* ‘ਫਰਵਰੀ ਵਿਚ ਵੀ ਪਿਛਲੇ ਸਾਲਾਂ ਮੁਕਾਬਲੇ ਘੱਟ ਜੀ. ਐੱਸ. ਟੀ. ਕੁਲੈਕਸ਼ਨ’
ਚੰਡੀਗੜ੍ਹ (ਰਾਜਿੰਦਰ) : ਤਾਲਾਬੰਦੀ ਦਾ ਸ਼ਹਿਰ ਦੀ ਮਾਲੀ ਹਾਲਤ ’ਤੇ ਜੋ ਪ੍ਰਭਾਵ ਪਿਆ, ਉਹ ਅਜੇ ਤੱਕ ਸਾਫ਼ ਵਿਖਾਈ ਦੇ ਰਿਹਾ ਹੈ। ਇਹੀ ਕਾਰਣ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਫਰਵਰੀ ਮਹੀਨੇ ਵਿਚ ਵੀ ਗ੍ਰੋਸ ਜੀ. ਐੱਸ. ਟੀ. ਕੁਲੈਕਸ਼ਨ ਵਿਚ 14 ਫੀਸਦੀ ਦੀ ਕਮੀ ਆਈ ਹੈ। ਪ੍ਰਸ਼ਾਸਨ ਕੋਰੋਨਾ ਨੂੰ ਲੈ ਕੇ ਸਾਰੇ ਰੋਕ ਹਟਾ ਚੁੱਕਿਆ ਹੈ ਪਰ ਬਾਵਜੂਦ ਇਸ ਦੇ ਜੀ.ਐੱਸ.ਟੀ. ਕਲੈਕਸ਼ਨ ਘੱਟ ਰਹਿਣਾ ਯੂ.ਟੀ. ਲਈ ਚਿੰਤਾ ਦਾ ਵਿਸ਼ਾ ਹੈ।
ਪ੍ਰਸ਼ਾਸਨ ਦਾ ਖਜ਼ਾਨਾ ਭਰਨ ਵਿਚ ਅਹਿਮ ਰੋਲ
ਗੁਡਜ਼ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.), ਐਕਸਾਈਜ਼ ਅਤੇ ਵੈਲਿਊ ਏਡਿਡ ਟੈਕਸ (ਵੈਟ) ਚੰਡੀਗੜ੍ਹ ਪ੍ਰਸ਼ਾਸਨ ਦੇ ਖਜ਼ਾਨੇ ਨੂੰ ਭਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਪਰ ਤਾਲਾਬੰਦੀ ਕਾਰਣ ਬਹੁਤਾ ਅਸਰ ਵੀ ਇਨ੍ਹਾਂ ’ਤੇ ਪਿਆ ਹੈ। ਸਿਰਫ਼ ਜੀ. ਐੱਸ. ਟੀ. ਕੁਲੈਕਸ਼ਨ ਵਿਚ ਪਿਛਲੇ ਸਾਲ ਫਰਵਰੀ ਦੇ ਮੁਕਾਬਲੇ 14 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਫਰਵਰੀ, 2020 ਵਿਚ ਜੀ. ਐੱਸ. ਟੀ. ਕੁਲੈਕਸ਼ਨ 172.37 ਕਰੋੜ ਰੁਪਏ ਸੀ ਜਦੋਂ ਕਿ ਇਸ ਵਾਰ 148.5 ਕਰੋੜ ਰੁਪਏ ਹੀ ਆਇਆ ਹੈ।
ਇਹ ਵੀ ਪੜ੍ਹੋ : ਨੱਥੂਵਾਲਾ ਗਰਬੀ (ਮੋਗਾ) ਦਾ ਕਿਸਾਨ ਜੀਤ ਸਿੰਘ ਸਿੰਘੂ ਬਾਰਡਰ ’ਤੇ ਹੋਇਆ ਸ਼ਹੀਦ
ਪੰਜਾਬ, ਹਰਿਆਣਾ ਰਹੇ ਬਿਹਤਰ
ਗੁਆਂਢੀ ਰਾਜਾਂ ਪੰਜਾਬ ਅਤੇ ਹਰਿਆਣਾ ਨੇ ਜੀ. ਐੱਸ. ਟੀ. ਕੁਲੈਕਸ਼ਨ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦਰਜ ਕੀਤਾ ਹੈ। ਪੰਜਾਬ ਨੇ ਫਰਵਰੀ, 2020 ਵਿਚ 1228.94 ਕਰੋੜ ਰੁਪਏ ਵਸੂਲੇ ਸਨ, ਜਦੋਂ ਕਿ ਇਸ ਸਾਲ 1299.37 ਕਰੋੜ ਇਕੱਠੇ ਕੀਤੇ ਹਨ। ਇਹ ਪਿਛਲੇ ਸਾਲ ਤੋਂ ਛੇ ਫ਼ੀਸਦੀ ਜ਼ਿਆਦਾ ਹੈ, ਉੱਥੇ ਹੀ, ਹਰਿਆਣਾ ਨੇ ਫਰਵਰੀ, 2020 ਵਿਚ 5266.43 ਕਰੋੜ ਰੁਪਏ ਵਸੂਲੇ ਸਨ, ਜਦੋਂ ਕਿ ਇਸ ਸਾਲ 5589.81 ਕਰੋੜ ਇਕੱਠੇ ਕੀਤੇ ਹਨ। ਇਹ ਪਿਛਲੇ ਸਾਲ ਤੋਂ ਛੇ ਫ਼ੀਸਦੀ ਜ਼ਿਆਦਾ ਹੈ। ਜੀ. ਐੱਸ. ਟੀ. ਪੈਟਰੋਲ ਅਤੇ ਸ਼ਰਾਬ ਨੂੰ ਛੱਡ ਕੇ ਹੋਰ ਚੀਜ਼ਾਂ ’ਤੇ ਵਸੂਲਿਆ ਜਾਂਦਾ ਹੈ।
ਤਾਲਾਬੰਦੀ ਤੋਂ ਬਾਅਦ ਤੋਂ ਹਰ ਮਹੀਨੇ ਗਿਰਾਵਟ
ਸ਼ਹਿਰ ਵਿਚ ਤਾਲਾਬੰਦੀ ਤੋਂ ਬਾਅਦ ਤੋਂ ਹੁਣ ਤੱਕ ਜੀ. ਐੱਸ. ਟੀ. ਕੁਲੈਕਸ਼ਨ ਵਿਚ ਪਿਛਲੇ ਸਾਲ ਦੇ ਮੁਕਾਬਲੇ ਹਰ ਮਹੀਨੇ ਗਿਰਾਵਟ ਵੇਖੀ ਜਾ ਰਹੀ ਹੈ। ਹੋਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਘਾਟੇ ਤੋਂ ਉਭਰ ਗਏ ਹਨ ਪਰ ਚੰਡੀਗੜ੍ਹ ਅਜੇ ਤੱਕ ਉਭਰ ਨਹੀਂ ਸਕਿਆ ਹੈ। ਯੂ. ਟੀ. ਪ੍ਰਸ਼ਾਸਨ ਵਲੋਂ ਕਲੈਕਸ਼ਨ ਵਧਾਉਣ ਲਈ ਕਈ ਯਤਨ ਕੀਤੇ ਗਏ ਪਰ ਉਹ ਸਾਰੇ ਕਾਫ਼ੀ ਨਹੀਂ ਰਹੇ ਹਨ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਮੀਦ ਸੀ ਕਿ ਸਾਲ 2021 ਵਿਚ ਜੀ. ਐੱਸ. ਟੀ. ਕੁਲੈਕਸ਼ਨ ਵਿਚ ਵਾਧਾ ਹੋਵੇਗਾ ਪਰ ਇਹ ਉਲਟੇ ਰਸਤੇ ’ਤੇ ਚੱਲ ਪਿਆ ਹੈ। ਬੀਤੇ ਮਹੀਨਿਆਂ ਵਿਚ ਜੋ ਘਾਟਾ 6 ਫੀਸਦੀ ਦਾ ਸੀ, ਉਹ ਹੁਣ 14 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਹੁਣ ਲੋਕਾਂ ਨੂੰ ਅਵੇਅਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਜ਼ਿਆਦਾ ਕਲੈਕਸ਼ਨ ਹੋ ਸਕੇ ਕਿਉਂਕਿ ਜੀ.ਐੱਸ.ਟੀ. ਰਿਟਰਨ ਵਿਚ ਚੰਡੀਗੜ੍ਹ ਹਮੇਸ਼ਾ ਅੱਗੇ ਰਿਹਾ ਹੈ। ਇੱਥੋਂ ਤੱਕ ਕਿ ਰਿਟਰਨ ਦੇ ਮੁਕਾਬਲੇ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ 100 ਫ਼ੀਸਦੀ ਅਤੇ ਸਧਾਰਣ 90 ਫ਼ੀਸਦੀ ’ਤੇ ਰਿਟਰਨ ਹੀ ਹੋਈਆਂ ਹਨ।
ਰਿਟਰਨ ਫਾਈਲ ਕਰਾਉਣ ਨੂੰ ਲੈ ਕੇ ਮਹਿਕਮਾ ਸਖ਼ਤ
ਸ਼ਹਿਰ ਵਿਚ ਜੀ. ਐੱਸ. ਟੀ. ਰਿਟਰਨ ਫਾਈਲ ਕਰਾਉਣ ਨੂੰ ਲੈ ਕੇ ਮਹਿਕਮੇ ਵਲੋਂ ਸਖ਼ਤੀ ਕੀਤੀ ਜਾਂਦੀ ਹੈ। ਇਹੀ ਕਾਰਣ ਹੈ ਕਿ ਰਿਟਰਨ ਫਾਈਲ ਕਰਨ ਵਿਚ ਸ਼ਹਿਰ ਹਮੇਸ਼ਾ ਅੱਗੇ ਰਿਹਾ ਹੈ। ਇਹੀ ਕਾਰਣ ਹੈ ਕਿ ਸਮੇਂ-ਸਮੇਂ ’ਤੇ ਰਿਟਰਨ ਫਾਈਲ ਕਰਨ ਨੂੰ ਲੈ ਕੇ ਮਹਿਕਮੇ ਵਲੋਂ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ, ਤਾਂ ਕਿ ਉਹ 100 ਫ਼ੀਸਦੀ ਰਿਟਰਨ ਦਾ ਟੀਚਾ ਹਾਸਿਲ ਕਰ ਸਕੇ। ਮਹਿਕਮਾ ਰੈਗੂਲਰ ਰੂਪ ਤੋਂ ਰਿਟਰਨ ਫਾਈਲ ਨਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਿਪਟਣ ਦੀ ਯੋਜਨਾ ਬਣਾ ਰਿਹਾ ਹੈ। ਜੇਕਰ ਅਜਿਹੇ ਟੈਕਸ ਪੇਅਰਸ ਆਪਣੀ ਰਿਟਰਨ ਫਾਈਲ ਨਹੀਂ ਕਰਨਗੇ ਤਾਂ ਉਹ ਉਨ੍ਹਾਂ ਦਾ ਜੀ. ਐੱਸ. ਟੀ. ਰਜਿਸਟ੍ਰੇਸ਼ਨ ਕੈਂਸਲ ਕਰ ਦੇਵੇਗਾ।
ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਨੁੰ ਸਲਾਹਕਾਰ ਨਿਯੁਕਤ ਕਰ ਕੇ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ : ਅਕਾਲੀ ਦਲ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵਿਧਾਨ ਸਭਾ 'ਚ ਬਿਕਰਮ ਮਜੀਠੀਆ ਅਤੇ ਹਰਮਿੰਦਰ ਗਿੱਲ ਵਿਚਾਲੇ ਖੜਕੀ
NEXT STORY