ਚੰਡੀਗੜ੍ਹ : ਪੰਜਾਬ 'ਚ ਸੱਤਾਧਾਰੀ ਕਾਂਗਰਸ ਨੂੰ ਵਿਸ਼ਵਾਸ ਹੈ ਕਿ ਪਾਰਟੀ ਸੂਬੇ 'ਚ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕਰੇਗੀ ਕਿਉਂਕਿ ਸੂਬੇ 'ਚ ਉਸ ਦਾ ਮੁਕਾਬਲਾ ਧੜੇਬਾਜ਼ੀ ਨਾਲ ਜੂਝ ਰਹੀ ਵਿਰੋਧੀ ਧਿਰ ਨਾਲ ਹੈ। ਕਾਂਗਰਸ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਅਤੇ 'ਆਪ' ਨਾਲ ਮੁਕਾਬਲੇ ਲਈ ਪੂਰੀ ਤਰ੍ਹਾਂ ਜ਼ੋਰ ਲਾਵੇਗੀ।
ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਪ੍ਰਭਾਰੀ ਆਸ਼ਾ ਕੁਮਾਰੀ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਨੂੰ ਉਸ ਤਰ੍ਹਾਂ ਨਾਲ ਦੇਖ ਰਹੇ ਹਾਂ, ਜਿਵੇਂ ਕਿ ਉਹ ਹੈ। ਅਕਾਲੀ ਦਲ ਬਿਖਰ ਚੁੱਕਿਆ ਹੈ ਅਤੇ 'ਆਪ' ਵੀ ਗਰੁੱਪਾਂ 'ਚ ਵੰਡੀ ਹੋਈ ਹੈ। ਭਾਜਪਾ ਦੇ ਕਾਰਕੁੰਨਾਂ ਵਿਚਕਾਰ ਬਹੁਤ ਮਤਭੇਦ ਹਨ। ਉਨ੍ਹਾਂ ਨੇ ਭਰੋਸਾ ਦੁਆਇਆ ਹੈ ਕਿ ਕਾਂਗਰਸ ਸੂਬੇ 'ਚ ਸਾਰੀਆਂ 13 ਸੀਟਾਂ 'ਤੇ ਜਿੱਤ ਦਰਜ ਕਰੇਗੀ। ਆਪਣੇ 'ਮਿਸ਼ਨ 13' ਨੂੰ ਪੂਰਾ ਕਰਨ ਲਈ ਕਾਂਗਰਸ ਆਪਣੇ 2 ਸਾਲਾਂ ਦੇ ਸ਼ਾਸਨ ਦੀਆਂ ਉਪਲੱਬਧੀਆਂ ਨੂੰ ਰੇਖਾਂਕਿਤ ਕਰੇਗੀ ਅਤੇ ਭਾਜਪਾ ਦੀ ਪ੍ਰਧਾਨਗੀ ਵਾਲੇ ਕੇਂਦਰ ਦੀ ਰਾਸ਼ਟਰੀ ਪੱਧਰ 'ਤੇ ਨਾਕਾਮੀ ਨੂੰ ਨਿਸ਼ਾਨਾ ਬਣਾਵੇਗੀ।
ਸੰਸਦੀ ਸੀਟ ਅੰਮ੍ਰਿਤਸਰ : ਉਮੀਦਵਾਰ ’ਤੇ ਪਾਰਟੀਆਂ ਦਾ ਸਸਪੈਂਸ ਬਰਕਰਾਰ
NEXT STORY