ਬੁਢਲਾਡਾ (ਮਨਜੀਤ) - ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਬੁਢਲਾਡਾ ਦੀ ਮੀਟਿੰਗ ਜ਼ਿਲਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਮੀਟਿੰਗ ਦੌਰਾਨ ਬੁਲਾਰਿਆਂ ਨੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਘਰ-ਘਰ ਤੱਕ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਆਗੂਆਂ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਦਾ ਚਿਹਰਾ ਹੁਣ ਨੰਗਾ ਹੋ ਚੁੱਕਾ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨੇ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਤੋਂ ਮੁੱਕਰ ਜਾਣ ਤੋਂ ਇਲਾਵਾ ਪੈਨਸ਼ਨਾਂ, ਸ਼ਗਨ ਸਕੀਮਾਂ ਵਿਚ ਵਾਧਾ ਕਰਕੇ ਦੇਣ ਦੀ ਬਜਾਏ ਇਨ੍ਹਾਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸੇ ਦੌਰਾਨ ਵਾਰਡ ਨੰ. 2 ਦੀ ਹੋਣ ਵਾਲੀ ਨਗਰ ਕੌਸਲ ਚੋਣ ਸੰਬੰਧੀ ਪਾਰਟੀ ਦੇ ਯੂਥ ਆਗੂ ਸੁਭਾਸ਼ ਕੁਮਾਰ ਵਰਮਾ ਨੂੰ ਉਮੀਦਵਾਰ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਸ਼ਹਿਰੀ ਬੁਢਲਾਡਾ ਦੇ ਪ੍ਰਧਾਨ ਰਾਜਿੰਦਰ ਬਿੱਟੂ ਚੌਧਰੀ, ਬੁਢਲਾਡਾ-2 ਦੇ ਪ੍ਰਧਾਨ ਵਿੱਕੀ ਬੱਤਰਾ, ਸੀਨੀਅਰੀ ਅਕਾਲੀ ਆਗੂ ਰਘੁਵੀਰ ਸਿੰਘ ਚਹਿਲ, ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਤਨਜੋਤ ਸਾਹਨੀ, ਇੰ. ਬਖਤੌਰ ਸਿੰਘ, ਮੁਖਇੰਦਰ ਸਿੰਘ ਪਿੰਕਾ, ਰਾਜਿੰਦਰ ਸਿੰਘ ਝੰਡਾ, ਗੰਗਾ ਸਿੰਘ ਕਣਕਵਾਲੀਆ, ਮਿਸਤਰੀ ਰਾਜ ਸਿੰਘ, ਗੁਰਚਰਨ ਸਿੰਘ ਭੱਠਲ, ਬਿਕਰਮਜੀਤ ਸਿੰਘ ਡੀ. ਪੀ. ਈ, ਗੁਰਵਿੰਦਰ ਸਿੰਘ ਸੌਨੂੰ, ਕਿਰਪਾਲ ਸਿੰਘ ਗੁਲਿਆਣੀ, ਡਾ. ਬਲਵਿੰਦਰ ਸਿੰਘ, ਜੱਸੀ ਪ੍ਰੀਤ ਪੈਲੇਸ, ਜਸਪਾਲ ਬੱਤਰਾ, ਕੁਲਦੀਪ ਬੱਤਰਾ, ਸਰਬਜੀਤ ਕੌਰ, ਬਿੱਲੂ ਮਿਸਤਰੀ, ਲਵਲੀ ਦਲਿਓ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।
2 ਕੈਬਨਿਟ ਵਜ਼ੀਰਾਂ ਦੇ ਹਲਕੇ 'ਚ ਪੈਂਦੀ ਟੁੱਟੀ ਸੜਕ ਕਾਰਨ ਮਚੀ ਹਾਹਾਕਾਰ
NEXT STORY