ਨਵਾਂਗ੍ਰਾਓਂ (ਮੁਨੀਸ਼) - ਆਦਰਸ਼ ਨਗਰ ਵਿਖੇ ਹੌਦ 'ਚ ਡੁੱਬਣ ਨਾਲ 8 ਸਾਲਾ ਬੱਚੇ ਸ਼ਿਵਮ ਦੀ ਮੌਤ ਹੋ ਗਈ। ਉਹ ਉਸਾਰੀ ਅਧੀਨ ਇਕ ਘਰ ਨੇੜੇ ਖੇਡ ਰਿਹਾ ਸੀ ਕਿ ਹੌਦ ਨੇੜੇ ਪਹੁੰਚ ਗਿਆ ਤੇ ਉਸ 'ਚ ਡਿਗ ਗਿਆ। ਪਰਿਵਾਰਕ ਮੈਂਬਰਾਂ ਨੇ ਜਦੋਂ ਉਸਨੂੰ ਲੱਭਿਆ ਤਾਂ ਉਹ ਹੌਦ 'ਚੋਂ ਮਿਲਿਆ। ਪਰਿਵਾਰਕ ਮੈਂਬਰ ਉਸਨੂੰ ਸੈਕਟਰ-16 ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਜਾਂਚ ਮਗਰੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾ ਦਿੱਤਾ ਸੀ।
ਮ੍ਰਿਤਕ ਬੱਚੇ ਦੇ ਪਿਤਾ ਅਮਿਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ 8 ਸਾਲਾ ਬੇਟਾ ਘਰ ਨੇੜੇ ਹੀ ਖੇਡ ਰਿਹਾ ਸੀ, ਉਹ ਖੇਡਦੇ-ਖੇਡਦੇ ਹੌਦ ਨੇੜੇ ਕਿਵੇਂ ਪਹੁੰਚ ਗਿਆ, ਪਤਾ ਹੀ ਨਹੀਂ ਲੱਗਾ। ਐੱਸ. ਐੱਚ. ਓ. ਸਾਹਿਬ ਸਿੰਘ ਨੇ ਦੱਸਿਆ ਕਿ ਹੌਦ 'ਚ ਬੱਚੇ ਦੇ ਡੁੱਬਣ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚ ਕੇ ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਦੀ ਮੌਤ ਕਿਵੇਂ ਹੋਈ।
ਲਾਪ੍ਰਵਾਹੀ ਦੇ ਲਾਏ ਦੋਸ਼
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਮਿਤ ਨੇ ਕਿਹਾ ਕਿ ਉਸਾਰੀ ਅਧੀਨ ਘਰ ਦੇ ਮਾਲਕ ਦੀ ਲਾਪ੍ਰਵਾਹੀ ਕਾਰਨ ਹੀ ਉਸਦੇ ਬੇਟੇ ਦੀ ਮੌਤ ਹੋਈ ਹੈ। ਉਸਨੇ ਕਿਹਾ ਕਿ ਜੇਕਰ ਹੌਦ ਨੇੜੇ ਬਾਊਂਡਰੀ ਹੁੰਦੀ ਜਾਂ ਉਥੇ ਜਾਣ ਲਈ ਰਸਤਾ ਨਾ ਹੁੰਦਾ ਤਾਂ ਉਸਦਾ ਬੇਟਾ ਉਸ 'ਚ ਨਾ ਡੁੱਬਦਾ।
ਮਾਤਾ-ਪਿਤਾ ਹੋਏ ਬੇਸੁੱਧ
ਸੈਕਟਰ-16 ਹਸਪਤਾਲ 'ਚ ਜਦੋਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨਿਆ ਤਾਂ ਪਰਿਵਾਰਕ ਮੈਂਬਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬੱਚੇ ਦੀ ਮੌਤ ਤੋਂ ਬਾਅਦ ਉਸਦੇ ਮਾਤਾ-ਪਿਤਾ ਬੇਸੁਧ ਹੋ ਗਏ ਤੇ ਰਿਸ਼ਤੇਦਾਰ ਉਨ੍ਹਾਂ ਨੂੰ ਹੌਸਲਾ ਦਿੰਦੇ ਦਿਖੇ। ਪਿਤਾ ਨੇ ਕਿਹਾ ਕਿ ਸਕੂਲ 'ਚ ਛੁੱਟੀਆਂ ਹੋਣ ਕਾਰਨ ਉਸਨੇ ਆਪਣੇ ਬੱਚੇ ਨੂੰ ਖੇਡਣ ਤੋਂ ਨਹੀਂ ਰੋਕਿਆ ਜੇਕਰ ਉਸ ਨੂੰ ਪਤਾ ਹੁੰਦਾ ਤਾਂ ਉਹ ਉਸ ਨੂੰ ਇਕੱਲਾ ਨਾ ਛੱਡਦਾ।
ਵਿਕਾਸ ਕੰਮ ਹੋਣ ਨਾਲ ਲੋਕਾਂ ਨੂੰ ਮਿਲੀ ਭਾਰੀ ਰਾਹਤ : ਪਰਮਜੀਤ ਸੋਨੂੰ
NEXT STORY