ਬੁਢਲਾਡਾ (ਮਨਜੀਤ)— ਬੁਢਲਾਡਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੋਰ ਨਾਲ ਹਲਕੇ ਦੇ ਵਿਕਾਸ ਲਈ ਡੂੰਘੀਆਂ ਵਿਚਾਰਾਂ ਕੀਤੀਆਂ। ਬੀਬੀ ਭੱਟੀ ਨੇ ਦੱਸਿਆ ਕਿ ਮੈਡਮ ਸਿੱਧੂ ਨਾਲ ਲੋਕਾਂ ਵੱਲੋਂ ਮਿਲੇ ਸੁਝਾਵਾਂ ਨਾਲ ਵਿਚਾਰ-ਵਟਾਂਦਰਾਂ ਕਰਦਿਆਂ ਹੋਇਆਂ ਮੰਗ ਕੀਤੀ ਗਈ ਕਿ ਬੁਢਲਾਡਾ, ਬੋਹਾ, ਬਰੇਟਾ ਸ਼ਹਿਰ 'ਚ ਲੜਕੀਆਂ ਦੇ ਕਾਲਜ, ਪਾਰਕ, ਸਟੇਡੀਅਮ ਸਥਾਪਿਤ ਕੀਤੇ ਜਾਣ ਤਾਂ ਕਿ ਨੌਜਵਾਨ ਪੀੜੀ ਦੀ ਰੂਚੀ ਪੜ੍ਹਾਈ ਦੇ ਖੇਤਰ ਅਤੇ ਖੇਡਾਂ ਵੱਲ ਹੋ ਸਕੇ ਕਿਉਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸਸਤੀਆਂ ਸ਼ੋਹਰਤਾਂ ਲਈ ਨੀਂਹ ਪੱਥਰਾਂ ਦੇ ਭੰਡਾਰ ਹਲਕੇ 'ਚ ਸਥਾਪਿਤ ਕੀਤੇ ਪਰ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਨਾਲ ਹੀ ਬੀਬੀ ਭੱਟੀ ਨੇ ਕਿਹਾ ਕਿ ਸੀਵਰੇਜ ਅਤੇ ਸ਼ੁੱਧ ਪਾਣੀ ਦੇ ਯੋਗ ਪ੍ਰਬੰਧ ਤਿੰਨੇ ਸ਼ਹਿਰਾਂ 'ਚ ਅਤਿ ਜ਼ਰੂਰੀ ਹਨ ਕਿਉਂਕਿ ਪਹਿਲਾਂ ਪਾਈਆਂ ਪਾਇਪਾਂ ਦੀ ਹਾਲਤ ਖਸਤਾ ਹੋਣ ਕਾਰਨ ਪੀਣ ਯੋਗ ਪਾਣੀ ਅਤੇ ਸੀਵਰੇਜ ਦਾ ਗੰਦਾ ਪਾਣੀ ਆਪਸ 'ਚ ਕਈ ਥਾਵਾਂ 'ਤੇ ਮਿਲਣ ਕਾਰਨ ਲੋਕਾਂ ਨੂੰ ਪੀਣ ਯੋਗ ਪਾਣੀ ਨਹੀ ਮਿਲ ਰਿਹਾ। ਮੁਲਾਕਾਤ ਦੌਰਾਨ ਇਸ ਦੇ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ। ਬੀਬੀ ਭੱਟੀ ਨੇ ਦੱਸਿਆ ਕਿ ਮੈਡਮ ਸਿੱਧੂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਜਲਦੀ ਹੀ ਬੁਢਲਾਡਾ ਹਲਕੇ ਦਾ ਦੌਰਾ ਕਰਨਗੇ।
ਨਕੋਦਰ 'ਚ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਪਤੀ ਫਰਾਰ
NEXT STORY