ਗੁਰਦਾਸਪੁਰ (ਵਿਨੋਦ, ਦੀਪਕ) - ਕੇਂਦਰੀ ਸਹਿਕਾਰੀ ਬੈਂਕ ਗੁਰਦਾਸਪੁਰ ਦੇ ਜ਼ਿਲਾ ਮੈਨੇਜਰ ਮਨਬੀਰ ਸਿੰਘ ਖਹਿਰਾ ਨੇ ਪ੍ਰੈੱਸ ਮਿਲਣੀ ਵਿਚ ਦੱਸਿਆ ਕਿ ਬੈਂਕ ਦੇ ਸਟਾਫ ਵੱਲੋਂ ਗੈਰ-ਕਿਸਾਨ ਸਵੈ-ਇੱਛਾ ਨਾਲ ਡਿਫਾਲਟਰ ਕਰਜ਼ਦਾਰਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਗੁਰਜੰਟ ਸਿੰਘ ਨੇ ਸਹਿਕਾਰੀ ਬੈਂਕ ਦੇ ਡਿਫਾਲਟਰ ਕਰਜ਼ਦਾਰ ਪੁਲਸ ਮੁਲਾਜ਼ਮ ਰਾਮ ਲੁਭਾਇਆ ਪੁੱਤਰ ਬਰਕਤ, ਲੁਧਿਆਣਾ ਮੁਹੱਲਾ, ਧਾਰੀਵਾਲ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ 2 ਸਾਲ ਦੀ ਸਜ਼ਾ ਸੁਣਾ ਕੇ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਭੇਜ ਦਿੱਤਾ।
ਰਾਮ ਲੁਭਾਇਆ ਪੁੱਤਰ ਬਰਕਤ ਨੇ ਬੈਂਕ ਦੀ ਮਕਾਨ ਉਸਾਰੀ ਕਰਜ਼ਾ ਸਕੀਮ ਅਧੀਨ 15.04.2011 ਨੂੰ ਕਰਜ਼ਾ ਪ੍ਰਾਪਤ ਕੀਤਾ ਸੀ ਪਰ ਵਾਰ-ਵਾਰ ਨੋਟਿਸ ਭੇਜਣ ਅਤੇ ਨਿੱਜੀ ਪਹੁੰਚ ਕਰਨ ਦੇ ਬਾਵਜੂਦ ਵੀ ਉਪਰੋਕਤ ਕਰਜ਼ਦਾਰ ਬੈਂਕ ਨੂੰ ਕਰਜ਼ਾ ਵਾਪਸ ਕਰਨ ਤੋਂ ਇਨਕਾਰੀ ਸੀ। ਕਰਜ਼ਦਾਰ ਵੱਲੋਂ ਦਿੱਤੇ ਹੋਏ ਚੈੱਕ ਨੂੰ ਬੈਂਕ ਵਿਚ ਲਾਇਆ ਗਿਆ ਤਾਂ ਚੈੱਕ ਬਾਊਂਸ ਹੋ ਗਿਆ, ਜਿਸ ਸਬੰਧੀ ਬੈਂਕ ਨੇ ਕਰਜ਼ਦਾਰ 'ਤੇ ਅਦਾਲਤ ਵਿਚ ਕੇਸ ਕਰ ਦਿੱਤਾ।
ਜ਼ਿਲਾ ਮੈਨੇਜਰ ਮਨਬੀਰ ਸਿੰਘ ਖਹਿਰਾ ਨੇ ਡਿਫਾਲਟਰ ਕਰਜ਼ਦਾਰਾਂ ਨੂੰ ਅਪੀਲ ਕੀਤੀ ਕਿ ਉਹ ਲਏ ਹੋਏ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਵਾਪਸ ਕਰਨ ਅਤੇ ਕਰਜ਼ੇ ਦੀ ਵਾਪਸੀ ਨੂੰ ਯਕੀਨੀ ਬਣਾਉਣ, ਤਾਂ ਜੋ ਕਿਸੇ ਵੀ ਕਾਨੂੰਨੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਇਸ ਸਮੇਂ ਹਰਿੰਦਰ ਸਿੰਘ ਸੀਨੀਅਰ ਮੈਨੇਜਰ, ਕਵਿਤਾ ਬੇਦੀ ਸੀਨੀਅਰ ਮੈਨੇਜਰ, ਮੋਹਿਤ ਅਨਮੋਲ ਮੈਨੇਜਰ, ਮਾਨਵ ਸਿੰਘ ਮੈਨੇਜਰ, ਹਰਪ੍ਰੀਤ ਸਿੰਘ ਮੋਂਗਾ ਮੈਨੇਜਰ, ਅਸ਼ੋਕ ਕੁਮਾਰ ਸਹਾਇਕ ਮੈਨੇਜਰ, ਬਾਲ ਕ੍ਰਿਸ਼ਨ ਆਈ. ਟੀ. ਓ., ਬਲਜੀਤ ਸਿੰਘ ਪੀ. ਏ. ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼
NEXT STORY