ਨਾਭਾ (ਭੁਪਿੰਦਰ ਭੂਪਾ) - ਮੈਕਸੀਮਮ ਸਕਿਓਰਿਟੀ ਜੇਲ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਸਹਿਯੋਗ ਨਾਲ ਜੇਲ ਵਿਚ 'ਸਵੱਛ ਭਾਰਤ ਅਭਿਆਨ' ਪੰਦਰਵਾੜਾ ਚਲਾਇਆ ਗਿਆ। ਇਸ ਵਿਚ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਜੇਲ ਦੀਆਂ ਗਰਾਊਂਡਾਂ ਵਿਚ ਉੱਗੇ ਹੋਏ 4-5 ਫੁੱਟ ਘਾਹ ਨੂੰ ਵੱਢ ਕੇ ਇਕ ਜਗ੍ਹਾ ਇਕੱਤਰ ਕੀਤਾ ਗਿਆ। ਸਫਾਈ ਅਭਿਆਨ ਵਿਚ ਜੇਲ ਕਰਮਚਾਰੀਆਂ ਤੋਂ ਇਲਾਵਾ ਆਈ. ਆਰ. ਬੀ. ਦੇ ਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸਫਾਈ ਕੀਤੀ। ਇਸ ਮੌਕੇ ਜੇਲ ਸੁਪਰਡੈਂਟ ਕੁਲਵੰਤ ਸਿੰਘ ਨੇ ਜੇਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖ ਲਈ ਸਾਫ-ਸੁਥਰਾ ਵਾਤਾਵਰਣ ਬੀਮਾਰੀਆਂ ਤੋਂ ਬਚਾਉੁਂਦਾ ਹੈ। ਜੇਕਰ ਅਸੀਂ ਇਨ੍ਹਾਂ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਪਰਿਵਾਰ ਸਮੇਤ 'ਸਵੱਛ ਭਾਰਤ' ਮਿਸ਼ਨ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਤੰਦਰੁਸਤ ਰਹਿ ਸਕੀਏ।
'ਉੱਠ ਜਾਗ ਨੀ ਸੁੱਤੀਏ ਸਰਕਾਰੇ, ਬਿਨ ਕਿਤਾਬੋਂ ਕਿੰਝ ਪੜ੍ਹਨ ਬੱਚੇ ਵਿਚਾਰੇ'
NEXT STORY