ਪਟਿਆਲਾ (ਬਲਜਿੰਦਰ) - ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਅੱਜ ਬਾਅਦ ਦੁਪਹਿਰ 11 ਮਹੀਨੇ ਦੇ ਇਕ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿਚ ਹਸਪਤਾਲ ਦੇ ਡਾਕਟਰਾਂ 'ਤੇ ਓਵਰਡੋਜ਼ ਦੇਣ ਦਾ ਦੋਸ਼ ਲਾਇਆ। ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਚਰਨਦਾਸ ਨੇ ਦੱਸਿਆ ਕਿ ਉਸ ਦੇ ਬੱਚੇ ਦੇ ਮੂੰਹ ਵਿਚ ਛਾਲੇ ਅਤੇ ਥੋੜ੍ਹਾ ਬੁਖਾਰ ਸੀ। ਫਾਈਲ ਬਣਾਉਣ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਮੰਗਵਾਏ ਗਏ ਇੰਜੈਕਸ਼ਨ ਲਾਉਣ ਦੇ ਅੱਧੇ ਘੰਟੇ ਅੰਦਰ ਡਾਕਟਰਾਂ ਨੇ ਇਹ ਕਹਿ ਕੇ ਰੈਫਰ ਕਰ ਦਿੱਤਾ ਕਿ ਬੱਚੇ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਜਦੋਂ ਉਹ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਚਰਨਦਾਸ ਵਾਸੀ ਸੂਲਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਬਿਲਕੁਲ ਠੀਕ ਲੈ ਕੇ ਆਏ ਸੀ। ਇਸ ਤੋਂ ਬਾਅਦ ਬੱਚੇ ਦੇ ਪਿਤਾ ਜਦੋਂ ਪੁਲਸ ਨੂੰ ਸ਼ਿਕਾਇਤ ਕਰਨ ਲਈ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ। ਚਰਨਦਾਸ ਨੇ ਥਾਣੇ ਦੇ ਬਾਹਰ ਰਾਤ 8.45 ਮਿੰਟ 'ਤੇ ਮੀਡੀਆ ਨੂੰ ਦੱਸਿਆ ਕਿ ਪੁਲਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਓਵਰਡੋਜ਼ ਦੇਣ ਵਾਲੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਪੀ. ਯੂ. ਐਗਜ਼ਾਮੀਨੇਸ਼ਨ ਬ੍ਰਾਂਚ ਦੇ ਸਟਾਫ ਨੇ ਬਿਨਾਂ ਓਵਰਟਾਈਮ ਕੰਮ ਕਰਨ ਤੋਂ ਕੀਤਾ ਇਨਕਾਰ
NEXT STORY