ਪਟਿਆਲਾ/ ਸਨੌਰ, (ਜੋਸਨ, ਕੁਲਦੀਪ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਆਪਣੇ ਜ਼ਿਲੇ ਪਟਿਆਲਾ ਵਿਚ ਪੈਂਦੇ ਅਹਿਮ ਕਸਬਾ ਸਨੌਰ ਦਾ ਸਿਵਲ ਹਸਪਤਾਲ ਹਾਲੋਂ ਬੇਹਾਲ ਹੋ ਚੁੱਕਾ ਹੈ। 25 ਸਾਲ ਪਹਿਲਾਂ ਸਨੌਰ ਵਿਖੇ 1992 ਵਿਚ ਕਾਂਗਰਸ ਸਰਕਾਰ ਦੁਆਰਾ ਇਥੇ ਸਥਿਤ ਡਿਸਪੈਂਸਰੀ ਨੂੰ ਅਪਗਰੇਡ ਕਰ ਕੇ ਉਥੇ 25 ਬੈੱਡਾਂ ਦਾ ਹਸਪਤਾਲ ਬਣਾਇਆ ਗਿਆ ਸੀ ਪਰ ਅੱਜ ਵੀ ਇਸ ਹਸਪਤਾਲ ਦੀ ਬਿਲਡਿੰਗ ਵਿਚ ਡਿਸਪੈਂਸਰੀ ਦਾ ਹੀ ਸਟਾਫ ਹੈ।
ਕਰੋੜਾਂ ਰੁਪਏ ਖਰਚ ਕੇ 17 ਦਸੰਬਰ 1992 ਨੂੰ ਇੱਥੇ ਡਾਕਟਰ ਅਤੇ ਹੋਰ ਸਾਰਾ ਸਟਾਫ ਭੇਜਿਆ ਗਿਆ ਤੇ ਐਕਸਰੇ ਮਸ਼ੀਨ ਸਮੇਤ ਹੋਰ ਹਸਪਤਾਲ ਦੀਆਂ ਸਾਰੀਆਂ ਸਹੂਲਤਾਂ ਦਿਤੀਆਂ ਗਈਆਂ ਸਨ, ਜਿਸ ਨਾਲ ਸਨੌਰ ਅਤੇ ਲਾਗਲੇ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਇਸ ਹਸਪਤਾਲ ਦੇ ਬਣਨ ਨਾਲ ਬਹੁਤ ਜ਼ਿਆਦਾ ਸਹੂਲਤ ਮਿਲ ਗਈ ਸੀ ਪਰ ਅੱਜ ਇਸ ਹਸਪਤਾਲ ਵਿਚ ਇਕ ਟੈਂਪਰੇਰੀ ਡਾਕਟਰ ਆਪਣੇ ਕੁਝ ਅਸਿਸਟੈਂਟਾਂ ਨਾਲ ਸਿਰਫ 6 ਘੰਟੇ ਲਈ ਹੀ ਆਉਂਦਾ ਹੈ, ਜਿਸ ਕਾਰਨ ਲੋਕ ਬੇਹੱਦ ਦੁਖੀ ਹਨ।
ਇਸ ਸਮੇਂ ਹਾਲੋਂ ਬੇਹਾਲ ਹੋਏ ਇਸ ਹਸਪਤਾਲ ਦੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ। ਹਸਪਤਾਲ ਵਿਚ ਖਰਾਬ ਪਈ ਐਕਸਰੇ ਮਸ਼ੀਨ ਖਰਾਬ ਹੈ, ਹਸਪਤਾਲ ਵਿਚ ਪਏ ਬੈੱਡ, ਟਰਾਲੀਆਂ ਅਤੇ ਹੋਰ ਮਟਰੀਅਲ ਨੂੰ ਜੰਗ ਲੱਗਦਾ ਜਾ ਰਿਹਾ ਹੈ। ਹਸਪਤਾਲ ਦੇ ਨਾਲ ਬਣਾਏ ਗਏ ਕਵਾਰਟਰ ਖੰਡਰ ਦਾ ਰੂਪ ਧਾਰ ਚੁੱਕੇ ਹਨ। ਹਸਪਤਾਲ ਦੇ ਪਿੱਛੇ ਗੱਟਰਾਂ ਦੇ ਢੱਕਣ ਚੋਰੀ ਹੋ ਚੁੱਕੇ ਹਨ। ਮਰੀਜ਼ਾਂ ਨੂੰ ਉਪਰ ਲੈ ਜਾਣ ਵਾਲੇ ਰਸਤੇ ਦੇ ਸ਼ੀਸ਼ੇ ਸ਼ਰਾਰਤੀ ਅਨਸਰਾਂ ਵੱਲੋਂ ਤੋੜੇ ਜਾ ਚੁੱਕੇ ਹਨ। ਇਹ ਡਿਸਪੈਂਸਰੀ ਰਾਤ ਸਮੇਂ ਬੰਦ ਹੋਣ ਕਾਰਨ ਨਸ਼ੇੜੀ ਲੋਕ ਇਥੇ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਇਸ ਡਿਸਪੈਂਸਰੀ ਦੇ ਪਿਛਲੇ ਪਾਸੇ ਖੰਡਰ ਬਣੇ ਕਮਰਿਆਂ ਵਿਚ ਨਸ਼ੇੜੀ ਨਜ਼ਰ ਆਉਂਦੇ ਹਨ।
ਸਨੌਰ ਅਤੇ ਨਾਲ ਲੱਗਦੇ ਕਈ ਪਿੰਡਾਂ ਦੇ ਲੋਕਾਂ ਨੂੰ ਐੱਮ. ਰਜੈਸੀ ਵਿਚ ਪਟਿਆਲਾ ਜਾ ਫਿਰ ਸਥਾਨਕ ਪ੍ਰਾਈਵੇਟ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ।
ਡਲਿਵਰੀ ਕੇਸਾਂ ਵਿਚ ਵੀ ਔਰਤਾਂ ਨੂੰ ਲੋਕਾਂ ਵੱਲੋਂ ਪਟਿਆਲਾ ਜਾਂ ਪ੍ਰਾਈਵੇਟ ਹਸਪਤਾਲ ਵਿਚ ਲੈ ਜਾਇਆ ਜਾਂਦਾ ਹੈ ਪਰ ਪ੍ਰਸ਼ਾਸਨ ਇਸ ਸਬੰਧੀ ਪੂਰੀ ਤਰ੍ਹਾਂ ਖਾਮੋਸ਼ ਹੈ।
ਬਜਟ ਦੇ ਵਿਰੋਧ 'ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ
NEXT STORY