ਮੋਗਾ, (ਸੰਦੀਪ)- ਸਥਾਨਕ ਵਾਰਡ ਨੰਬਰ-25 ਨਿਗਾਹਾ ਰੋਡ 'ਤੇ ਨਿਊ ਸ਼ਿਵ ਨਗਰ ਵਿਚ ਪਾਵਰਕਾਮ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪਾਵਰਕਾਮ ਵੱਲੋਂ ਇਸ ਮੁਹੱਲੇ 'ਚ ਲਾਏ ਗਏ ਮੀਟਰ ਬਕਸਿਆਂ ਨੂੰ ਸੀਲ ਨਹੀਂ ਕੀਤਾ ਗਿਆ। ਸਿਰਫ ਇਹ ਹੀ ਨਹੀਂ, ਮੀਟਰਾਂ ਹੇਠਾਂ ਲੱਗੀਆਂ ਹੁੰਦੀਆਂ ਸਾਰੀਆਂ ਸੀਲਾਂ ਵੀ ਗਾਇਬ ਹਨ, ਜਿਸ ਕਾਰਨ ਬਿਜਲੀ ਚੋਰੀ ਕਰਨਾ ਬਹੁਤ ਹੀ ਆਸਾਨ ਹੈ। ਪਾਵਰਕਾਮ ਦੀ ਅਜਿਹੀ ਲਾਪ੍ਰਵਾਹੀ ਸਿੱਧੇ ਤੌਰ 'ਤੇ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਦਾ ਸੱਦਾ ਦਿੰਦੀ ਹੈ, ਜਿਸ ਕਾਰਨ ਇਸ ਮੁਹੱਲੇ ਵਿਚ ਰਹਿੰਦੇ ਖਪਤਕਾਰ ਇਕ-ਦੂਸਰੇ ਦੇ ਮੀਟਰ 'ਚੋਂ ਬਿਜਲੀ ਚੋਰੀ ਕਰਨ ਦਾ ਦੋਸ਼ ਲਾਉਂਦੇ ਰਹਿੰਦੇ ਹਨ ਅਤੇ ਕਈ ਵਾਰ ਮੁਹੱਲਾ ਵਾਸੀਆਂ ਦਾ ਇਸ ਨੂੰ ਲੈ ਕੇ ਆਪਸ ਵਿਚ ਝਗੜਾ ਵੀ ਹੋ ਗਿਆ ਹੈ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਈ ਵਾਰ ਇਹ ਮਾਮਲਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਪਰ ਉਨ੍ਹਾਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪਾਵਰਕਾਮ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਨਤੀਜਾ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਵਾਰਡ ਵਾਸੀਆਂ ਨੇ ਕਿਹਾ ਕਿ ਕਈ ਵਾਰ ਬਿਜਲੀ ਚੋਰੀ ਦੇ ਸਬੰਧ 'ਚ ਇਕ-ਦੂਸਰੇ ਨਾਲ ਉਨ੍ਹਾਂ ਦਾ ਆਪਸੀ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਕਤ ਸਮੱਸਿਆ ਤੋਂ ਛੁਟਕਾਰਾ ਸਿਰਫ ਤਾਂ ਹੀ ਹੋ ਸਕਦਾ ਹੈ, ਜੇਕਰ ਪਾਵਰਕਾਮ ਦੇ ਅਧਿਕਾਰੀ ਲੱਗੇ ਮੀਟਰ ਬਕਸਿਆਂ ਨੂੰ ਸੀਲ ਕਰਨ।
ਅਧਿਕਾਰੀ ਦਾ ਪੱਖ
ਜਦੋਂ ਇਸ ਸਬੰਧੀ ਖੇਤਰ ਦੇ ਐੱਸ. ਡੀ. ਓ. ਸੁਖਦੀਪ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਇਸ ਇਲਾਕੇ ਦਾ ਚਾਰਜ ਸੰਭਾਲਿਆ ਹੈ ਅਤੇ ਇਸ ਬਾਰੇ ਜੇ. ਈ. ਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਵਿਵਾਦ ਦਾ ਮਾਮਲਾ ਧਿਆਨ ਵਿਚ ਆਉਣ 'ਤੇ ਉਨ੍ਹਾਂ ਇਸ ਦੀ ਜਾਂਚ ਕਰਵਾਈ ਸੀ ਪਰ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਸੀ। ਉਹ ਇਸ ਮੁਹੱਲੇ 'ਚ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਅਤੇ ਇਸ ਸਮੱਸਿਆ ਤੋਂ ਜਾਣੂ ਕਰਵਾ ਕੇ ਮੀਟਰ ਬਾਕਸਿਆਂ ਨੂੰ ਸਰਕਾਰੀ ਸੀਲਾਂ ਜਲਦੀ ਲਾਈਆਂ ਜਾਣਗੀਆਂ।
ਬਾਲ ਮਜ਼ਦੂਰੀ ਖਾਤਮਾ ਹਫਤੇ ਤਹਿਤ ਛਾਪੇਮਾਰੀ
NEXT STORY