ਸੰਗਰੂਰ (ਬੇਦੀ,ਬਾਵਾ )—ਪੰਜਾਬ 'ਚ ਕਈ ਲੋਕਾਂ ਦੀਆਂ ਜਾਨਾਂ ਲੈ ਚੁੱਕੀ ਕਾਤਲ ਡੋਰ ਦਾ ਇਕ ਮੁੱਖ ਸਪਲਾਇਰ ਪੁਲਸ ਦੇ ਸ਼ਿਕੰਜੇ 'ਚ ਫਸ ਗਿਆ। ਪੁਲਸ ਨੇ ਦਿੱਲੀ ਤੋਂ ਚਾਈਨਾ ਡੋਰ ਲਿਆ ਕੇ ਸਪਲਾਈ ਕਰਨ ਵਾਲੇ ਇਸ ਮੁੱਖ ਸਪਲਾਇਰ ਨੂੰ ਪਾਬੰਦੀਸ਼ੁਦਾ ਡੋਰ ਦੀਆਂ 78 ਰੀਲਾਂ ਸਣੇ ਗ੍ਰਿਫਤਾਰ ਕੀਤਾ ਹੈ। ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਰਤਨ ਲਾਲ ਵਾਸੀ ਪ੍ਰਤਾਪ ਨਗਰ ਸੰਗਰੂਰ ਕੱਲ ਆਪਣੇ ਸਕੂਟਰ 'ਤੇ ਮਸਤੂਆਣਾ ਸਾਹਿਬ ਵਿਖੇ ਜਾ ਰਿਹਾ ਸੀ ਕਿ ਓਵਰਬਰਿਜ ਬਰਨਾਲਾ ਰੋਡ ਕੋਲ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਉਸ ਦੀ ਗਰਦਨ 'ਤੇ ਜ਼ਖਮ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਰਾਜ ਕੁਮਾਰ ਉਰਫ਼ ਨਾਗਪਾਲ ਪੁੱਤਰ ਮੇਹਰ ਚੰਦ ਵਾਸੀ ਸੁਨਾਮ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇੰਸਪੈਕਟਰ ਵਿਜੇ ਕੁਮਾਰ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਨੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਸੁਨਾਮ ਤੋਂ ਸੰਗਰੂਰ ਵਿਖੇ ਸਪਲਾਈ ਦੇਣ ਆਇਆ। ਤਲਾਸ਼ੀ ਲੈਣ 'ਤੇ ਉਸ ਕੋਲੋਂ ਚਾਈਨਾ ਡੋਰ ਦੀਆਂ 78 ਰੀਲਾਂ ਬਰਾਮਦ ਹੋਈਆਂ। ਦਿੱਲੀ ਤੋਂ ਲਿਆ ਕੇ ਦੁੱਗਣੇ ਰੇਟ 'ਤੇ ਵੇਚਦਾ ਸੀ : ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜ ਕੁਮਾਰ ਚਾਈਨਾ ਡੋਰ ਦਾ ਮੁੱਖ ਸਪਲਾਇਰ ਹੈ, ਜਿਸ ਦਾ ਮੁੱਖ ਟਿਕਾਣਾ ਸੁਨਾਮ ਵਿਖੇ ਹੈ ਅਤੇ ਦਿੱਲੀ ਤੋਂ ਚਾਈਨਾ ਡੋਰ ਲੈ ਕੇ ਆਉਂਦਾ ਸੀ। ਉਕਤ ਡੋਰ ਦੀ ਇਕ ਰੀਲ, ਜੋ ਉਹ 300 ਰੁਪਏ 'ਚ ਖਰੀਦਦਾ ਸੀ, ਅੱਗੇ 700/800 ਰੁਪਏ 'ਚ ਵੇਚਦਾ ਸੀ। ਮੁਲਜ਼ਮ ਨੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਵੱਡੇ ਪੱਧਰ 'ਤੇ ਚਾਈਨਾ ਡੋਰ ਵੇਚੀ ਹੈ।
ਚਾਈਨਾ ਡੋਰ ਸਣੇ ਦਬੋਚਿਆ “: ਧੂਰੀ, (ਸੰਜੀਵ ਜੈਨ)- ਪੁਲਸ ਨੇ ਇਕ ਵਿਅਕਤੀ ਨੂੰ ਚਾਈਨਾ ਡੋਰ ਦੇ 25 ਪਿੰਨਿਆਂ ਸਣੇ ਕਾਬੂ ਕੀਤਾ ਹੈ। ਹੌਲਦਾਰ ਸ਼ਾਮ ਸਿੰਘ ਨੇ ਮੁਖਬਰੀ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ ਪ੍ਰਦੀਪ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀ ਧੂਰੀ ਨੂੰ 25 ਪਿੰਨੇ ਪਾਬੰਦੀਸ਼ੁਦਾ ਚਾਈਨਾ ਡੋਰ ਸਣੇ ਕਾਬੂ ਕੀਤਾ ਹੈ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਫਰਜ਼ੀ ਫੇਸਬੁੱਕ ਆਈ. ਡੀ. ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ
NEXT STORY