ਜ਼ੀਰਾ (ਗੁਰਮੇਲ ਸੇਖਵਾਂ): ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਵਿਰੁੱਧ ਜਾਰੀ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀਆਂ ਵੱਲੋਂ ਅੱਜ ਫੈਕਟਰੀ ਅਤੇ ਨਾਲ ਲਗਦੇ ਇਲਾਕਿਆਂ 'ਚੋਂ ਪਾਣੀ ਅਤੇ ਮਿੱਟੀ ਦੇ ਨਮੂਨੇ ਲਏ ਗਏ ਹਨ। ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਵੱਖੋ-ਵੱਖਰੀਆਂ ਟੈਸਟਿੰਗ ਲੈਬੋਰਟਰੀਆਂ ਵਿਚ ਭੇਜਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸੁੰਦਰ ਸ਼ਾਮ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ, ਪਲਾਟਾਂ ਦੀ ਧਾਂਦਲੀ ਲਈ ਸਾਬਕਾ ਮੰਤਰੀ ਤੇ 10 ਅਧਿਕਾਰੀ ਨਾਮਜ਼ਦ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸਾਗਰ ਸੇਤੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਈਆਂ ਜਾਂਚ ਕਮੇਟੀਆਂ ਵੱਲੋਂ ਅੱਜ ਫੈਕਟਰੀ ਅੰਦਰ ਜਾ ਕੇ 5 ਪਾਣੀ ਅਤੇ 2 ਮਿੱਟੀ ਦੇ ਸੈਂਪਲ ਲਏ ਗਏ ਅਤੇ ਫੈਕਟਰੀ ਨਾਲ ਲੱਗਦੇ ਵੱਖ-ਵੱਖ ਪਿੰਡਾਂ ਮਨਸੂਰਵਾਲ ਕਲਾਂ, ਰਟੋਲ ਰੌਹੀ, ਸਨੇਰ ਆਦਿ ਪਿੰਡਾਂ ’ਚ ਜਾ ਕੇ ਵੀ ਪਾਣੀ ਦੇ 5 ਦੇ ਕਰੀਬ ਸੈਂਪਲ ਇਕੱਤਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਾਣੀ ਅਤੇ ਮਿੱਟੀ ਦੀ ਜਾਂਚ ਲਈ ਲਏ ਗਏ ਸੈਂਪਲ ਰਾਮ ਲੈਬਾਰਟਰੀ, ਸਾਈ (ਐਸ.ਏ.ਆਈ.) ਲੈਬਾਰਟਰੀ ਪਟਿਆਲਾ ਵਿਚ ਜਾਂਚ ਲਈ ਭੇਜੇ ਜਾਣਗੇ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ 19 ਇਲਾਕਾ ਨਵਾਸੀਆਂ ਦੇ ਲਾਇਸੰਸ ਮੁਅੱਤਲ ਕੀਤੇ ਗਏ ਸਨ, ਉਨ੍ਹਾਂ ਦੀ ਬਹਾਲੀ ਲਈ ਜਾਂਚ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਇਹ ਜਲਦੀ ਹੀ ਬਹਾਲ ਕੀਤੇ ਜਾਣਗੇ। ਇਸ ਮੌਕੇ ਲੈਬਾਰਟਰੀਆਂ ਦੇ ਨੁਮਾਇੰਦਿਆਂ ਦੇ ਨਾਲ ਐੱਸ.ਡੀ.ਐੱਮ. ਜ਼ੀਰਾ ਗਗਨਦੀਪ ਸਿੰਘ ਅਤੇ ਡੀ.ਐੱਸ.ਪੀ. ਪਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਗੁਰੂ ਨਗਰੀ 'ਚ ਭਿੜ ਗਏ ਨਿਹੰਗ ਸਿੰਘ, ਵਿੱਕੀ ਥੋਮਸ ਸਿੰਘ ਦੇ ਸਾਥੀ ਦਾ ਵੱਢਿਆ ਗੁੱਟ! (ਵੀਡੀਓ)
ਫੈਕਟਰੀ ਮੂਹਰੇ ਮੋਰਚਾ ਲਗਾਤਾਰ ਜਾਰੀ
ਦੂਜੇ ਪਾਸੇ ਫੈਕਟਰੀ ਮੂਹਰੇ ਮੋਰਚਾ ਜਿਉਂ ਦਾ ਤਿਉਂ ਲਗਾਤਾਰ ਜਾਰੀ ਹੈ। ਅੱਜ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਸਰਪੰਚ ਮਨਸੂਰਵਾਲ, ਪ੍ਰੀਤਮ ਸਿੰਘ ਮਹੀਆਂ ਵਾਲਾ, ਪਰਮਜੀਤ ਕੌਰ ਮੁਦੱਕੀ, ਗੁਰਜੰਟ ਸਿੰਘ ਰਟੋਲ ਰੋਹੀ, ਸੇਵਾ ਸਿੰਘ, ਸੰਤਾ ਸਿੰਘ ਦੋਦਾ, ਮੇਵਾ ਸਿੰਘ ਸੁਖਨਾ, ਗੁਰਭੇਜ ਸਿੰਘ ਤੇ ਮੱਖਣ ਸਿੰਘ ਸੁਖਨਾ ਆਦਿ ਨੇ ਕਿਹਾ ਕਿ ਜਦੋਂ ਤਕ ਸਰਕਾਰ ਤੇ ਪ੍ਰਸ਼ਾਸਨ ਇਸ ਸ਼ਰਾਬ ਫੈਕਟਰੀ ਨੂੰ ਬੰਦ ਨਹੀ ਕਰਦੀ, ਉਦੋਂ ਤਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਦੀ ਵਜ੍ਹਾ ਕਾਰਨ ਮਰੇ ਕਿਸਾਨ ਰਾਜਵੀਰ ਸਿੰਘ ਨੂੰ 6 ਜਨਵਰੀ ਨੂੰ ਵਿਸ਼ਾਲ ਜਨ ਸਮੂਹ ਇਕੱਤਰ ਕਰਕੇ ਸ਼ਰਧਾਂਜਲੀ ਦਿੱਤੀ ਜਾਵੇਗੀ, ਜਿਸ ਵਿਚ ਪੰਜਾਬ ਭਰ ਦੇ ਲੋਕ ਵੱਖ-ਵੱਖ ਜੱਥੇਬੰਦੀਆਂ ਦੀ ਅਗਵਾਈ ਹੇਠ ਇਸ ਮੋਰਚੇ ਦਾ ਹਿੱਸਾ ਬਣਨਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੇ ਨਾਲ-ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਵਾਨੀਗੜ੍ਹ ’ਚ ਲੁੱਟ ਦੀ ਵੱਡੀ ਵਾਰਦਾਤ, ਨਕਾਬਪੋਸ਼ ਲੁਟੇਰਿਆਂ ਨੇ ਗੈਸ ਏਜੰਸੀ ਦੇ ਮੈਨੇਜਰ ਕੋਲੋਂ 7.95 ਲੱਖ ਰੁਪਏ ਲੁੱਟੇ
NEXT STORY