ਨਕੋਦਰ, (ਰਜਨੀਸ਼)- ਸਿਟੀ ਪੁਲਸ ਨੇ ਬੱਸ ਸਟੈਂਡ ਵਿਖੇ ਦੜਾ ਸੱਟਾ ਲਾਉਂਦੇ 2 ਦੋਸ਼ੀਆਂ ਨੂੰ ਨਕਦੀ ਤੇ ਦੜੇ ਸੱਟੇ ਦੀਆਂ ਪਰਚੀਆਂ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਖੁਫੀਆ ਇਤਲਾਹ 'ਤੇ ਇਕਬਾਲ ਸਿੰਘ ਏ. ਐੱਸ. ਆਈ. ਨੇ ਬੱਸ ਸਟੈਂਡ ਵਿਖੇ ਸ਼ਰੇਆਮ ਦੜਾ ਸੱਟਾ ਲਾਉਂਦੇ ਦੋਸ਼ੀ ਨਵਦੀਪ ਬਾਵਾ ਪੁੱਤਰ ਰਮਨ ਕੁਮਾਰ ਵਾਸੀ ਮੁਹੱਲਾ ਖੁਰਮਪੁਰ ਥਾਣਾ ਮਹਿਤਪੁਰ ਨੂੰ ਦੜੇ ਸੱਟੇ ਦੀਆਂ ਪਰਚੀਆਂ ਅਤੇ 15 ਸੌ ਰਪਏ ਨਕਦੀ ਸਮੇਤ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਏ. ਐੱਸ. ਆਈ. ਅਨਵਰ ਮਸੀਹ ਨੇ ਦੋਸ਼ੀ ਸੰਜੀਵ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਉੱਗੀ ਨੂੰ 1900 ਰੁਪਏ ਨਕਦੀ ਅਤੇ ਦੜੇ ਸੱਟੇ ਦੀਆਂ ਪਰਚੀਆਂ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ।
ਟਰੇਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY