ਖੰਨਾ (ਸੁਖਵਿੰਦਰ ਕੌਰ) : ਖੰਨਾ ਸ਼ਹਿਰ 'ਚ ਇਕੋ ਪਰਿਵਾਰ ਦੇ 7 ਜੀਅ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ 62 ਸਾਲਾ 'ਸਨ ਸਿਟੀ' ਨਿਵਾਸੀ ਦੇ 6 ਹੋਰ ਪਰਿਵਾਰਕ ਮੈਂਬਰ ਵੀ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਨ ਆਲੇ ਦੁਆਲੇ ਦੇ ਲੋਕ ਬਹੁਤ ਡਰੇ ਹੋਏ ਹਨ। ਇਸ ਸੰਬੰਧੀ ਸਿਵਲ ਹਸਪਤਾਲ ਖੰਨਾ ਦੇ ਐੱਸ. ਐੱਮ. ਓ. ਡਾ. ਰਾਜਿੰਦਰ ਗੁਲਾਟੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਪੀੜਤਾਂ ਨੂੰ ਲੁਧਿਆਣਾ ਦੇ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਕੁਆਰੰਟਾਈਨ ਕਰਨ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੋਗਾ ਸਪੈਸ਼ਲ ਟਾਸਕ ਫੋਰਸ ਦੇ ਅਫ਼ਸਰ ਦੀ ਵਾਇਰਲ ਆਡੀਓ ਨੇ ਪੁਲਸ ਮਹਿਕਮੇ ਨੂੰ ਛੇੜਿਆ ''ਕਾਂਬਾ''
ਪੰਜਾਬ ਵਿਚ ਕੋਰੋਨਾ ਦਾ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 5886 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 971, ਲੁਧਿਆਣਾ 'ਚ 917, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 757, ਸੰਗਰੂਰ 'ਚ 5021 ਕੇਸ, ਪਟਿਆਲਾ 'ਚ 337, ਮੋਹਾਲੀ 'ਚ 277, ਗੁਰਦਾਸਪੁਰ 'ਚ 229 ਕੇਸ, ਪਠਾਨਕੋਟ 'ਚ 221, ਤਰਨਤਾਰਨ 211, ਹੁਸ਼ਿਆਰਪੁਰ 'ਚ 188, ਨਵਾਂਸ਼ਹਿਰ 'ਚ 150, ਮੁਕਤਸਰ 133, ਫਤਿਹਗੜ੍ਹ ਸਾਹਿਬ 'ਚ 121, ਰੋਪੜ 'ਚ 113, ਮੋਗਾ 'ਚ 110, ਫਰੀਦਕੋਟ 110, ਕਪੂਰਥਲਾ 105, ਫਿਰੋਜ਼ਪੁਰ 'ਚ 100, ਫਾਜ਼ਿਲਕਾ 100, ਬਠਿੰਡਾ 'ਚ 99, ਬਰਨਾਲਾ 'ਚ 63, ਮਾਨਸਾ 'ਚ 48 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4220 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1483 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 153 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੇ ਪਿੰਡ 'ਚ ਤੜਕੇ 3 ਵਜੇ ਵਾਪਰੀ ਘਟਨਾ ਨੇ ਪਾਈਆਂ ਭਾਜੜਾਂ, ਪੁਲਸ ਵੀ ਹੈਰਾਨ
ਮੋਗਾ 'ਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮਾਪਿਆਂ ਨੂੰ ਦਿੱਤੀ ਵੱਡੀ ਰਾਹਤ
NEXT STORY