ਬੁਢਲਾਡਾ (ਬਾਂਸਲ) : ਆਲ ਇੰਡੀਆ ਯੂਥ ਕਾਂਗਰਸ ਸੋਸ਼ਲ ਮੀਡੀਆ ਦੇ ਕੌਮੀ ਪ੍ਰਧਾਨ ਮਨੂ ਜੈਨ ਨੇ ਬੁਢਲਾਡਾ ਦੇ ਦੀਪੂ ਵਰਮਾ ਨੂੰ ਸੋਸ਼ਲ ਮੀਡੀਆ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸੀ
ਹਲਕਿਆਂ ਅੰਦਰ ਯੂਥ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇੰਡੀਅਨ ਯੂਥ ਕਾਂਗਰਸ ਵੱਲੋਂ ਸਟੇਟ ਚੀਫ ਕਨਵੀਨਰ ਇੰਜੀਨੀਅਰ ਮੋਹਿਤ ਨੰਦਾ ਅਤੇ ਸਟੇਟ ਕੋਆਰਡੀਨੇਟਰ ਦੀਪ ਵਰਮਾਂ ਦੇ ਸਹਾਇਕ ਸਾਹਿਲ ਕਲਸ਼ੇਰਾ ਅਤੇ ਹੰਸਰਾਜ ਸ਼ੇਰਗਿੱਲ ਤੋਂ ਇਲਾਵਾ ਸਟੇਟ ਕੋ ਕੋਆਰਡੀਨੇਟਰ ਅਕਸ਼ੇ ਵੋਹਰਾ ਅਤੇ ਹਰਪਾਲ ਸਿੰਘ ਰਾਜਵੀਰ, ਰਾਜਵਿੰਦਰ ਸਿੰਘ, ਮੋਹਮਦ ਆਸਿਫ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਦੀਪੂ ਵਰਮਾ ਬੁਢਲਾਡਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ, ਅਮੇਠੀ ਤੋਂ ਮੈਂਬਰ ਪਾਰਲੀਮੈਂਟ ਕਸ਼ੋਰੀ ਲਾਲ ਸ਼ਰਮਾਂ ਦੀ ਅਗਵਾਈ ਵਿਚ ਪੰਜਾਬ ਅੰਦ
ਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ।
ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਆਖਿਰ ਮਿਲ ਗਈ ਖ਼ੁਸ਼ਖਬਰੀ
NEXT STORY