ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਦੇ ਮੌਕੇ ’ਤੇ ਮਜੀਠੀਆ ਪਰਿਵਾਰ ’ਤੇ ਸਿਆਸੀ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ 19 ਅਪ੍ਰੈਲ ਨੂੰ ਜਲਿਆਂਵਾਲਾ ਬਾਗ ’ਚ 1000 ਤੋਂ ਵੱਧ ਲੋਕ ਸ਼ਹੀਦ ਹੋਏ ਅਤੇ 3100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਨਰਲ ਡਾਇਰ ਸ਼ਰਾਬ ਲੈ ਕੇ ਕਿਸ ਦੇ ਘਰ ਡਿਨਰ ਕਰਨ ਪਹੁੰਚੇ ਸਨ, ਇਸ ਬਾਰੇ ਸਾਰੇ ਲੋਕ ਜਾਣਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਜੀਠੀਆ ਪਰਿਵਾਰ ਜਿਸ ਦੇ ਘਰ ਜਨਰਲ ਡਾਇਰ ਨੇ ਖਾਣਾ ਖਾਧਾ ਸੀ। ਉਨ੍ਹਾਂ ਨੇ ਆਪਣੇ ਟਵੀਟ ’ਚ ਮਜੀਠੀਆ ਪਰਿਵਾਰ ਨੂੰ ਕਿਹਾ ਕਿ ਉਹ ਜਾਂ ਤਾਂ ਇਸ ਗੱਲ ਤੋਂ ਇਨਕਾਰ ਕਰਨ ਜਾਂ ਫਿਰ ਦੇਸ਼ਵਾਸੀਆਂ ਤੋਂ ਇਸ ਲਈ ਮੁਆਫ਼ੀ ਮੰਗ ਲੈਣ।
ਇਹ ਖ਼ਬਰ ਵੀ ਪੜ੍ਹੋ : ਵਿਸਾਖੀ ਤੋਂ ਪਹਿਲਾਂ DGP ਯਾਦਵ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਇਹ ਖ਼ਬਰ ਵੀ ਪੜ੍ਹੋ : ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ ?
ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਸਿੱਧੇ ਤੌਰ ’ਤੇ ਨਾਂ ਨਹੀਂ ਲਿਆ ਪਰ ਸਿਆਸੀ ਹਲਕਿਆਂ ’ਚ ਇਸ ਦੇ ਅਰਥ ਖੂਬ ਕੱਢੇ ਜਾ ਰਹੇ ਹਨ। ਕੱਲ ਵਿਸਾਖੀ ਦਾ ਤਿਉਹਾਰ ਹੈ ਅਤੇ ਸਿਆਸੀ ਪਾਰਟੀਆਂ ਅਮਰੇਸ਼ਵਰ ’ਚ ਜਲਿਆਂਵਾਲਾ ਬਾਗ ’ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ ਅਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਪਰਿਵਾਰ ਦਾ ਨਾਂ ਲੈ ਕੇ ਤਿੱਖਾ ਸਿਆਸੀ ਹਮਲਾ ਬੋਲ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਅਕਾਲੀ ਆਗੂਆਂ ਨਾਲ ਤਿੱਖਾ ਸਿਆਸੀ ਟਕਰਾਅ ਚੱਲ ਰਿਹਾ ਹੈ ਅਤੇ ਅਕਾਲੀ ਦਲ ਦੇ ਆਗੂ, ਜਿਨ੍ਹਾਂ ’ਚ ਮਜੀਠੀਆ ਵੀ ਸ਼ਾਮਲ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਹਮਲੇ ਕਰ ਰਹੇ ਸਨ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਦਾ ਜਵਾਬ ਦੇ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਇਸ ਪਰਿਵਾਰ ਵੱਲੋਂ ਭਗਵੰਤ ਮਾਨ ਦੇ ਬਿਆਨ ’ਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।
ਵਿਸਾਖੀ ਤੋਂ ਪਹਿਲਾਂ DGP ਯਾਦਵ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
NEXT STORY