ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਸੂਬੇ ਦੇ ਹਾਲਾਤ ਦਿਨੋਂ-ਦਿਨੋਂ ਖਰਾਬ ਹੁੰਦੇ ਜਾ ਰਹੇ ਹਨ। ਜੇਕਰ ਮੌਤ ਦਰ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੇ ਸੂਬਾ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਇਕ ਮਹੀਨਾ ਪਹਿਲਾਂ ਰਾਸ਼ਟਰੀ ਮੌਤ ਦਰ 3.5 ਫ਼ੀਸਦੀ ਸੀ, ਜੋ ਹੁਣ ਘਟ ਕੇ 2.2 ਫ਼ੀਸਦੀ ਰਹਿ ਗਈ ਹੈ। ਇਸ ਦੇ ਮੁਕਾਬਲੇ ਪੰਜਾਬ 'ਚ ਵੀ ਮੌਤ ਦਰ 2.8 ਫ਼ੀਸਦੀ ਤੋਂ ਘਟ ਕੇ 2.3 ਫ਼ੀਸਦੀ 'ਤੇ ਆ ਗਈ ਸੀ ਪਰ ਇਹ ਹੁਣ ਰਾਸ਼ਟਰੀ ਔਸਤ ਤੋਂ ਵੀ ਅੱਗੇ ਨਿਕਲ ਗਈ ਹੈ। ਪੰਜਾਬ ਸਰਕਾਰ ਦੇ ਸਿਹਤ ਮਾਮਲਿਆਂ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ ਮੁਤਾਬਕ 2-3 ਹਫ਼ਤਿਆਂ 'ਚ ਮੌਤ ਦਰ ਵਧੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ 'ਚ ਕੋਵਿਡ-19 ਕਾਰਨ ਹੁਣ ਤੱਕ 519 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਬੇਰਹਿਮ ਚਾਚੇ ਨੇ ਜਾਨਵਰਾਂ ਵਾਂਗ ਘੜੀਸਦਿਆਂ ਕੁੱਟੇ ਭਤੀਜੇ, ਵਾਰਦਾਤ ਕੈਮਰੇ 'ਚ ਕੈਦ
ਪੰਜਾਬ 'ਚ ਕੋਰੋਨਾ ਦੀ 'ਰਿਕਵਰੀ ਦਰ' ਵੀ ਘਟੀ
ਮੌਤ ਦਰ ਤੋਂ ਇਲਾਵਾ ਪੰਜਾਬ ਸਰਕਾਰ ਲਈ ਚਿੰਤਾ ਰਿਕਵਰੀ ਦਰ ਨੂੰ ਲੈ ਕੇ ਵੀ ਹੈ ਕਿਉਂਕਿ ਇਕ ਪਾਸੇ ਜਿੱਥੇ ਮੌਤ ਦਰ ਵਧ ਗਈ ਹੈ, ਉੱਥੇ ਹੀ ਰਿਕਵਰੀ ਦਰ 'ਚ ਵੀ ਗਿਰਾਵਟ ਆਈ ਹੈ। ਇਕ ਮਹੀਨਾ ਪਹਿਲਾਂ ਪੰਜਾਬ 'ਚ ਰਿਕਵਰੀ ਦਰ ਰਾਸ਼ਟਰੀ ਦਰ ਤੋਂ 7 ਫ਼ੀਸਦੀ ਬਿਹਤਰ ਸੀ ਪਰ ਇਕ ਮਹੀਨੇ ਬਾਅਦ ਇਹ ਤਿੰਨ ਫ਼ੀਸਦੀ ਘਟ ਗਈ ਹੈ। ਰਾਸ਼ਟਰੀ ਰਿਕਵਰੀ ਦਰ ਜਿੱਥੇ 67 ਫ਼ੀਸਦੀ ਹੈ, ਪੰਜਾਬ 'ਚ ਇਹ ਦਰ 64 ਫ਼ੀਸਦੀ ਰਹਿ ਗਈ ਹੈ। ਡਾ. ਤਲਵਾੜ ਨੇ ਕਿਹਾ ਕਿ ਯਕੀਨੀ ਤੌਰ 'ਤੇ ਕੁੱਝ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲੇ ਪੱਧਰ 'ਚ ਆਪਣਾ ਚੈੱਕਅਪ ਕਰਵਾਉਣ ਲਈ ਅੱਗੇ ਨਹੀਂ ਆ ਰਹੇ, ਉੱਥੇ ਹੀ ਨੌਜਵਾਨ ਵਰਗ ਵੀ ਕੋਵਿਡ-19 ਨੂੰ ਲੈ ਕੇ ਜ਼ਿਆਦਾ ਗੰਭੀਰ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸਿਹਤ ਮਹਿਕਮਾ ਅਤੇ ਪੁਲਸ ਆਪਣਾ ਕੰਮ ਕਰ ਰਹੀ ਹੈ ਪਰ ਨੌਜਵਾਨ ਵਰਗ ਮਾਸਕ ਸਿਰਫ ਉਦੋਂ ਪਾਉਂਦਾ ਹੈ, ਜਦੋਂ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਸਾਹਮਣੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ
4 ਜ਼ਿਲ੍ਹਿਆਂ ਦੇ ਹਾਲਾਤ ਬੇਹੱਦ ਡਰਾਉਣੇ
ਕੋਰੋਨਾ ਵਾਇਰਸ ਕਾਰਨ ਸੂਬੇ ਦੇ 4 ਜ਼ਿਲ੍ਹਿਆਂ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੇ ਹਾਲਾਤ ਬੇਹੱਦ ਡਰਾਉਣੇ ਹੋ ਚੁੱਕੇ ਹਨ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 4385 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਾਰਨ 43 ਮਰੀਜ਼ ਜਾਨ ਗੁਆ ਚੁੱਕੇ ਹਨ। ਇਸੇ ਤਰ੍ਹਾਂ ਜਲੰਧਰ 'ਚ ਕੋਰੋਨਾ ਦੇ 2807 ਮਾਮਲੇ, ਪਟਿਆਲਾ 'ਚ 2320 ਅਤੇ ਅੰਮ੍ਰਿਤਸਰ 'ਚ 2137 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਤੋੜਿਆ ਨੌਜਵਾਨ ਦਾ ਦਿਲ, ਨਵੇਂ ਆਸ਼ਕ ਨਾਲ ਮਿਲ ਕੀਤਾ ਕਾਰਾ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2137, ਲੁਧਿਆਣਾ 4385, ਜਲੰਧਰ 2807, ਮੋਹਾਲੀ 'ਚ 1119, ਪਟਿਆਲਾ 'ਚ 2320, ਹੁਸ਼ਿਆਰਪੁਰ 'ਚ 616, ਤਰਨਾਰਨ 414, ਪਠਾਨਕੋਟ 'ਚ 485, ਮਾਨਸਾ 'ਚ 165, ਕਪੂਰਥਲਾ 354, ਫਰੀਦਕੋਟ 354, ਸੰਗਰੂਰ 'ਚ 1194, ਨਵਾਂਸ਼ਹਿਰ 'ਚ 324, ਰੂਪਨਗਰ 286, ਫਿਰੋਜ਼ਪੁਰ 'ਚ 615, ਬਠਿੰਡਾ 711, ਗੁਰਦਾਸਪੁਰ 723, ਫਤਿਹਗੜ੍ਹ ਸਾਹਿਬ 'ਚ 424, ਬਰਨਾਲਾ 384, ਫਾਜ਼ਿਲਕਾ 343, ਮੋਗਾ 515, ਮੁਕਤਸਰ ਸਾਹਿਬ 270 ਕੇਸ ਪਾਏ ਹਨ, ਜਦ ਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 519 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 6 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਚੱਲ ਰਹੇ ਹਨ, ਜਦੋਂ ਕਿ 13867 ਮਰੀਜ਼ ਕੋਰੋਨਾ ਨੂੰ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਜਲੰਧਰ : ESI ਹਸਪਤਾਲ 'ਚ ਵਿਅਕਤੀ ਦੇ ਅਗਵਾ ਹੋਣ ਦੀ ਸੂਚਨਾ, ਜਦੋਂ ਪੁਲਸ ਪੁੱਜੀ ਤਾਂ...
8 ਨੇਤਾਵਾਂ ਨੇ ਅਹਿਮ ਅਹੁਦੇ ਪ੍ਰਾਪਤ ਕਰ ਕੇ ਆਪਣੇ ਹੀ ਮੁੱਖ ਮੰਤਰੀਆਂ ਨੂੰ ਲਲਕਾਰਿਆ
NEXT STORY