ਗੁਰਦਾਸਪੁਰ(ਵਿਨੋਦ)-ਸਥਾਨਕ ਜੇਲ੍ਹ ਰੋਡ ’ਤੇ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਬਣੇ ਜ਼ਿਲ੍ਹਾ ਅਧਿਕਾਰੀਆਂ ਦੇ ਰਿਹਾਇਸ਼ੀ ਕੁਆਰਟਰਾਂ ’ਚੋਂ ਇਕ ਕੁਆਟਰ, ਜੋ ਏ. ਡੀ. ਸੀ. ਹਰਜਿੰਦਰ ਸਿੰਘ ਬੇਦੀ ਦਾ ਹੈ, ’ਚ ਰਾਤ ਕੋਬਰਾ ਸੱਪ ਵੜਨ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਉਸ ਸਮੇਂ ਏ. ਡੀ. ਸੀ. ਹਰਜਿੰਦਰ ਬੇਦੀ ਅਤੇ ਉਨ੍ਹਾਂ ਦਾ ਪਰਿਵਾਰ ਕੁਆਰਟਰ ’ਚ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
ਜਾਣਕਾਰੀ ਅਨੁਸਾਰ ਕੁਆਰਟਰ ’ਚ ਰਾਤ ਦੀ ਡਿਊਟੀ ਦੇਣ ਵਾਲੇ ਹੋਮਗੜ੍ਹ ਜਵਾਨ ਲਖਵਿੰਦਰ ਸਿੰਘ ਨੇ ਜਿਵੇਂ ਹੀ ਕੁਆਰਟਰ ਦੇ ਪਿੱਛੇ ਸਥਿਤ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਨੇੜੇ ਇਕ ਸੱਪ ਨੂੰ ਬੈਠ ਕੇ ਘਬਰਾ ਗਿਆ ਅਤੇ ਅਧਿਕਾਰੀਆਂ 'ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਉਸ ਨੇ ਤੁਰੰਤ ਏ. ਡੀ. ਸੀ. ਸਾਹਿਬ ਦੇ ਪੀ. ਐੱਸ. ਓ. ਏ. ਐੱਸ. ਆਈ. ਰਾਜੇਸ਼ ਨੂੰ ਫੋਨ ਕੀਤਾ, ਜਿਨ੍ਹਾਂ ਨੇ ਤੁਰੰਤ ਸੱਪ ਫੜਨ ਵਾਲੇ ਫੋਨ ਕਰ ਕੇ ਬੁਲਾਇਆ ਤਾਂ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੱਪ ਫੜਨ ਵਾਲੇ ਬਿੱਟੂ ਸ਼ਰਮਾ ਨੇ ਕੋਬਰਾ ਸੱਪ ਨੂੰ ਫੜ ਕੇ ਜੰਗਲ ’ਚ ਛੱਡ ਦਿੱਤਾ ।

ਇਹ ਵੀ ਪੜ੍ਹੋ- ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ
ਬਿੱਟੂ ਸ਼ਰਮਾ ਦਾ ਕਹਿਣਾ ਹੈ ਕਿ ਇਹ ਇਕ ਬੇਹੱਦ ਖਤਰਨਾਕ ਸੱਪ ਸੀ, ਜੋ ਕਿਸੇ ਨੂੰ ਡੰਗ ਲੈਂਦਾ ਤਾਂ ਉਸ ਲਈ ਖਤਰਾ ਪੈਦਾ ਹੋ ਸਕਦਾ ਸੀ। ਉਸ ਨੇ ਦੱਸਿਆ ਕਿ ਅੱਜ ਕੱਲ ਦੇ ਦਿਨਾਂ ’ਚ ਆਮ ਤੌਰ ’ਤੇ ਸੱਪ ਬਾਹਰ ਨਿਕਲ ਆਉਂਦੇ ਹਨ ਅਤੇ ਉਹ ਇਕ ਦਿਨ ’ਚ ਤਿੰਨ ਸੱਪਾ ਦਾ ਰੈਸਕਿਊ ਕਰ ਕੇ ਉਨ੍ਹਾਂ ਨੂੰ ਜੰਗਲ ’ਚ ਛੱਡ ਚੁੱਕਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁਫਤ ਅਨਾਜ ਲੈਣ ਵਾਲੇ ਲੋਕਾਂ ਲਈ ਖ਼ਤਰੇ ਦੀ ਘੰਟੀ, ਪੋਰਟਲ 'ਚੋਂ ਡਿਲੀਟ ਹੋਣਗੇ ਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕਲੀ ਹਾਰਪਿਕ ਤੇ ਡੈਟੋਲ ਵੇਚਣ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
NEXT STORY