ਅੰਮ੍ਰਿਤਸਰ, (ਇੰਦਰਜੀਤ)- ਅੰਮ੍ਰਿਤਸਰ ਦੀ ਸੰਸਦੀ ਸੀਟ ’ਤੇ ਉਮੀਦਵਾਰਾਂ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਰਕਰਾਰ ਹੈ ਕਿਉਂਕਿ ਕਾਂਗਰਸ ਤੇ ਅਕਾਲੀ-ਭਾਜਪਾ ਇਕ-ਦੂਜੇ ਵੱਲ ਉਮੀਦਵਾਰ ਨੂੰ ਲੈ ਕੇ ਉਸ ਦਾ ਵਜੂਦ ਤੋਲ ਰਹੀਆਂ ਹਨ ਤਾਂ ਕਿ ਬਰਾਬਰ ਦੀ ਟੱਕਰ ਮਿਲ ਸਕੇ। ਅੰਮ੍ਰਿਤਸਰ ਕਾਂਗਰਸ ’ਚ ਜੇਕਰ ਉਮੀਦਵਾਰ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿਚ ਸਭ ਤੋਂ ਪਹਿਲਾ ਹੱਕਦਾਰ ਗੁਰਜੀਤ ਔਜਲਾ ਹੈ, ਜੋ ਵਰਤਮਾਨ ਸਮੇਂ ’ਚ ਸੰਸਦ ਮੈਂਬਰ ਹਨ, ਜੋ ਆਪਣੇ ਧਿਰ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਚੁੱਕੇ ਹਨ ਅਤੇ ਚੰਗੇ ਜਨ ਆਧਾਰ ਵਾਲੇ ਨੇਤਾ ਵੀ ਹਨ। ਔਜਲਾ ਸ਼ਹਿਰੀ ਵੋਟਰਾਂ ਦੇ ਨਾਲ-ਨਾਲ ਪੇਂਡੂ ਵੋਟਰਾਂ ’ਚ ਵੀ ਆਪਣਾ ਵਿਆਪਕ ਪ੍ਰਭਾਵ ਰੱਖਦੇ ਹਨ ਕਿਉਂਕਿ ਪਹਿਲਾਂ ਉਹ ਦਿਹਾਤੀ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਦੂਜੇ ਪਾਸੇ ਕਾਂਗਰਸ ਦੇ ਦਾਅਵੇਦਾਰਾਂ ’ਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਹਨ, ਜਿਨ੍ਹਾਂ ਨੇ ਪਹਿਲਾਂ ਵੀ ਆਪਣੀ ਦਾਅਵੇਦਾਰੀ ਦਾ ਰਿਕਾਰਡ ਕਾਂਗਰਸ ਹਾਈਕਮਾਨ ਨੂੰ ਭੇਜਿਆ ਹੈ। ਵਰਤਮਾਨ ਸਮੇਂ ’ਚ ਵਿਕਾਸ ਸੋਨੀ ਕੌਂਸਲਰ ਹਨ ਅਤੇ ਕਾਂਗਰਸ ਯੁਵਾ ਦੇ ਜ਼ਿਲਾ ਪ੍ਰਧਾਨ ਵੀ। ਇਸ ’ਤੇ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਪੂਰਾ ਆਸ਼ੀਰਵਾਦ ਪ੍ਰਾਪਤ ਹੈ ਤੇ ਸੋਨੀ ਵੋਟਰਾਂ ਦਾ ਲਾਭ ਵੀ ਲੈਣ ’ਚ ਸਮਰੱਥ ਹੈ, ਉਥੇ ਹੀ ਪੇਂਡੂ ਖੇਤਰ ’ਚ ਇਸ ਪਰਿਵਾਰ ਦਾ ਪੂਰਾ ਵੋਟ ਬੈਂਕ ਕਾਇਮ ਹੈ। ਉਧਰ ਸ਼ਹਿਰੀ ਖੇਤਰ ’ਚ ਇਹ ਪਰਿਵਾਰ ਪਹਿਲਾਂ ਤੋਂ ਹੀ ਆਪਣੀ ਰਾਜਨੀਤੀ ’ਚ ਸਰਗਰਮ ਰਿਹਾ ਹੈ।
ਇਸ ਤਰ੍ਹਾਂ ਕਾਂਗਰਸ ਦੇ ਪਹਿਲੇ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਹਨ, ਜੋ ਇਸ ਸੀਟ ’ਤੇ ਆਪਣੀ ਬਰਾਬਰ ਦਾਅਵੇਦਾਰੀ ਜਤਾ ਰਹੇ ਹਨ। ਠੇਕੇਦਾਰ ਹਮੇਸ਼ਾ ਵਿਵਾਦਾਂ ਤੋਂ ਦੂਰ ਰਹੇ ਹਨ ਅਤੇ ਦੱਖਣੀ ਖੇਤਰ ਵਿਚ ਇਨ੍ਹਾਂ ਦਾ ਜਨ ਆਧਾਰ ਰਿਹਾ ਹੈ। ਉਮੀਦਵਾਰਾਂ ਦੀ ਅਗਲੀ ਕਡ਼ੀ ’ਚ ਹਰਪ੍ਰਤਾਪ ਸਿੰਘ ਅਜਨਾਲਾ ਕਾਂਗਰਸ ਦੇ ਸ਼ਕਤੀਸ਼ਾਲੀ ਵਿਧਾਇਕ ਹਨ, ਜਿਨ੍ਹਾਂ ਦਾ ਚੋਣ ਖੇਤਰ ਅਜਨਾਲਾ ਹੈ। ਇਹ ਦਮਦਾਰ ਨੇਤਾ ਹਨ ਅਤੇ ਇਨ੍ਹਾਂ ਦਾ ਪੇਂਡੂ ਖੇਤਰ ’ਚ ਵਿਆਪਕ ਜਨ ਆਧਾਰ ਹੈ। ਇਹ ਆਪਣੀ ਵਿਧਾਇਕ ਦੀ ਸੀਟ 2017 ’ਚ 18713 ਵੋਟਾਂ ਨਾਲ ਜਿੱਤੇ ਸਨ। ਹਾਲਾਂਕਿ ਲੋਕ ਸਭਾ ਉਮੀਦਵਾਰ ਕਾਂਗਰਸ ਦੀ ਦਾਅਵੇਦਾਰੀ ’ਚ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਵੀ ਹਨ ਅਤੇ ਇਨ੍ਹਾਂ ਦਾ ਦਿਹਾਤੀ ਇਲਾਕਿਆਂ ’ਚ ਪੂਰਾ ਦਬਦਬਾ ਹੈ। ਉਥੇ ਹੀ ਸ਼ਹਿਰੀ ਨੇਤਾ ਨਾ ਹੋਣ ਕਾਰਨ ਇਨ੍ਹਾਂ ਨੂੰ ਸ਼ਹਿਰਾਂ ’ਚ ਕਿਸੇ ਹੋਰ ਕਾਂਗਰਸੀਆਂ ਦੇ ਮੋਢਿਆਂ ਦਾ ਸਹਾਰਾ ਲੈਣਾ ਪੈ ਸਕਦਾ ਹੈ।
ਕਾਂਗਰਸ ਦੇ ਕੱਦਾਵਰ ਨੇਤਾ ਸੋਨੀ ਤੇ ਸਿੱਧੂ ਬਣ ਚੁੱਕੇ ਹਨ ਮੰਤਰੀ
ਜੇਕਰ ਅੰਮ੍ਰਿਤਸਰੀਆਂ ਦੀ ਕਾਂਗਰਸ ਵਿਚ ਪਸੰਦ ਦੀ ਗੱਲ ਕਰੀਏ ਤਾਂ ਕਾਂਗਰਸ ਕੋਲ 2 ਵੱਡੇ ਮਹਾਰਿਸ਼ੀ ਹਨ- ਓਮ ਪ੍ਰਕਾਸ਼ ਸੋਨੀ ਤੇ ਨਵਜੋਤ ਸਿੰਘ ਸਿੱਧੂ। ਹਾਲਾਂਕਿ ਸਿੱਧੂ ਸੈਲੀਬ੍ਰਿਟੀ ਹੈ ਪਰ ਲੋਕ ਸਭਾ ਚੋਣਾਂ ’ਚ ਇਨ੍ਹਾਂ ਵਿਚ ਸਖਤ ਟੱਕਰ ਹੋਈ ਸੀ, ਇਸ ਵਿਚ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ ਭਾਜਪਾ ਉਮੀਦਵਾਰ ਨਵਜੋਤ ਸਿੰਘ ਸਿੱਧੂ ਤੋਂ ਸਿਰਫ 4729 ਵੋਟਾਂ ਨਾਲ ਹੀ ਹਾਰੇ ਸਨ ਅਤੇ ਜੇਕਰ ਕੋਈ ਸੋਨੀ ਤੋਂ ਇਲਾਵਾ ਹੋਰ ਉਮੀਦਵਾਰ ਹੁੰਦਾ ਤਾਂ ਇਹ ਜਿੱਤ-ਹਾਰ ਲੱਖਾਂ ਵਿਚ ਹੋ ਸਕਦੀ ਸੀ। ਉਥੇ ਹੀ ਓਮ ਪ੍ਰਕਾਸ਼ ਸੋਨੀ ਲੋਕ ਸਭਾ ਚੋਣਾਂ ਤੋਂ ਇਲਾਵਾ ਹੁਣ ਤੱਕ 5 ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਦੂਜੇ ਪਾਸੇ ਕੈਬਨਿਟ ਮੰਤਰੀ ਸਿੱਧੂ ਵੀ ਸੈਲੀਬ੍ਰਿਟੀ ਹੈ ਤੇ ਆਪਣੇ ਜੌਹਰ ਪੂਰੇ ਦੇਸ਼ ਵਿਚ ਵਿਖਾ ਚੁੱਕੇ ਹਨ। ਭਾਜਪਾ ਦੇ ਉਲਟ ਹਾਲਾਤ ’ਚ ਸਿੱਧੂ ਨੇ 3 ਵੱਡੇ ਮਹਾਰਥੀਆਂ ਨੂੰ ਚੋਣ ਦੰਗਲ ’ਚ ਚਿੱਤ ਕੀਤਾ ਸੀ, ਜਿਨ੍ਹਾਂ ’ਚ ਰਘੁਨੰਦਨ ਲਾਲ ਭਾਟੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਸੁਰਿੰਦਰ ਸਿੰਗਲਾ ਵੀ ਸ਼ਾਮਿਲ ਸਨ। ਆਪਣੇ ਲੱਛੇਦਾਰ ਭਾਸ਼ਣਾਂ ’ਚ ਸਿੱਧੂ ਨੇ ਵਿਰੋਧੀ ਧਿਰਾਂ ਨੂੰ ਹਮੇਸ਼ਾ ਭਾਰੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਹਾਲਾਤ ’ਚ ਜੇਕਰ ਭਾਜਪਾ ਕੋਈ ਸੈਲੀਬ੍ਰਿਟੀ ਚਿਹਰਾ ਵੀ ਕਾਂਗਰਸ ਦੇ ਸਾਹਮਣੇ ਰੱਖਦੀ ਹੈ ਤਾਂ ਸ਼ਾਇਦ ਕਾਂਗਰਸ ਨੂੰ ਬਾਹਰ ਜਾਣ ਦੀ ਲੋਡ਼ ਨਹੀਂ ਪਵੇਗੀ ਕਿਉਂਕਿ ਸੋਨੀ ਤੇ ਸਿੱਧੂ ਦੋਵੇਂ ਹੀ ਅਜਿਹੇ ਨੇਤਾ ਹਨ ਜੋ ਸੈਲੀਬ੍ਰਿਟੀ ਨੂੰ ਬਰਾਬਰ ਦੀ ਟੱਕਰ ਦੇ ਸਕਦੇ ਹਨ।
ਉਪਰੋਕਤ ਦੋਵਾਂ ਨੇਤਾਵਾਂ ’ਚ ਲੋਕ ਸਭਾ ਦੀ ਉਮੀਦਵਾਰੀ ਨੂੰ ਲੈ ਕੇ ਵੱਡੀ ਮੁਸ਼ਕਿਲ ਇਹ ਆ ਰਹੀ ਹੈ ਕਿ ਇਹ ਦੋਵੇਂ ਮੰਤਰੀ ਹਨ ਅਤੇ ਮੌਜੂਦਾ ਸਰਕਾਰ ਦੀ ਕੈਬਨਿਟ ਵਿਚ ਹਨ। ਰਾਜਨੀਤਕ ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਵਰਤਮਾਨ ਹਾਲਾਤ ’ਚ 2019 ਦੀ ਚੋਣ ਲਡ਼ੀ ਜਾਵੇ ਤਾਂ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੇਂਦਰ ’ਚ ਕਾਂਗਰਸ ਦੀ ਸੱਤਾ ਆ ਸਕਦੀ ਹੈ ਅਤੇ ਭਾਜਪਾ ਦੀ। ਲੋਕ ਸਭਾ ਵਿਚ ਜਾਣ ਉਪਰੰਤ ਵੀ ਜੇਕਰ ਕਾਂਗਰਸ ਦੀ ਸਰਕਾਰ ਆਈ ਤਾਂ ਸ਼ਾਇਦ ਕੇਂਦਰ ’ਚ ਕੋਈ ਮੰਤਰੀ ਅਹੁਦੇ ਸੋਨੀ-ਸਿੱਧੂ ਵਰਗੇ ਨੇਤਾਵਾਂ ਨੂੰ ਮਿਲਣ ਤੇ ਜੇਕਰ ਭਾਜਪਾ ਦੀ ਸਰਕਾਰ ਆ ਜਾਵੇ ਤਾਂ ਲੋਕ ਸਭਾ ’ਚ ਵੱਡੇ ਮਹਾਰਥੀਆਂ ਵਿਚ ਇਨ੍ਹਾਂ ਨੇਤਾਵਾਂ ਨੂੰ ਵੀ ਜ਼ਬਰਦਸਤ ਰਾਜਨੀਤਕ ਮੁੱਠਭੇਡ਼ ਲਡ਼ਨੀ ਪੈ ਸਕਦੀ ਹੈ ਪਰ ਸਮਝਿਆ ਜਾਂਦਾ ਹੈ ਕਿ ਇਸ ਤੋਂ ਕਿਤੇ ਚੰਗਾ ਹੈ ਕਿ ਇਹ ਆਪਣੀ ਸਰਕਾਰ ਵਿਚ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹਿਣ।
ਵੇਰਵਾ ਇਸ ਤਰ੍ਹਾਂ ਹੈ
1. ਗੁਰਮੁੱਖ ਸਿੰਘ ਮੁਸਾਫਿਰ (ਕਾਂਗਰਸ), 1952, 1957, 1962 (15 ਸਾਲ)
2. ਯਗਿਆਦੱਤ ਸ਼ਰਮਾ (ਭਾਜਪਾ), 1967 ਤੋਂ 1971 (4 ਸਾਲ)
3. ਦੁਰਗਾਦਾਸ ਭਾਟੀਆ (ਕਾਂਗਰਸ), 1971 ਤੋਂ 1972 (1 ਸਾਲ)
4. ਰਘੂਨੰਦਨ ਲਾਲ ਭਾਟੀਆ (ਕਾਂਗਰਸ), 1972 ਤੋਂ 1977 (5 ਸਾਲ)
5. ਡਾ. ਬਲਦੇਵ ਪ੍ਰਕਾਸ਼ (ਭਾਜਪਾ), 1977 ਤੋਂ 1980 (3 ਸਾਲ)
6. ਰਘੂਨੰਦਨ ਲਾਲ ਭਾਟੀਆ (ਕਾਂਗਰਸ), 1980 ਤੋਂ 1984 (4 ਸਾਲ)
7. ਰਘੂਨੰਦਨ ਲਾਲ ਭਾਟੀਆ (ਕਾਂਗਰਸ), 1984 ਤੋਂ 1989 (5 ਸਾਲ)
8. ਸਾਥੀ ਕਿਰਪਾਲ ਸਿੰਘ (ਆਜ਼ਾਦ), 1989 ਤੋਂ 1991 (2 ਸਾਲ)
9. ਰਘੂਨੰਦਨ ਲਾਲ ਭਾਟੀਆ (ਕਾਂਗਰਸ), 1991 ਤੋਂ 1996 (5 ਸਾਲ)
10. ਰਘੂਨੰਦਨ ਲਾਲ ਭਾਟੀਆ (ਕਾਂਗਰਸ), 1996 ਤੋਂ 1998 (2 ਸਾਲ)
11. ਦਇਆ ਸਿੰਘ ਸੋਢੀ (ਭਾਜਪਾ), 1998 ਤੋਂ 1999 (1 ਸਾਲ)
12. ਰਘੂਨੰਦਨ ਲਾਲ ਭਾਟੀਆ (ਕਾਂਗਰਸ), 1999 ਤੋਂ 2004 (5 ਸਾਲ)
13. ਨਵਜੋਤ ਸਿੰਘ ਸਿੱਧੂ (ਭਾਜਪਾ), 2004 ਤੋਂ 2007 (3 ਸਾਲ)
14. ਨਵਜੋਤ ਸਿੰਘ ਸਿੱਧੂ (ਭਾਜਪਾ), 2007 ਤੋਂ 2009 (2 ਸਾਲ)
15. ਨਵਜੋਤ ਸਿੰਘ ਸਿੱਧੂ (ਭਾਜਪਾ), 2009 ਤੋਂ 2014 (5 ਸਾਲ)
16. ਕੈਪਟਨ ਅਮਰਿੰਦਰ ਸਿੰਘ (ਕਾਂਗਰਸ), 2014 ਤੋਂ 2017 (3 ਸਾਲ)
17. ਗੁਰਜੀਤ ਸਿੰਘ ਔਜਲਾ (ਮੌਜੂਦਾ ਕਾਂਗਰਸ), 2017 ਤੋਂ 2019
ਪੰਜਾਬ ’ਚ ਹੁਣ ਤੱਕ 2,21,480 ਲਾਇਸੈਂਸੀ ਹਥਿਆਰ ਹੋਏ ਜਮ੍ਹਾ
NEXT STORY