ਰੂਪਨਗਰ, (ਵਿਜੇ)- ਬੀਤੇ ਦਿਨ ਜਿਥੇ ਮੀਂਹ ਨੇ ਸ਼ਹਿਰ 'ਚ ਹਾਹਾਕਾਰ ਮਚਾ ਦਿੱਤੀ ਸੀ, ਉਥੇ ਹੀ ਲੋਕਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਨੰਗਲ ਹਾਈਵੇ 'ਤੇ ਮੱਘਰ ਸਿੰਘ ਦੇ ਆਰੇ ਨੇੜੇ ਹੁਸੈਨਪੁਰ ਕਾਲੋਨੀ ਦੇ ਨਿਵਾਸੀਆਂ ਭਗਵਤੀ ਰਾਮ, ਰਾਮ ਸਰੂਪ, ਸੰਜੇ ਕੁਮਾਰ, ਜਗਦੀਸ਼, ਕ੍ਰਿਸ਼ਨ, ਸ਼ਾਂਤੀ ਦੇਵੀ, ਗੀਤਾ ਦੇਵੀ ਤੇ ਅਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਵਿਚ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਗੀ ਨਾਲ ਬੀਮਾਰੀਆਂ ਫੈਲਣ ਦਾ ਡਰ ਹੈ। ਸਮੱਸਿਆ ਦੇ ਸੰਬੰਧ ਵਿਚ ਸਰਪੰਚ ਕੋਲ ਵੀ ਮਾਮਲਾ ਉਠਾਇਆ ਗਿਆ, ਜਦਕਿ ਡੀ. ਸੀ. ਨੂੰ ਇਕ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਦੇ ਨੇੜੇ ਘੁੰਮ ਰਿਹਾ ਹੈ, ਜਿਸ ਕਾਰਨ ਉਹ ਨਿੱਜੀ ਖਰਚ ਕਰ ਕੇ ਅਸਥਾਈ ਨਾਲਾ ਬਣਵਾ ਕੇ ਸਮੱਸਿਆ ਦਾ ਹੱਲ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਮਸਲੇ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ।
ਠੇਕੇ 'ਚੋਂ 28 ਪੇਟੀਆਂ ਸ਼ਰਾਬ ਚੋਰੀ
NEXT STORY