ਨੂਰਪੁਰਬੇਦੀ, (ਅਵਿਨਾਸ਼)- ਪਿੰਡ ਅਬਿਆਣਾ ਕਲਾਂ ਦੇ ਇਕ ਮੁਹੱਲੇ ਦੀ ਗਲੀ 5-6 ਸਾਲਾਂ ਤੋਂ ਟੁੱਟੀ ਹੋਣ ਕਾਰਨ ਮੁਹੱਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਗੁਰਨਾਮ ਸਿੰਘ, ਮਨਸਾ ਰਾਮ, ਰਾਮ ਦਿਆਲ, ਭਜਨ ਸਿੰਘ, ਗੁਰਪ੍ਰਸਾਦ, ਰਾਜ ਕੁਮਾਰ, ਕਮਲਾ ਦੇਵੀ, ਕੁਲਵਿੰਦਰ ਕੌਰ, ਰਣਜੀਤ ਕੌਰ, ਅਸ਼ੋਕ ਕੁਮਾਰ, ਅਵਤਾਰ ਸਿੰਘ, ਸਿਮਰਨ ਕੌਰ ਆਦਿ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਈ ਵਾਰ ਉਕਤ ਗਲੀ ਦੇ ਨਿਰਮਾਣ ਲਈ ਕਿਹਾ ਪਰ ਪੰਚਾਇਤ ਦਾ ਜਵਾਬ ਹੈ ਕਿ ਗ੍ਰਾਂਟ ਨਹੀਂ ਹੈ, ਇਸ ਲਈ ਮਨਰੇਗਾ ਸਕੀਮ ਅਧੀਨ ਗਲੀ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਮੁਹੱਲਾ ਵਾਸੀਆਂ ਨੇ ਮਨਰੇਗਾ ਗ੍ਰਾਮ ਸੇਵਕ ਤੱਕ ਪਹੁੰਚ ਕੀਤੀ ਕਿ ਗਲੀ ਦੀ ਹਾਲਤ ਦਾ ਨਿਰੀਖਣ ਕਰ ਕੇ ਨਿਰਮਾਣ ਕੀਤਾ ਜਾਵੇ ਪਰ ਗ੍ਰਾਮ ਸੇਵਕ ਨੇ 2-3 ਮਹੀਨੇ ਬੀਤ ਜਾਣ ਉਪਰੰਤ ਵੀ ਨਿਰੀਖਣ ਨਹੀਂ ਕੀਤਾ।
ਉਨ੍ਹਾਂ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮੁਹੱਲੇ ਦੇ ਸਕੂਲੀ ਬੱਚੇ ਬਰਸਾਤ ਦੇ ਮੌਸਮ ਦੌਰਾਨ ਆਉਂਦੇ-ਜਾਂਦੇ ਵਰਦੀਆਂ, ਬੂਟ, ਜੁਰਾਬਾਂ ਆਦਿ ਤੱਕ ਗੰਦੇ ਕਰ ਲੈਂਦੇ ਹਨ। ਗਲੀ ਵਿਚ ਚਿੱਕੜ ਤੇ ਗੰਦਗੀ ਦੀ ਭਰਮਾਰ ਹੈ ਪਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਸਤਾ ਹਾਲ ਗਲੀ ਦਾ ਨਿਰਮਾਣ ਤੁਰੰਤ ਕਰਵਾਇਆ ਜਾਵੇ।
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ 'ਚ ਰੋਸ
NEXT STORY