ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਭਾਸ਼ਣ ਦਿੱਤਾ ਗਿਆ, ਜਿੱਥੇ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਸਲ ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਆਪ ਤੋਂ ਇਲਾਵਾ ਕੁਝ ਨਹੀਂ ਦਿੱਸਦਾ। ਮੈਂ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੀ ਸਖ਼ਤ ਨਿੰਦਾ ਕਰਦਾ ਹਾਂ। ਪੰਜਾਬ ਵਿਧਾਨ ਸਭਾ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਖ਼ੂਬ ਹੰਗਾਮਾ ਕੀਤਾ ਗਿਆ। ਦਰਅਸਲ ਸੀਚੇਵਾਲ ਮਾਡਲ 'ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ, ਜਿਸ ਤੋਂ ਬਾਅਦ ਖ਼ੂਬ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਵਿਧਾਨ ਸਭਾ ਵਿਚ ਚੱਲੀ ਪੂਰੀ ਅਪਡੇਟ ਬਾਰੇ ...
1. ਪੰਜਾਬ ਵਿਧਾਨ ਸਭਾ 'ਚ ਬੋਲੇ CM ਭਗਵੰਤ ਮਾਨ, ਪਾਣੀ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਵੱਡੇ ਕਦਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਭਾਸ਼ਣ ਦਿੱਤਾ ਗਿਆ, ਜਿੱਥੇ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਸਲ ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਆਪ ਤੋਂ ਇਲਾਵਾ ਕੁਝ ਨਹੀਂ ਦਿੱਸਦਾ। ਮੈਂ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੀ ਸਖ਼ਤ ਨਿੰਦਾ ਕਰਦਾ ਹਾਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਧਾਨ ਸਭਾ 'ਚ ਬੋਲੇ CM ਭਗਵੰਤ ਮਾਨ, ਪਾਣੀ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਵੱਡੇ ਕਦਮ।
2. ਪੰਜਾਬ 'ਚ ਹੋਵੇਗਾ ਇੰਟਰਨੈਸ਼ਨਲ ਟੂਰਨਾਮੈਂਟ, CM ਮਾਨ ਨੇ ਖ਼ੁਦ ਦਿੱਤੀ ਜਾਣਕਾਰੀ
ਪੰਜਾਬ ਵਿਚ ਛੇਤੀ ਹੀ ਹਾਕੀ ਦਾ ਇੰਟਰਨੈਸ਼ਨਲ ਟੂਰਨਾਮੈਂਟ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ੁਦ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅਕਸਰ ਹੀ ਪੰਜਾਬ ਵਿਚ ਇੰਟਰਨੈਸ਼ਨਲ ਖੇਡਾਂ ਦੇ ਮੁਕਾਬਲੇ ਕਰਵਾਉਣ ਦੀ ਮੰਗ ਕਰਦੇ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਹੋਵੇਗਾ ਇੰਟਰਨੈਸ਼ਨਲ ਟੂਰਨਾਮੈਂਟ, CM ਮਾਨ ਨੇ ਖ਼ੁਦ ਦਿੱਤੀ ਜਾਣਕਾਰੀ
3. ਪੰਜਾਬ ਵਿਧਾਨ ਸਭਾ 'ਚ ਗੂੰਜਿਆ JE ਨੂੰ ਪੱਕੇ ਕਰਨ ਦਾ ਮੁੱਦਾ, ਜਾਣੋ ਕੀ ਮਿਲਿਆ ਜਵਾਬ
ਪੰਜਾਬ ਵਿਧਾਨ ਸਭਾ 'ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਜੇ. ਈ. ਨੂੰ ਪੱਕੇ ਕਰਨ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਸਾਲ 2011 'ਚ ਭਰਤੀ ਕੀਤੇ ਗਏ ਜੇ. ਈਜ਼. ਨੂੰ ਰੈਗੂਲਰ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਵਾਲੀ ਜੋ ਭਰਤੀ ਹੋਈ ਹੈ, ਉਹ ਜੇ. ਈ. ਰੈਗੂਲਰ ਹੋ ਗਏ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਧਾਨ ਸਭਾ 'ਚ ਗੂੰਜਿਆ JE ਨੂੰ ਪੱਕੇ ਕਰਨ ਦਾ ਮੁੱਦਾ, ਜਾਣੋ ਕੀ ਮਿਲਿਆ ਜਵਾਬ
4. ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ
ਪੰਜਾਬ ਵਿਧਾਨ ਸਭਾ 'ਚ ਸੰਤ ਸੀਚੇਵਾਲ ਖ਼ਿਲਾਫ਼ ਬੋਲੀ ਸ਼ਬਦਾਵਲੀ ਦੇ ਵਿਰੋਧ 'ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਂਦਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ
5. ਮਨਪ੍ਰੀਤ ਇਆਲੀ ਨੇ ਵਿਧਾਨ ਸਭਾ 'ਚ ਚੁੱਕੀ ਪਿੰਡਾਂ ਦੇ ਪਾਣੀ ਦੀ ਗੱਲ, ਰੱਖੀ ਵੱਡੀ ਮੰਗ
ਮਨਪ੍ਰੀਤ ਇਆਲੀ ਨੇ ਪਿੰਡਾਂ ਦੇ ਮਸਲੇ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਸਮੇਂ ਪਿੰਡਾਂ ਦੇ ਛੱਪੜ ਸਾਫ਼ ਹੁੰਦੇ ਸੀ, ਮੀਂਹ ਦਾ ਪਾਣੀ ਸਟੋਰੇਜ ਦੇ ਕੰਮ ਆਉਂਦਾ ਸੀ ਪਰ ਹੁਣ ਗਲੀ ਨਾਲੇ ਗੰਦੇ ਸਭ ਹੋ ਚੁੱਕੇ ਹਨ। ਇਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ 2007 'ਚ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਇਕ ਕਿਤਾਬ ਜਾਰੀ ਹੋਈ ਸੀ, ਜਿਸ 'ਚ ਜ਼ਿਕਰ ਕੀਤਾ ਸੀ ਕਿ ਕੁਦਰਤੀ ਤੌਰ 'ਤੇ ਇਨ੍ਹਾਂ ਛੱਪੜਾਂ ਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ। ਜਿਸ 'ਤੇ ਦੇਤਵਾਲ ਪਿੰਡ ਦੇ ਮੁਹੰਮਦ ਇਸ਼ਫਾਕ ਨੇ ਕੰਮ ਕੀਤਾ ਅਤੇ ਉਨ੍ਹਾਂ ਨੂੰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਮਨਪ੍ਰੀਤ ਇਆਲੀ ਨੇ ਵਿਧਾਨ ਸਭਾ 'ਚ ਚੁੱਕੀ ਪਿੰਡਾਂ ਦੇ ਪਾਣੀ ਦੀ ਗੱਲ, ਰੱਖੀ ਵੱਡੀ ਮੰਗ
6. ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਲੱਗਾ ਇਹ ਵੱਡਾ ਝਟਕਾ
ਇਥੇ 1 ਅਪ੍ਰੈਲ ਤੋਂ ਕੁਲੈਕਟੋਰੇਟ ਨੂੰ ਵਧਾਉਣ ਦੇ ਫੈਸਲੇ ਦੇ ਅਗਲੇ ਹੀ ਦਿਨ, ਬੁੱਧਵਾਰ ਸਵੇਰੇ 10 ਵਜੇ ਅਸਟੇਟ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ, ਘੱਟੋ-ਘੱਟ 50 ਲੋਕ ਰਜਿਸਟਰੀ ਦੇ ਕਾਗਜ਼ਾਤ ਲੈ ਕੇ ਪਹੁੰਚ ਗਏ ਸਨ। ਇੱਥੇ ਹਰ ਰੋਜ਼ 65 ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਸਮਾਂ ਦਿੱਤਾ ਜਾਂਦਾ ਹੈ। ਸਵੇਰੇ 11:30 ਵਜੇ ਤੱਕ, ਲਗਭਗ 200 ਲੋਕ ਰਜਿਸਟ੍ਰੇਸ਼ਨ ਲਈ ਇੱਥੇ ਪਹੁੰਚ ਚੁੱਕੇ ਸਨ। ਇਸ ਭੀੜ ਦੇ ਵਿਚਕਾਰ, ਲੋਕ ਬੁੱਧਵਾਰ ਨੂੰ 65 ਲੋਕਾਂ ਦੀ ਰਜਿਸਟ੍ਰੇਸ਼ਨ ਸਲਾਟ ਵਧਾ ਕੇ ਜ਼ਿਆਦਾ ਲੋਕਾਂ ਨੂੰ ਰਜਿਸਟਰੀ ਕਰਵਾਉਣ ਦੀ ਮੰਗ ਕਰਨ ਲੱਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਲੱਗਾ ਇਹ ਵੱਡਾ ਝਟਕਾ
7. ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, 'ਆਪ' ਤੇ ਬਾਜਵਾ ਆਹਮੋ-ਸਾਹਮਣੇ
ਪੰਜਾਬ ਵਿਧਾਨ ਸਭਾ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਖ਼ੂਬ ਹੰਗਾਮਾ ਕੀਤਾ ਗਿਆ। ਦਰਅਸਲ ਸੀਚੇਵਾਲ ਮਾਡਲ 'ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ, ਜਿਸ ਤੋਂ ਬਾਅਦ ਖ਼ੂਬ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ 'ਆਪ' ਆਗੂਆਂ ਵੱਲੋਂ ਬਾਜਵਾ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, 'ਆਪ' ਤੇ ਬਾਜਵਾ ਆਹਮੋ-ਸਾਹਮਣੇ
8. ਸਿਰਫ਼ 50 ਰੁਪਏ ਖ਼ਰਚ ਕੇ ਪੰਜਾਬੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ, ਪੰਜਾਬ ਵਿਧਾਨ ਸਭਾ ਤੋਂ ਹੋਇਆ ਐਲਾਨ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ 406 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਘਰ ਬੈਠੇ ਪਹੁੰਚਾਈਆਂ ਜਾ ਰਹੀਆਂ ਹਨ। ਇਸ ਵਾਰ ਦੇ ਬਜਟ ਵਿਚ ਡੋਰ ਸਟੈੱਪ ਡਲਿਵਰੀ ਫ਼ੀਸ ਨੂੰ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤਾ ਗਿਆ ਹੈ। ਇਸ ਦਾ ਐਲਾਨ ਬੀਤੇ ਦਿਨੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕਰਨ ਵੇਲੇ ਕੀਤਾ ਗਿਆ ਸੀ। ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਸਹੂਲਤਾਂ ਪੰਜਾਬ ਦੇ ਹਰ ਕੋਨੇ ਤਕ ਪਹੁੰਚ ਰਹੀਆਂ ਹਨ, ਜੇਕਰ ਕਿਸੇ ਦੇ ਫ਼ੋਨ ਕਰਨ 'ਤੇ ਉਨ੍ਹਾਂ ਤਕ ਸੇਵਾਵਾਂ ਨਹੀਂ ਪਹੁੰਚਦੀਆਂ ਤਾਂ ਇਹ ਗੱਲ ਉਨ੍ਹਾਂ ਦੇ ਧਿਆਨ ਵਿਚ ਜ਼ਰੂਰ ਲਿਆਂਦੀ ਜਾਵੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਿਰਫ਼ 50 ਰੁਪਏ ਖ਼ਰਚ ਕੇ ਪੰਜਾਬੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ, ਪੰਜਾਬ ਵਿਧਾਨ ਸਭਾ ਤੋਂ ਹੋਇਆ ਐਲਾਨ
9. ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵੱਡੇ ਆਪ੍ਰੇਸ਼ਨਾਂ 'ਚ ਸੱਤ ਨਸ਼ਾ ਤਸਕਰ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਸ ਨੂੰ ਸਮੇਂ ਸਫ਼ਲਤਾ ਹਾਸਲ ਹੋਈ ਜਦੋਂ ਉਨ੍ਹਾਂ ਵੱਲੋਂ 7 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਦੋ ਵੱਡੇ ਆਪ੍ਰੇਸ਼ਨਾਂ ਵਿਚ ਸੱਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 4.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵੱਡੇ ਆਪ੍ਰੇਸ਼ਨਾਂ 'ਚ ਸੱਤ ਨਸ਼ਾ ਤਸਕਰ ਗ੍ਰਿਫ਼ਤਾਰ
10. ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਆਖੀ ਵੱਡੀ ਗੱਲ, ਸਦਨ ਅੱਗੇ ਰੱਖੀ ਇਹ ਮੰਗ
ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਭਾਜਪਾ ਦੇ ਵਿਧਾਇਕ ਅਸ਼ਵਨੀ ਕੁਮਾਰ ਨੇ ਕਿਹਾ ਕਿ ਸੰਤ ਸੀਚੇਵਾਲ ਦੇ ਸੰਤ ਹੋਣ 'ਤੇ ਅਤੇ ਵਾਤਾਵਰਣ 'ਤੇ ਕੰਮ ਕਰਨ ਲਈ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਹਾਂ ਅਤੇ ਪੰਜਾਬ ਨਾਲ ਸਬੰਧਿਤ ਕੋਈ ਵੀ ਗੱਲ ਹੋਵੇਗੀ ਤਾਂ ਮੈਨੂੰ ਦੁੱਖ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਚੱਲ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਆਖੀ ਵੱਡੀ ਗੱਲ, ਸਦਨ ਅੱਗੇ ਰੱਖੀ ਇਹ ਮੰਗ
11. ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ, ਮੰਤਰੀ ਅਮਨ ਅਰੋੜਾ ਨੇ ਆਖੀ ਵੱਡੀ ਗੱਲ
ਪੰਜਾਬ ਵਿਧਾਨ ਦੇ ਸੈਸ਼ਨ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਕਈ ਮੁੱਦਿਆਂ 'ਤੇ ਬਹਿਸਬਾਜ਼ੀ ਲਗਾਤਾਰ ਜਾਰੀ ਹੈ। ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪਿੰਡਾਂ ਵਿਚ ਲੱਗਣ ਵਾਲੇ ਸੋਲਰ ਪੈਨਲਾਂ ਦਾ ਮੁੱਦਾ ਚੁੱਕਿਆ ਗਿਆ। ਪਠਾਨਮਾਜਰਾ ਨੇ ਸਕੂਲਾਂ ਵਿਚ ਸੋਲਰ ਪੈਨਲ ਦੀ ਰੀ-ਪੇਅਰਿੰਗ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੂੰ ਸਵਾਲ ਕੀਤੇ, ਜਿਸ ਦੇ ਜਵਾਬ ਵਿਚ ਅਮਨ ਅਰੋੜਾ ਨੇ ਸਖ਼ਤ ਕਾਰਵਾਈ ਦਾ ਭਰੋਸਾ ਜਤਾਇਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ, ਮੰਤਰੀ ਅਮਨ ਅਰੋੜਾ ਨੇ ਆਖੀ ਵੱਡੀ ਗੱਲ
12. ਜੂਨੀਅਰ ਅਵਤਾਰ ਹੈਨਰੀ ਨੇ ਵਿਧਾਨ ਸਭਾ 'ਚ ਚੁੱਕਿਆ ਬਰਲਟਨ ਪਾਰਕ ਦਾ ਮੁੱਦਾ
ਪੰਜਾਬ ਵਿਧਾਨ ਸਭਾ 'ਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਅੱਜ ਜਲੰਧਰ ਉੱਤਰੀ ਤੋਂ ਕਾਂਗਰਸੀ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਬੀਤੇ ਦਿਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦਿਆਂ ਕਿਹਾ ਕਿ 2017 ਤੋਂ 2022 ਦੌਰਾਨ ਦੀ ਕਾਂਗਰਸ ਸਰਕਾਰ ਦੌਰਾਨ ਫਿਸਕਲ ਡੈਫਿਸਿਟ 4.26 ਫ਼ੀਸਦੀ ਰਿਹਾ ਸੀ, ਜਦਕਿ ਸਾਲ 2024-25 ਦੌਰਾਨ ਦੀ ਸਰਕਾਰ ਦੌਰਾਨ ਇਹ 4.5 ਫ਼ੀਸਦੀ ਰਿਹਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜੂਨੀਅਰ ਅਵਤਾਰ ਹੈਨਰੀ ਨੇ ਵਿਧਾਨ ਸਭਾ 'ਚ ਚੁੱਕਿਆ ਬਰਲਟਨ ਪਾਰਕ ਦਾ ਮੁੱਦਾ
13. ਸੀਚੇਵਾਲ ਮਾਡਲ ਟੋਬਿਆਂ ਦਾ ਪਾਣੀ ਤਾਂ ਸਾਫ਼ ਕਰ ਸਕਦਾ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ : ਮਾਨ
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ 'ਤੇ ਦਿੱਤੇ ਬਿਆਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਦੱਸਣ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸ ਦੀ ਡਿਗਰੀ ਦੇਖੋਗੇ। ਵਿਧਾਨ ਸਭਾ ਵਿਚ ਬੋਲਦਿਆਂ ਮੁੱਖ ਮੰਤਰੀ ਨੇ ਕਿ ਬਾਜਵਾ ਆਖ ਰਹੇ ਹਨ ਕਿ ਸੀਚੇਵਾਲ ਕੌਣ ਹੈ, ਇਸ ਦੀ ਕੀ ਡਿਗਰੀ ਹੈ, ਕਿਉਂ ਉਸ ਦੇ ਨਾਮ 'ਤੇ ਛੱਪੜ ਟੋਬੇ ਬਣਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਕੋਈ ਸਿਆਸੀ ਐਂਗਲ ਤੋਂ ਨਹੀਂ ਸਗੋਂ ਵਾਤਾਵਰਣ ਪ੍ਰੇਮੀ ਹੋਣ ਕਰਕੇ ਬਣਾਇਆ ਹੈ। ਸਮਝ ਨਹੀਂ ਆਉਂਦੀ ਕਿ ਬਾਜਵਾ ਮਾਨਸਿਕ ਤੌਰ 'ਤੇ ਠੀਕ ਹਨ ਜਾਂ ਨਹੀਂ। ਬਾਜਵਾ ਰੋਜ਼ ਸ਼ੀਸ਼ੇ ਸਾਹਮਣੇ ਪੱਗ ਬੰਨ੍ਹਦਿਆਂ ਮੁੱਖ ਮੰਤਰੀ ਬਣਨ ਦੇ ਸੁਫਨੇ ਦੇਖਦੇ ਹਨ, ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- . ਸੀਚੇਵਾਲ ਮਾਡਲ ਟੋਬਿਆਂ ਦਾ ਪਾਣੀ ਤਾਂ ਸਾਫ਼ ਕਰ ਸਕਦਾ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ : ਮਾਨ
14. ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ, ਮੰਤਰੀ ਅਮਨ ਅਰੋੜਾ ਨੇ ਆਖੀ ਵੱਡੀ ਗੱਲ
ਪੰਜਾਬ ਵਿਧਾਨ ਦੇ ਸੈਸ਼ਨ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਕਈ ਮੁੱਦਿਆਂ 'ਤੇ ਬਹਿਸਬਾਜ਼ੀ ਲਗਾਤਾਰ ਜਾਰੀ ਹੈ। ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪਿੰਡਾਂ ਵਿਚ ਲੱਗਣ ਵਾਲੇ ਸੋਲਰ ਪੈਨਲਾਂ ਦਾ ਮੁੱਦਾ ਚੁੱਕਿਆ ਗਿਆ। ਪਠਾਨਮਾਜਰਾ ਨੇ ਸਕੂਲਾਂ ਵਿਚ ਸੋਲਰ ਪੈਨਲ ਦੀ ਰੀ-ਪੇਅਰਿੰਗ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੂੰ ਸਵਾਲ ਕੀਤੇ, ਜਿਸ ਦੇ ਜਵਾਬ ਵਿਚ ਅਮਨ ਅਰੋੜਾ ਨੇ ਸਖ਼ਤ ਕਾਰਵਾਈ ਦਾ ਭਰੋਸਾ ਜਤਾਇਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ, ਮੰਤਰੀ ਅਮਨ ਅਰੋੜਾ ਨੇ ਆਖੀ ਵੱਡੀ ਗੱਲ
15. ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਕਦੋਂ ਮਿਲਣਗੇ? ਜਾਣੋ ਵਿਧਾਨ ਸਭਾ 'ਚ ਕੀ ਬੋਲੇ ਹਰਪਾਲ ਚੀਮਾ
ਬੀਤੇ ਦਿਨ ਪੇਸ਼ ਕੀਤੇ ਗਏ ਬਜਟ 'ਤੇ ਪੰਜਾਬ ਵਿਧਾਨ ਸਭਾ ਦੇ ਸਦਨ 'ਚ ਬਹਿਸ ਚੱਲ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ 'ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 5 ਗਾਰੰਟੀਆਂ ਦੇ ਕੇ ਪੰਜਾਬ 'ਚ ਸੱਤਾ 'ਚ ਆਈ ਸੀ। ਔਰਤਾਂ ਨੂੰ 1000 ਰੁਪਏ ਦੇਣ ਬਾਰੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ 3 ਸਾਲਾਂ ਅੰਦਰ ਪੰਜ ਵਿੱਚੋਂ 3 ਗਾਰੰਟੀਆਂ ਪੂਰੀਆਂ ਕਰਕੇ ਪੰਜਾਬ ਦੀ ਜਨਤਾ 'ਚ ਖੜ੍ਹੇ ਹਾਂ। ਸਿਰਫ ਔਰਤਾਂ ਨੂੰ ਪੈਸੇ ਦੇਣ ਦੀ ਗਾਰੰਟੀ ਬਾਕੀ ਹੈ ਅਤੇ ਉਹਦੇ ਲਈ ਵੀ ਵਿਭਾਗ ਵਲੋਂ ਸਰਵੇ ਕੀਤਾ ਜਾ ਰਿਹਾ ਹੈ ਅਤੇ ਬਹੁਤ ਜਲਦੀ ਅਸੀਂ ਪੰਜਾਬ 'ਚ ਇਹ ਸਕੀਮ ਲਾਂਚ ਕਰਨ ਜਾ ਰਹੇ ਹਾਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਕਦੋਂ ਮਿਲਣਗੇ? ਜਾਣੋ ਵਿਧਾਨ ਸਭਾ 'ਚ ਕੀ ਬੋਲੇ ਹਰਪਾਲ ਚੀਮਾ
16. ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਵੱਡਾ ਐਲਾਨ
ਪੰਜਾਬ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ-ਮਾਨਸਾ-ਸੰਗਰੂਰ ਲਈ ਚੰਗੀ ਖ਼ਬਰ ਹੈ। ਪੰਜਾਬ ਸਰਕਾਰ ਵੱਲੋਂ ਮਾਨਸਾ ਕੈਂਚਿਆਂ ਤੋਂ ਭੀਖੀ ਤੱਕ ਸੜਕ ਨੂੰ ਮਜ਼ਬੂਤ ਕੀਤਾ ਜਾਵੇਗਾ ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੰਜਾਬ ਵਿਧਾਨ ਸਭਾ ਵਿਚ ਹਲਕਾ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਗਲਾ ਵਲੋਂ ਲਿਆਂਦੇ ਗਏ ਧਿਆਨ ਦਿਵਾਊ ਮਤੇ ਦੇ ਜਵਾਬ ਵਿਚ ਦਿੱਤੀ। ਲੋਕ ਨਿਰਮਾਣ (ਭ ਤੇ ਮ) ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮਾਨਸਾ ਤੋਂ ਭਵਾਨੀਗੜ੍ਹ ਤੱਕ ਜਾਣ ਵਾਲੇ ਰਸਤੇ ਦੀ ਕੁੱਲ ਲੰਬਾਈ ਲਗਭਗ 73.08 ਕਿ.ਮੀ. ਹੈ ਅਤੇ ਇਹ ਤਿੰਨ ਜ਼ਿਲ੍ਹਿਆਂ ਬਠਿੰਡਾ-ਮਾਨਸਾ-ਸੰਗਰੂਰ ਵਿਚੋਂ ਲੰਘਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਵੱਡਾ ਐਲਾਨ
ਜਲੰਧਰ 'ਚ ਵੱਡੀ ਵਾਰਦਾਤ, ਸ਼ਰੇਆਮ ਵੱਢਿਆ ਨੌਜਵਾਨ, ਖ਼ੌਫ਼ਨਾਕ ਮੰਜ਼ਰ ਵੇਖ ਸਹਿਮੇ ਲੋਕ
NEXT STORY