ਜਲੰਧਰ : ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖਤਰਾ ਹੋਣ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੀਨੀਆਰ ਨੇਤਾ ਰਣਦੀਪ ਸੂਰਜੇਵਾਲਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਸੂਰਜੇਵਾਲਾ ਨੇ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੀ. ਆਈ. ਐੱਸ. ਐਫ. ਸਕਿਓਰਿਟੀ ਦਿੱਤੀ ਜਾਵੇ। ਕਾਂਗਰਸ ਪਾਰਟੀ ਵੱਲੋਂ 5 ਸੂਬਿਆ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਨਵਜੋਤ ਸਿੱਧੂ ਦੀ ਡਿਊਟੀ ਲਗਾਈ ਗਈ ਹੈ ਅਤੇ ਇਸ ਸਮੇਂ ਸਿੱਧੂ ਵੱਲੋਂ ਛਤੀਸਗੜ੍ਹ 'ਚ ਰੈਲੀਆਂ ਦੌਰਾਨ ਵਿਰੋਧੀਆਂ 'ਤੇ ਹਮਲੇ ਬੋਲੇ ਜਾ ਰਹੇ ਹਨ।
ਸੂਰਜੇਵਾਲ ਦਾ ਕਹਿਣਾ ਹੈ ਕਿ ਸਿੱਧੂ ਪੰਜਾਬ ਤੋਂ ਬਾਹਰ ਪ੍ਰਚਾਰ ਕਰ ਰਹੇ ਹਨ, ਇਸ ਲਈ ਸਿੱਧੂ ਦੀ ਸੁਰੱਖਿਆ ਲਈ ਇਕੱਲੀ ਪੰਜਾਬ ਪੁਲਸ ਜ਼ਿੰਮੇਵਾਰ ਨਹੀਂ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਪੰਜਾਬ 'ਚ ਨਸ਼ਿਆਂ ਵਿਰੁੱਧ ਅਤੇ ਅਕਾਲੀ ਦਲ ਖਿਲਾਫ ਕਈ ਵਾਰ ਆਵਾਜ਼ ਚੁੱਕੀ ਹੈ ਤੇ ਸਿੱਧੂ ਸਿਆਸਤ ਦੇ ਨਾਲ-ਨਾਲ ਟੈਲੀਵਿਜ਼ਨ ਦੀ ਦੁਨੀਆਂ 'ਚ ਵੀ ਵੱਡਾ ਚਿਹਰਾ ਹਨ, ਜਿਸ ਕਾਰਨ ਸਿੱਧੂ ਦੀ ਜਾਨ ਨੂੰ ਖਤਰੇ ਦੀ ਸੰਭਾਵਨਾ ਹੈ। ਇਸ ਲਈ ਜਲਦ ਤੋਂ ਜਲਦ ਉਨ੍ਹਾਂ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਸਕਿਓਰਿਟੀ ਲਗਾਈ ਜਾਵੇ।
'ਆਪ' ਵਿਧਾਇਕਾ ਦੀ ਦੋਹਰੀ ਵੋਟ ਦਾ ਮਾਮਲਾ ਭਖਿਆ, ਰਾਸ਼ਟਰਪਤੀ ਨੂੰ ਕੀਤੀ ਸ਼ਿਕਾਇਤ
NEXT STORY