ਸੰਗਰੂਰ : ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸਿਲੰਡਰ ਫੱਟਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਉਸ ਦੀ ਪਤਨੀ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਚੀਕ-ਚਿਹਾੜਾ ਮਚ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਵਾਪਰਿਆ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ 'ਚੋਂ ਕੱਢਿਆ ਬਾਹਰ, ਮਾਨ ਸਰਕਾਰ ਦਾ ਵੱਡਾ Action (ਵੀਡੀਓ)
ਘਰ ਦੀ ਔਰਤ ਨੇ ਚੜ੍ਹਦੀ ਸਵੇਰ ਗੈਸ 'ਤੇ ਚਾਹ ਰੱਖੀ ਸੀ। ਜਿਵੇਂ ਹੀ ਉਸ ਨੇ ਗੈਸ ਦਾ ਬਟਨ ਦਬਾਇਆ ਤਾਂ ਸਿਲੰਡਰ ਫੱਟਣ ਕਾਰਨ ਵੱਡਾ ਧਮਾਕਾ ਹੋ ਗਿਆ ਅਤੇ ਰਸੋਈ ਦੀ ਕੰਧ ਪੂਰੀ ਤਰ੍ਹਾਂ ਢਹਿ ਗਈ। ਔਰਤ ਦਾ ਪਤੀ ਕਰਮਜੀਤ ਸਿੰਘ (55) ਜੋ ਵਿਹੜੇ 'ਚ ਸੁੱਤਾ ਹੋਇਆ ਸੀ, ਕੰਧ ਉਸ 'ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਕ੍ਰਿਕਟ ਖੇਡਦੇ ਖਿਡਾਰੀ ਦੀ ਮੈਦਾਨ 'ਚ ਹੀ ਮੌਤ, ਆਖ਼ਰੀ ਛੱਕਾ ਮਾਰਦੇ ਹੀ...
ਫਿਲਹਾਲ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਹਸਪਤਾਲ 'ਚ ਇਲਾਜ ਅਧੀਨ ਹਨ। ਫਿਲਹਾਲ ਉਕਤ ਪਰਿਵਾਰ ਗਰੀਬ ਦੱਸਿਆ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਉਨ੍ਹਾਂ ਦੀ ਮਾਲੀ ਮਦਦ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
NEXT STORY