ਤਰਨਤਾਰਨ, ਭਿੱਖੀਵਿੰਡ, ਖਾਲੜਾ, (ਰਾਜੂ, ਸੁਖਚੈਨ/ਅਮਨ)- ਭਿੱਖੀਵਿੰਡ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਐੱਸ. ਐੱਸ. ਓ. ਬਲਵਿੰਦਰ ਸਿੰਘ ਭਿੱਖੀਵਿੰਡ ਨੇ ਦੱਸਿਆ ਕਿ ਐੱਸ. ਆਈ. ਪ੍ਰਭਜੀਤ ਸਿੰਘ ਵੱਲੋਂ ਨਾਕੇਬੰਦੀ ਕਰ ਕੇ ਆਉਣ-ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਪੈਦਲ ਆ ਰਿਹਾ ਸੀ, ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਹੱਥਾਂ ਵਿਚ ਫੜੇ ਲਿਫਾਫੇ ਨੂੰ ਸੜਕ ਦੇ ਇਕ ਪਾਸੇ ਸੁੱਟ ਦਿੱਤਾ, ਜਿਸ 'ਤੇ ਪੁਲਸ ਪਾਰਟੀ ਦੀ ਨਜ਼ਰ ਪਈ। ਪੁਲਸ ਪਾਰਟੀ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਕੇ ਉਸ ਵੱਲੋਂ ਸੁੱਟੇ ਲਿਫਾਫੇ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਭਿੱਖੀਵਿੰਡ ਦੱਸਿਆ। ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੇਈਂ ਕੰਢੇ ਵਸੇ ਮਜ਼ਦੂਰਾਂ ਦੇ ਘਰਾਂ 'ਤੇ ਪ੍ਰਸ਼ਾਸਨ ਨੇ ਚਲਾਈਆਂ ਮਸ਼ੀਨਾਂ
NEXT STORY