ਚੰਡੀਗੜ੍ਹ (ਸ਼ਰਮਾ) : ਕਾਂਗਰਸ ਦੇ ਆਪਣੇ ਹੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਚਿੱਕੜ ਸੁੱਟਣ ਬਾਰੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਆਗੂਆਂ ਦੀ ਆਪਸੀ ਲੜਾਈ ਕਾਂਗਰਸ ਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਆਗੂਆਂ ਦੀ ਹਾਰ ਅਤੇ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਹ ਸਾਰੇ ਕਾਂਗਰਸੀ ਆਗੂ ਆਪਣੀ ਕੁਰਸੀ ਬਚਾਉਣ ਲਈ ਲੜ ਰਹੇ ਹਨ। ਇਹ ਸੂਬੇ ਦੀ ਰਾਜਨੀਤੀ ’ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਗੇ ਵਧਾਉਣ ਲਈ ਸੰਘਰਸ਼ ਕਰ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨਾਂ ਦੀ ਰਾਜਨੀਤੀ ’ਚ ਸ਼ਾਮਲ ਨਹੀਂ ਹੈ ਪਰ ਹਾਲ ਹੀ ’ਚ ਕਾਂਗਰਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ‘ਭਾਅੜੇ ਦਾ ਆਗੂ’ ਕਹਿਣਾ ਕਾਂਗਰਸ ਪਾਰਟੀ ਦੇ ਨਿਘਾਰ ਦਾ ਸੰਕੇਤ ਹੈ। ਕਾਂਗਰਸ ਹੁਣ ਪੰਜਾਬ ’ਚ ਵੀ ਆਪਣੇ ਆਖਰੀ ਸਾਹ ਗਿਣ ਰਹੀ ਹੈ। ਸੂਬੇ ’ਚ ਕਾਂਗਰਸ ਪਾਰਟੀ ਆਪਸੀ ਲੜਾਈ ’ਚ ਰੁਝੀ ਹੋਈ ਹੈ ਅਤੇ ਇਸ ਦੇ ਵੱਖ-ਵੱਖ ਖੇਮੇ ਇਕ-ਦੂਜੇ ਨੂੰ ਮਾਰਨ ’ਤੇ ਤੁਲੇ ਹੋਏ ਹਨ, ਜਦਕਿ ਬਦਕਿਸਮਤੀ ਨਾਲ ਇਨ੍ਹਾਂ ਦੀ ਆਪਸੀ ਲੜਾਈ ’ਚ ਸੂਬੇ ਦੇ ਹਿੱਤਾਂ ਦੀ ਅਣਦੇਖੀ ਅਤੇ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅਭਿਸ਼ੇਕ ਸਿੰਘਵੀ ਦੇ ਟਵੀਟ ਤੋਂ ਬਾਅਦ ਜਥੇਦਾਰ ਦਾ ਮੋੜਵਾਂ ਜਵਾਬ, ਕਿਹਾ ’84 ਦਾ ਇਨਸਾਫ ਅਜੇ ਤਕ ਨਹੀਂ ਮਿਲਿਆ
ਪੰਜਬ ਇਕ ਗੈਰ-ਜ਼ਿੰਮੇਵਾਰ ਸਰਕਾਰ ਦੇ ਹੱਥਾਂ ’ਚ ਹੈ, ਜਿਸ ਨੇ ਜਨਤਾ ’ਚ ਆਪਣਾ ਆਧਾਰ ਗੁਆ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਸਿਆਸੀ ਸਰਦਾਰੀ ਨੂੰ ਲੈ ਕੇ ਆਹਮੋ-ਸਾਹਮਣੇ ਹਨ ਅਤੇ ਇਨ੍ਹਾਂ ਦੋਵਾਂ ਨੇ ਪਾਰਟੀ ਨੂੰ ਦੋ ਲੜਾਕੂ ਧੜਿਆਂ ’ਚ ਵੰਡ ਦਿੱਤਾ ਹੈ। ਸੂਬੇ ਦੇ ਲੋਕ ਇਕ ਜ਼ਿੰਮੇਵਾਰ ਅਤੇ ਲੋਕਾਂ ਨੂੰ ਜਵਾਬਦੇਹ ਲੀਡਰਸ਼ਿਪ ਚਾਹੁੰਦੇ ਹਨ, ਜੋ ਸੂਬੇ ਨੂੰ ਵਿਕਾਸ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦਾ ਰੋਡਮੈਪ ਪ੍ਰਦਾਨ ਕਰ ਸਕੇ। ਲੋਕ ਭਾਜਪਾ ਨੂੰ ਸੂਬੇ ’ਚ ਸਰਕਾਰ ਦੇ ਬਦਲ ਵਜੋਂ ਦੇਖ ਰਹੇ ਹਨ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਤੋਂ ਬਠਿੰਡਾ ਵਾਸੀਆਂ ਨੂੰ ਨਹੀਂ ਕੋਈ ਉਮੀਦ : ਹਰਸਿਮਰਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮਜੀਠੀਆ 'ਤੇ FIR ਮਗਰੋਂ 'ਨਵਜੋਤ ਸਿੱਧੂ' ਲਾਈਵ, ਜਾਣੋ ਕੀ ਕਿਹਾ
NEXT STORY