ਨੂਰਪੁਰਬੇਦੀ (ਸੰਜੀਵ ਭੰਡਾਰੀ)-ਪਿੰਡ ਕਰਤਾਪੁਰ ਵਿਖੇ ਕਾਂਗਰਸੀ ਸੰਮਤੀ ਮੈਂਬਰ ਦੇ ਪਤੀ ਅਤੇ ਦਰਾਣੀ ਦੇ ਹੋਏ ਕਤਲ ਦੇ ਮਾਮਲੇ ’ਚ ਪ੍ਰਸ਼ਾਸ਼ਨ ਨੇ ਸ਼ੁੱਕਰਵਾਰ ਉਦੋਂ ਸੁੱਖ ਦਾ ਸਾਹ ਲਿਆ ਜਦੋਂ ਪੁਲਸ ਅਧਿਕਾਰੀਆਂ ਵੱਲੋਂ ਰਹਿੰਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਏ ਜਾਣ ਦੇ ਦਿੱਤੇ ਠੋਸ ਭਰੌਸੇ ਤੋਂ ਬਾਅਦ 4 ਦਿਨਾਂ ਬਾਅਦ ਦੋਵੇਂ ਮ੍ਰਿਤਕਾਂ ਕਰਮ ਚੰਦ ਅਤੇ ਗੀਤਾ ਦੇਵੀ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਉਕਤ ਵਾਰਦਾਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਕਤਲ ਕਾਂਡ ’ਚ ਸ਼ਾਮਲ ਸਮੁੱਚੇ ਮੁਲਜ਼ਮਾਂ ਦੇ ਗ੍ਰਿਫ਼ਤਾਰ ਹੋਣ ਤੱਕ ਮ੍ਰਿਤਕਾਂ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੁਲਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਮਾਮਲੇ ’ਚ ਨਾਮਜ਼ਦ 13 ਮੁਲਜ਼ਮਾਂ ’ਚੋਂ 2 ਦਿਨਾਂ ਅੰਦਰ 6 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਰਾਰ ਮੁਲਜ਼ਮਾਂ ਨੂੰ ਐਤਵਾਰ ਤੱਕ ਗ੍ਰਿਫਤਾਰ ਕੀਤੇ ਜਾਣ ਦੇ ਦਿੱਤੇ ਗਏ ਭਰੌਸੇ ਤੋਂ ਬਾਅਦ ਸ਼ੁੱਕਰਵਾਰ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਅਧਿਕਾਰੀਆਂ, ਕਾਂਗਰਸੀ ਵਰਕਰਾਂ ਅਤੇ ਇਲਾਕੇ ਦੇ ਹੋਰ ਸੈਂਕੜੇ ਲੋਕਾਂ ਦੀ ਹਾਜ਼ਰੀ ’ਚ ਦੋਵੇਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਉਪਰੰਤ ਗੱਲਬਾਤ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਆਖਿਆ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਪਿੱਛੇ ਕੁਝ ਹੋਰ ਚਿਹਰੇ ਵੀ ਹੋ ਸਕਦੇ ਹਨ। ਜਿਸ ਕਰਕੇ ਪੁਲਸ ਪ੍ਰਸ਼ਾਸ਼ਨ ਜਲਦ ਤੋਂ ਜਲਦ ਇਸ ਵਾਰਦਾਤ ਪਿੱਛੇ ਛੁਪੇ ਹੋਰਨਾਂ ਚਿਹਰਿਆਂ ਨੂੰ ਬੇਨਕਾਬ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਏ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ
ਉਨ੍ਹਾਂ ਸ਼ੱਕ ਜਤਾਇਆ ਕਿ ਇਸ ਘਟਨਾ ਪਿੱਛੇ ਕਈ ਹੋਰ ਵਿਅਕਤੀ ਹੋ ਸਕਦੇ ਸਨ, ਜਿਸ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਹ ਵੀ ਪਤਾ ਲਗਾਇਆ ਜਾਵੇ ਕਿ ਆਖਿਰ ਗੈਰ-ਕਾਨੂੰਨੀ ਢੰਗ ਨਾਲ ਇਹ ਹਥਿਆਰ ਕਿੱਥੋਂ ਆਏ ਹਨ ਅਤੇ ਕਿਨ੍ਹਾਂ ਵਿਅਕਤੀਆਂ ਵੱਲੋਂ ਹਮਲਾਵਰਾਂ ਨੂੰ ਸਪਲਾਈ ਕੀਤੇ ਗਏ ਹਨ। ਇਸ ਮੌਕੇ ਹਾਜ਼ਰ ਹੋਏ ਡੀ. ਐੱਸ. ਪੀ. (ਡੀ) ਰੂਪਨਗਰ ਮਨਵੀਰ ਸਿੰਘ ਬਾਜਵਾ ਅਤੇ ਡੀ. ਐੱਸ. ਪੀ. ਸ਼੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਭਰੌਸਾ ਦਿਵਾਇਆ ਕਿ ਪੁਲਸ ਪੂਰੀ ਮੁਸਤੈਦੀ ਨਾਲ ਇਸ ਮਾਮਲੇ ਨੂੰ ਹੱਲ੍ਹ ਕਰਨ ਲਈ ਜੁਟੀ ਹੋਈ ਹੈ ਅਤੇ ਜਲਦ ਰਹਿੰਦੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਸਸਕਾਰ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ, ਸੰਮਤੀ ਚੇਅਰਮੈਨ ਪ੍ਰੇਮ ਦਾਸ ਬਜਰੂੜ ਅਤੇ ਬਲਾਕ ਕਾਂਗਰਸ ਪ੍ਰਧਾਨ ਅਵਤਾਰ ਚੌਧਰੀ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸਖਸ਼ੀਅਤਾਂ ਅਤੇ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਨੌਰ ’ਚ ਗੁੰਡਾਗਰਦੀ, ਸਾਬਕਾ ਵਣ ਰੇਂਜ ਅਫਸਰ ਵੱਲੋਂ ਸਾਥੀਆਂ ਸਮੇਤ ਨੌਜਵਾਨ ’ਤੇ ਡਾਂਗਾਂ ਤੇ ਕਿਰਚਾਂ ਨਾਲ ਹਮਲਾ
NEXT STORY