ਦਸੂਹਾ, (ਝਾਵਰ)- ਸਫ਼ਾਈ ਮਜ਼ਦੂਰ ਯੂਨੀਅਨ ਤੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਨੇ ਸਫ਼ਾਈ ਸੇਵਕਾਂ ਨੂੰ ਪੱਕਾ ਨਾ ਕਰਨ ਤੇ ਪੱਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਕਾਰਨ ਰੋਸ ਮਾਰਚ ਯੂਨੀਅਨ ਪ੍ਰਧਾਨ ਸਿਕੰਦਰ ਮਲਿਕ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਚੌਕ ਵਿਖੇ ਟ੍ਰੈਫਿਕ ਜਾਮ ਕਰ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ।
ਇਸ ਸਮੇਂ ਸਿਕੰਦਰ ਮਲਿਕ ਨੇ ਦੱਸਿਆ ਕਿ ਮੰਗਾਂ ਨਾ ਮੰਨਣ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਰਾਜ ਕੁਮਾਰ, ਰਵੀ ਕੁਮਾਰ, ਜਤਿੰਦਰ ਕੁਮਾਰ, ਸੰਦੀਪ, ਬਲਜਿੰਦਰ ਕੌਰ, ਕਿਰਨਾ, ਕ੍ਰਿਸ਼ਨਾ, ਕੁਸ਼ੱਲਿਆ ਆਦਿ ਹਾਜ਼ਰ ਸਨ।
ਪੰਜਾਬ 'ਚ 108 ਐਂਬੂਲੈਂਸ ਸੇਵਾਵਾਂ ਦਾ ਹੋ ਸਕਦੈ ਚੱਕਾ ਜਾਮ
NEXT STORY