕਿਹਾ ਕਿ ਮਾਪਿਆਂ ਵਲੋਂ ਲਾਏ ਗਏ ਦੋਸ਼ ਗਲਤ ਹਨ। ਚਾਈਲਡ ਵੈੱਲਫੇਅਰ ਦਾ ਚਾਰਜ ਹੈ, ਇਸ ਲਈ ਕਦੇ-ਕਦੇ ਕਰੈੱਚ ਜਾਣਾ ਹੁੰਦਾ ਹੈ। ਸ਼ੋਸ਼ਲ ਵੈੱਲਫੇਅਰ ਵਿਭਾਗ ਦੀ ਡਾਇਰੈਕਟਰ ਡਾ. ਪਾਲਿਕਾ ਅਰੋੜਾ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ। ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਪਲਾਂ 'ਚ ਹੋਵੇਗਾ ਹੱਲ, 5 ਹਲਕਿਆਂ 'ਚ ਬਣਾਏ 20 ਸੈਕਟਰ
NEXT STORY