ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਠੱਗਾਂ ਵੱਲੋਂ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ। ਇਕ ਅਣਪਛਾਤੇ ਠੱਗ ਨੇ ਅਨੋਖੇ ਢੰਗ ਨਾਲ ਦੁਕਾਨਦਾਰ ਨਾਲ ਠੱਗੀ ਮਾਰ ਲਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੁਲਸ ਕੋਲ ਗਿਆਨ ਚੰਦ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਇਕ ਅਣਪਛਾਤਾ ਵਿਅਕਤੀ ਮੇਰੀ ਦੁਕਾਨ ’ਤੇ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੇ ਬੱਚੇ ਲਈ ਦਸਵੀਂ ਕਲਾਸ ਦੀਆਂ ਕਿਤਾਬਾਂ ਲੈਣੀਆਂ ਹਨ, ਜਦੋਂ ਮੈਂ ਉਸ ਨੂੰ ਕਿਤਾਬਾਂ ਦਿਖਾਉਣ ਲੱਗਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੁਹਾਡੇ ਹੱਥ ’ਚ ਜੋ ਸੋਨੇ ਦੀ ਅੰਗੂਠੀ ਪਾਈ ਹੋਈ ਹੈ, ਉਹ ਮੈਨੂੰ ਦਿਖਾ ਦਿਓ ਮੈਂ ਇਸ ਤਰ੍ਹਾਂ ਦੀ ਅੰਗੂਠੀ ਬਣਾਉਣੀ ਹੈ।
ਇਸ ਦੌਰਾਨ ਜਦੋਂ ਮੈਂ ਅੰਗੂਠੀ ਕਾਊਂਟਰ ’ਤੇ ਰੱਖ ਕੇ ਹੋਰ ਕਾਪੀਆਂ ਦਿਖਾਉਣ ਲੱਗ ਗਿਆ ਤਾਂ ਉਕਤ ਵਿਅਕਤੀ ਮੇਰੀ ਸੋਨੇ ਦੀ ਅੰਗੂਠੀ ਚੋਰੀ ਕਰ ਕੇ ਲੈ ਗਿਆ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਸਸਤਾ ਹੋਵੇਗਾ ਕਣਕ ਦਾ ਆਟਾ, ਕੇਂਦਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ
NEXT STORY