ਚੰਡੀਗੜ੍ਹ(ਸ਼ਰਮਾ)- ਮੰਗਲਵਾਰ ਨੂੰ ਚੰਡੀਗੜ੍ਹ ਵਿਚ ਸੂਬੇ ਦੀਆਂ ਅਨਾਜ ਮੰਡੀਆਂ ਦੇ ਠੇਕੇਦਾਰਾਂ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਅਨਾਜ ਮੰਡੀ ਅਤੇ ਹੋਰ ਸਾਰੀਆਂ ਅਨਾਜ ਮੰਡੀਆਂ ਵਿਚ ਅਨਲੋਡਿੰਗ ਦਾ ਠੇਕਾ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਸਰਕਾਰ ਨੂੰ ਅਣਗਿਣਤ ਕਰੋੜਾਂ ਰੁਪਏ ਦਾ ਚੂਨਾ ਲੱਗਣ ਦੀ ਸ਼ੰਕਾ ਵਿਚਾਲੇ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਦੁਬਾਰਾ ਟੈਂਡਰ ਕਰਵਾਉਣ ਦੇ ਹੁਕਮ ਦੇ ਬਾਵਜੂਦ ਟੈਂਡਰ ਨੂੰ ਲਟਕਾਇਆ ਜਾ ਰਿਹਾ ਹੈ। ਇਸ ਵਿਚ ਅਣਗਿਣਤ ਕਰੋੜਾਂ ਰੁਪਏ ਦੇ ਘੋਟਾਲੇ ਦੀ ਸ਼ੰਕਾ ਦਿਖਾਈ ਦੇ ਰਹੀ ਸੀ। ਕਈ ਠੇਕੇਦਾਰਾਂ ਵਲੋਂ ਇਸ ਖ਼ਿਲਾਫ਼ ਵਿਭਾਗ ਨੂੰ ਅਪੀਲ ਕੀਤੀ ਗਈ ਤਾਂ ਫੂਡ ਐਂਡ ਸਪਲਾਈ ਵਿਭਾਗ ਦੇ ਡਾਇਰੈਕਟਰ ਨੇ ਦੁਬਾਰਾ ਟੈਂਡਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪਰ ਪੰਜਾਬ ਸਰਕਾਰ ਦੀਆਂ ਬਦਨੀਤੀਆਂ ਅਤੇ ਉਚ ਅਧਿਕਾਰੀਆਂ ਅਤੇ ਮੰਤਰੀਆਂ ਦੀ ਮਿਲੀਭੁਗਤ ਨਾਲ ਵੱਡੇ ਕਲੱਸਟਰ ਬਣਾ ਕੇ ਅਤੇ ਪੁਰਾਣੇ ਠੇਕੇਦਾਰਾਂ ’ਤੇ ਸਖ਼ਤ ਕਲਾਜ਼ ਲਗਾ ਕੇ, ਪੁਰਾਣੇ ਠੇਕਿਆਂ ਨੂੰ ਹੀ ਫਿਰ ਤੋਂ ਐਕਸਟੈਂਸ਼ਨ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣੇ ਵਿਛੜੇ ਦੋਸਤ ਵਿੱਕੀ ਮਿੱਡੂਖੇੜਾ ਨੂੰ ਕੀਤਾ ਯਾਦ
ਠੇਕੇਦਾਰਾਂ ਦੀਆਂ ਮੁੱਖ ਮੰਗਾਂ ਵਿਚ ਇੰਡੀਪੈਂਡੈਂਟ ਏਜੰਸੀ ਤੋਂ ਟੈਂਡਰ ਪ੍ਰੀਕਿਰਿਆ ਕੈਂਸਲ ਕਰ ਕੇ ਪੁਰਾਣੇ ਟੈਂਡਰਾਂ ਨੂੰ ਐਕਸਟੈਂਸ਼ਨ ਦੇਣ ਦੀ ਜਾਂਚ ਕਰਵਾਉਣਾ, ਨਵੇਂ ਟੈਂਡਰ ਲਈ 2017 ਤੋਂ ਪਹਿਲਾਂ ਦੀ ਪ੍ਰੀਕਿਰਿਆ ਜਾਰੀ ਰੱਖਣਾ, 50 ਲੱਖ ਤੋਂ 4 ਕਰੋੜ ਦੇ ਟਰਨ ਓਵਰ ਦੀ ਕੰਡੀਸ਼ਨ ਖਤਮ ਕਰਨਾ, ਠੇਕੇਦਾਰਾਂ ਦੇ ਕਲੱਸਟਰ ਪਹਿਲਾਂ ਦੀ ਤਰ੍ਹਾਂ ਛੋਟੇ ਬਣਾਉਣ, ਆਰ.ਸੀ. ਅਤੇ ਲੇਬਰ ਦੇ ਆਧਾਰ ਕਾਰਡ ਦੀ ਕੰਡੀਸ਼ਨ ਹਟਾਉਣਾ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ- ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੀ ਮੰਗ ਨੂੰ ਲੈ ਕੇ ਸਪੀਕਰ ਨੂੰ ਮਿਲੇ ‘ਆਪ’ ਨੇਤਾ
ਠੇਕੇਦਾਰਾਂ ਨੇ ਦੱਸਿਆ ਕਿ ਵੱਡੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਉਚ ਅਧਿਕਾਰੀਆਂ ਨੇ ਸਰਕਾਰ ਨੂੰ ਅਣਗਿਣਤ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ, ਜੋ ਬਦਸਤੂਰ ਜਾਰੀ ਹੈ। ਇਸ ’ਤੇ ਲਗਾਮ ਕੱਸਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਸ਼ਾਹੀ ਸ਼ਹਿਰ ਵਿਚ ਕੈਪਟਨ ਅਮਰਿੰਦਰ ਦੇ ਘਰ ਦਾ ਘਿਰਾਓ ਕਰਨ ਨੂੰ ਮਜਬੂਰ ਹੋਵਾਂਗੇ।
‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੀ ਮੰਗ ਨੂੰ ਲੈ ਕੇ ਸਪੀਕਰ ਨੂੰ ਮਿਲੇ ‘ਆਪ’ ਨੇਤਾ
NEXT STORY