ਫ਼ਰੀਦਕੋਟ,(ਰਾਜਨ) : ਸੀ. ਆਈ. ਏ. ਸਟਾਫ਼ ਫ਼ਰੀਦਕੋਟ ਦੇ ਇੰਚਾਰਜ ਨਰਿੰਦਰ ਸਿੰਘ ਦੀ ਅੱਜ ਆਪਣੇ ਦਫਤਰ ਵਿਚ ਹੀ ਸ਼ੱਕੀ ਹਾਲਤ ਵਿਚ ਰਿਵਾਲਵਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਇਸ ਸਮੇਂ ਪੁਲਸ ਵੱਲੋਂ ਇਸ ਸਬੰਧੀ ਜਾਂਚ ਜਾਰੀ ਹੋਣ ਦੀ ਸੂਰਤ 'ਚ ਕਿਸੇ ਨੂੰ ਵੀ ਦਫਤਰ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੇਸ਼ੱਕ ਇਸ ਮਾਮਲੇ ਨੂੰ ਸ਼ੱਕ ਦੇ ਘੇਰੇ 'ਚ ਲਿਆ ਕੇ ਪੁਲਸ ਵੱਲੋਂ ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇੰਚਾਰਜ ਨਰਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਜਾਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਪਰ ਗੈਰ-ਸਰਕਾਰੀ ਸੂਤਰਾਂ ਅਨੁਸਾਰ ਇਹ ਮਾਮਲਾ ਖੁਦਕੁਸ਼ੀ ਦਾ ਵੀ ਹੋ ਸਕਦਾ ਹੈ। ਗੈਰ-ਸਰਕਾਰੀ ਸੂਤਰਾਂ ਅਨੁਸਾਰ ਨਰਿੰਦਰ ਸਿੰਘ ਨੇ ਚੋਣ ਡਿਊਟੀ ਵੀ ਨਿਭਾਈ ਅਤੇ ਇਹ ਹਾਦਸਾ ਬਾਅਦ ਦੁਪਹਿਰ ਉਨ੍ਹਾਂ ਨਾਲ ਸੀ. ਆਈ. ਏ. ਸਟਾਫ ਦੇ ਦਫਤਰ ਵਿਚ ਵਾਪਰਿਆ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਏ ਜਾਣ ਦੀ ਕਾਰਵਾਈ ਜਾਰੀ ਸੀ।
ਸੁਖਬੀਰ ਦੀ ਧੀ ਨੂੰ ਪਾਰਟੀ ਬੈਜ ਲਾ ਕੇ ਵੋਟ ਪਾਉਣੀ ਪਈ ਮਹਿੰਗੀ
NEXT STORY