ਡੇਰਾਬੱਸੀ (ਜ.ਬ.) : ਪਿੰਡ ਮੁਬਾਰਕਪੁਰ ਵਿਖੇ 6 ਸਾਲਾ ਬੱਚੀ ਦੀ ਸੀਵਰੇਜ ਦੇ ਖੱਡੇ ’ਚ ਡਿੱਗਣ ਨਾਲ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਬੱਚੀ ਦੀ ਪਛਾਣ ਮੋਹਿਨੀ ਪੁੱਤਰੀ ਰਵਿੰਦਰ ਕੁਮਾਰ ਵਾਸੀ ਮੀਰਪੁਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਕਰੀਬ ਪੰਜ ਵਜੇ ਮੋਹਿਨੀ ਆਪਣੇ ਘਰ ਨੇੜੇ ਖੇਡ ਰਹੀ ਸੀ।
ਇਸ ਦੌਰਾਨ ਉਹ ਉੱਥੇ ਨੇੜੇ ਬਣ ਰਹੇ ਮਕਾਨ ਦੇ ਸੀਵਰੇਜ ਦੇ ਖੱਡੇ ’ਚ ਡਿੱਗ ਗਈ। ਉਸ ਦੀ ਲਾਸ਼ ਨੂੰ ਗੁਆਂਢ ਦੇ ਲੋਕਾਂ ਨੇ ਪਾਣੀ ’ਚ ਤੈਰਦੇ ਹੋਏ ਦੇਖਿਆ। ਉਸ ਨੂੰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਰਾਜਾ ਵੜਿੰਗ ਦੇ ਵੱਡੇ ਇਲਜ਼ਾਮ, ਟੈਕਸ ਚੋਰੀ ਕਰ ਰਹੀਆਂ ਨੇ ਬਾਦਲਾਂ ਦੀਆਂ ਏਅਰਪੋਰਟ ਨੂੰ ਜਾਂਦੀਆਂ ਬੱਸਾਂ
NEXT STORY