ਜਲੰਧਰ(ਜਤਿੰਦਰ)— ਕਾਂਗਰਸ ਲੀਡਰ ਅਰਵਿੰਦਰ ਮਿਸ਼ਰਾ ਦੀ ਅਗਵਾਈ ਹੇਠ ਵੀਰਵਾਰ ਈ. ਡੀ. ਦੇ ਦਫਤਰ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਖਿਲਾਫ ਧਰਨਾ ਦਿੱਤਾ ਗਿਆ। ਇਸ ਦੌਰਾਨ ਭਾਜਪਾ ਖਿਲਾਫ ਉਨ੍ਹ੍ਹਾਂ ਨੇ ਬੈਨਰ ਵੀ ਟੰਗਿਆ, ਜਿਸ 'ਚ ਲਿਖਿਆ ਹੈ ਕਿ ਭਾਜਪਾ ਖਿਲਾਫ ਬੋਲਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਂਦੀ ਹੈ। ਅਰਵਿੰਦ ਮਿਸ਼ਰਾ ਦੇ ਨਾਲ ਉਨ੍ਹਾਂ ਦੇ ਕਈ ਸਮਰਥਕ ਧਰਨੇ 'ਚ ਮੌਜੂਦ ਸਨ। ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਈ. ਡੀ. ਨੂੰ ਸੁਖਪਾਲ ਖਹਿਰਾ ਖਿਲਾਫ ਸ਼ਿਕਾਇਤ ਦਿੱਤੀ ਸੀ। ਖਹਿਰਾ ਨੇ ਸਾਲ 2007 'ਚ ਚੋਣ ਕਮਿਸ਼ਨ ਨੂੰ ਆਪਣੀ ਪ੍ਰਾਪਰਟੀ ਦੋ ਕਰੋੜ ਦੱਸੀ ਸੀ ਅਤੇ 2017 'ਚ ਖਹਿਰਾ ਨੇ ਆਪਣੀ ਪ੍ਰਾਪਰਟੀ 62 ਕਰੋੜ ਦੇ ਕਰੀਬ ਦੱਸੀ। ਉਨ੍ਹਾਂ ਨੇ ਈ. ਡੀ. ਨੂੰ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਪਰ ਹੁਣ ਤੱਕ ਜਾਂਚ ਸ਼ੁਰੂ ਨਹੀਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਖਹਿਰਾ ਭਾਜਪਾ ਦੇ ਨਵੇਂ ਜਾਸੂਸ ਹਨ, ਇਹੀ ਕਾਰਨ ਹੈ ਕਿ ਈ. ਡੀ. ਖਹਿਰਾ 'ਤੇ ਐਕਸ਼ਨ ਨਹੀਂ ਲੈ ਰਿਹਾ। ਉਨ੍ਹਾਂ ਨੇ ਕਿਹਾ ਕਿ ਈ. ਡੀ. ਵੱਲੋਂ ਜਾਂਚ ਲਈ ਨਾ ਕਦੇ ਖਹਿਰਾ ਨੂੰ ਬੁਲਾਇਆ ਗਿਆ ਹੈ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਫੋਨ ਨੂੰ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਖਹਿਰਾ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ 'ਤੇ ਐਕਸ਼ਨ ਲਿਆ ਜਾਵੇ।
ਭੜਕਾਊ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਪੰਜਾਬ ਪੁਲਸ ਦਾ ਪਹਿਲਾ ਵਾਰ, ਗਾਇਕ 'ਤੇ FIR
NEXT STORY