ਗੁਰਦਾਸਪੁਰ (ਦੀਪਕ) – ਇਤਿਹਾਸਕ ਘੱਲੂਘਾਰਾ ਗੁਰਦੁਆਰਾ ਸਾਹਿਬ 'ਚ ਬੇਅਦਬੀ ਕਰਵਾਉਣ ਵਾਲਿਆਂ 'ਚ ਕਾਂਗਰਸ ਸਰਕਾਰ ਅਤੇ ਉਸ ਦੇ ਨੇਤਾਵਾਂ ਦਾ ਪੂਰਾ ਹੱਥ ਹੈ ਅਤੇ ਕਾਂਗਰਸ ਸਰਕਾਰ ਬੇਅਦਬੀ ਕਰਨ ਵਾਲਿਆਂ ਦੀ ਪੁਰੀ ਤਰ੍ਹਾਂ ਹਮਾਇਤ ਕਰ ਰਹੀ ਹੈ। ਜੇਕਰ ਘੱਲੂਘਾਰਾ ਗੁਰਦੁਆਰਾ 'ਚ ਅਕਾਲੀ ਪਾਰਟੀ ਨੂੰ ਸੰਘਰਸ਼ ਕਰਨਾ ਪਵੇਗਾ ਤਾਂ ਉਹ ਉਸ ਲਈ ਤਿਆਰ ਹਨ। ਉਕਤ ਪ੍ਰਗਟਾਵਾ ਅੱਜ ਬੱਬੇਹਾਲੀ ਸੱਭਿਆਚਾਰ ਛਿੰਝ ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਘੱਲੂਘਾਰਾ ਸਾਹਿਬ ਦਾ ਮੁੱਦੇ ਦੇ ਸਬੰਧ 'ਚ ਜੋ ਵੀਡੀਓ ਵਾਇਰਲ ਹੋਈ ਹੈ, ਉਸ 'ਚ ਸਾਫ ਦਿਖਾਈ ਦਿੰਦਾ ਹੈ ਕਿ ਦੋਸ਼ੀ ਕੌਣ ਹੈ। ਪਰ ਪੰਜਾਬ ਸਰਕਾਰ ਅਤੇ ਬਾਜਵਾ ਪਰਿਵਾਰ ਨੇ ਆਪਣੇ ਹਮਾਇਤੀਆਂ ਦੀ ਪੂਰੀ ਸਪੋਟ ਕੀਤੀ ਹੈ। ਜਿਸ ਕਾਰਨ ਇਤਿਹਾਸਕ ਸ਼ਹੀਦਾਂ ਦੇ ਗੁਰਦੁਆਰੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਿੰਨੀਆਂ ਵੀ ਪੋਲਿਸੀਆਂ ਕੱਢ ਰਹੀ ਹੈ, ਉਹ ਅਕਾਲੀ ਸਰਕਾਰ ਦੀ ਦੇਣ ਹੈ। ਅਕਾਲੀ ਸਰਕਾਰ ਨੇ ਪਿਛਲੇ ਦੱਸ ਸਾਲਾਂ 'ਚ ਜਿੰਨੇ ਵੀ ਕੰਮ ਸ਼ੁਰੂ ਕੀਤੇ ਸਨ, ਉਹ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੇ ਹਨ, ਜੋ ਨਿੰਦਣਯੋਗ ਹਨ। ਇਹ ਰੋਜ਼ਗਾਰ ਮੇਲਿਆਂ 'ਚ ਨੌਜਵਾਨਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਕੈਪਟਨ ਸਰਕਾਰ ਹੋਰ ਕੁੱਝ ਨਹੀਂ ਕਰ ਰਹੀ ਹੈ। ਕੈਪਟਨ ਸਰਕਾਰ ਨੇ ਤਾਂ ਚੋਣਾਂ ਦੌਰਾਨ ਜੋ ਵਾਅਦਾ ਹਰ ਘਰ ਇਕ ਸਰਕਾਰੀ ਨੌਕਰੀ ਦਾ ਕੀਤਾ ਸੀ ਉਨ੍ਹਾਂ ਵਾਅਦਿਆਂ ਦੀ ਫੂਕ ਇਸ ਰੋਜ਼ਗਾਰ ਮੇਲਿਆਂ ਦੀ ਸਾਫ ਨਿਕਲਦੀ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਦੇਣ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਵਾਲਿਆਂ ਨੂੰ ਰੋਜ਼ਗਾਰ ਮੇਲਿਆਂ 'ਚ ਬੁਲਾ ਕੇ ਨੌਜਵਾਨਾਂ 3 ਜਾਂ 4 ਹਜ਼ਾਰ ਰੁਪਏ 'ਚ ਲਗਵਾਉਣ ਦਾ ਵਾਅਦਾ ਕਰਕੇ ਅਸਿੱਧੇ ਤੌਰ 'ਤੇ ਗੁੰਮਰਾਹ ਕਰ ਰਹੇ ਹਨ, ਜਿਸ ਕਰਕੇ ਨੌਜਵਾਨਾਂ 'ਚ ਵੀ ਰੋਸ ਪਾਇਆ ਜਾ ਰਿਹਾ ਹੈ।
ਰਾਮ ਰਹੀਮ ਦੇ ਮੁੱਦੇ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਗੁਣਾਂ ਕਰਦਾ ਹੈ ਉਸ ਨੂੰ ਉਸ ਦੇ ਗੁਣਾ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਰਾਮ ਰਹੀਮ ਨੇ ਗਲਤ ਕੰਮ ਕੀਤਾ ਸੀ ਉਸ ਨੂੰ ਉਸ ਦੀ ਕੋਰਟ ਵੱਲੋਂ ਸਜ਼ਾ ਦੇਣ ਨਾਲ ਜਿਥੇ ਲੋਕਾਂ ਦੇ ਦਿਲਾਂ 'ਚ ਕਾਨੂੰਨ ਪ੍ਰਤੀ ਵਿਸ਼ਵਾਸ ਦਿਵਾਇਆ ਹੈ ਉਥੇ ਇਹ ਸੱਚ ਦੀ ਵੀ ਜਿੱਤ ਹੋਈ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਬੱਬੇਹਾਲੀ ਛਿੰਝ ਮੇਲੇ 'ਚ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਬੱਬੇਹਾਲੀ ਛਿੰਝ ਮੇਲਾ ਇਕ ਇਤਿਹਾਸਕ ਮੇਲਾ ਹੈ, ਜਿਥੇ ਸਟੇਟ ਲੈਵਲ ਤੇ ਖੇਡਾਂ ਖੇਡੀਆਂ ਜਾਂਦੀਆਂ ਹਨ। ਅਕਾਲੀ ਸਰਕਾਰ ਹਮੇਸ਼ਾ ਖੇਡਾਂ ਦਾ ਸਨਮਾਨ ਕਰਦੀ ਆਈ ਹੈ ਅਤੇ ਪੰਜਾਬ 'ਚ ਕਬੱਡੀ ਦੇ ਵਰਲਡ ਕੱਪ ਕਰਵਾਏ ਹਨ। ਪਰ ਇਸ ਵਾਰ ਪੰਜਾਬ 'ਚ ਕਬੱਡੀ ਦਾ ਵਰਲਡ ਕੱਪ ਕੈਪਟਨ ਸਰਕਾਰ ਨਹੀਂ ਕਰਵਾਏ ਗਈ।
ਅੱਜ ਬੱਬੇਹਾਲੀ ਮੇਲੇ ਵਿਚ ਕਬੱਡੀ, ਕੁਸ਼ਤੀ, ਰੱਸਾ ਕੱਸੀ, ਐਥਲੈਟਿਕ, ਸਾਇਕਲਿੰਗ, ਬਜੁਰਗ ਲੋਕਾਂ ਦੀ ਕਬੱਡੀ ਅਤੇ ਟਰੈਕਟਰ ਖਿੱਚਣ ਦੀਆਂ ਖੇਡਾਂ ਖੇਡੀਆਂ ਗਈਆਂ, ਜਿਨ•ਾਂ ਵਿਚ ਜੇਤੂ ਰਹੇ ਖਿਡਾਰੀਆਂ ਨੂੰ ਸੁਖਬੀਰ ਬਾਦਲ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ, ਅਮਰਜੋਤ ਸਿੰਘ ਬੱਬੇਹਾਲੀ,ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਭਾਜਪਾ ਜ਼ਿਲਾ ਪ੍ਰਧਾਨ ਪ੍ਰਦੀਪ ਕੁਮਾਰ, ਭਾਜਪਾ ਨੇਤਾ ਬਾਲ ਕ੍ਰਿਸ਼ਨ ਮਿੱਤਲ, ਰਮਨਦੀਪ ਸਿੰਘ ਸੰਧੂ ਅਤੇ ਹੋਰ ਕਈ ਅਕਾਲੀ ਨੇਤਾ ਅਤੇ ਵਰਕਰ ਹਾਜ਼ਰ ਸਨ।
ਡੇਰਾ ਸਿਰਸਾ ਦਾ ਬੁਲਾਰਾ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ
NEXT STORY