ਪਟਿਆਲਾ : ਰਾਜਪੁਰਾ ਵਿਖੇ ਇਕ ਕੋਵਿਡ ਕੇਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਰਾਜਪੁਰਾ ਦੇ ਸਤਿਨਰਾਇਣ ਮੰਦਰ ਕੋਲ ਰਹਿਣ ਵਾਲੇ 63 ਸਾਲਾ ਪਾਜ਼ੇਟਿਵ ਵਿਅਕਤੀ ਦੇ ਨੇੜੇ ਸੰਪਰਕ ਵਿਚ ਆਏ 16 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ, ਲੈਬ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਇਨ੍ਹਾਂ ਵਿਚੋ ਇਕ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ ਜੋ ਕਿ ਪਾਜ਼ੇਟਿਵ ਆਏ 63 ਸਾਲਾ ਵਿਅਕਤੀ ਦਾ 28 ਸਾਲਾ ਲੜਕਾ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਕੱਲ ਲਏ ਸੈਂਪਲਾ ਵਿਚੋਂ ਆਈਆਂ 74 ਰਿਪੋਰਟਾ ਵਿਚੋਂ 73 ਨੈਗੇਟਿਵ ਅਤੇ ਇਕ ਕੋਵਿਡ ਪਾਜ਼ੇਟਿਵ ਰਿਪੋਰਟ ਆਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਕੁੱਲ 45 ਸੈਂਪਲ ਜ਼ਿਲੇ ਦੇ ਵੱਖ ਵੱਖ ਥਾਂਵਾ ਤੋਂ ਲਏ ਗਏ ਹਨ, ਜਿਨ੍ਹਾਂ ਵਿਚੋਂ 33 ਨਵੇਂ ਵਿਅਕਤੀਆਂ ਅਤੇ 12 ਵਿਅਕਤੀਆਂ ਦੇ ਦੁਬਾਰਾ ਸੈਂਪਲ ਲਏ ਗਏ ਹਨ ਜਿਨ੍ਹਾਂ ਦੀਆਂ ਰਿਪੋਰਟਾ ਕੱਲ ਨੂੰ ਆਉਣਗੀਆਂ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਜਿਨ੍ਹਾਂ 24 ਸ਼ਰਧਾਲੂਆਂ ਵਿਚ ਬੀਤੇ ਦਿਨੀਂ ਕੋਵਿਡ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਵਿਚੋ 20 ਪਟਿਆਲਾ ਜ਼ਿਲੇ ਨਾਲ ਸਬੰਧਤ ਸਨ, ਇਕ ਜਲੰਧਰ, ਇਕ ਗੁਰਦਾਸਪੁਰ, ਇਕ ਸੰਗਰੂਰ ਅਤੇ ਇਕ ਕੈਥਲ (ਹਰਿਆਣਾ) ਨਾਲ ਸਬੰਧਤ ਸੀ।ਇਨ੍ਹਾਂ ਸਾਰਿਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ।
ਜਗਬਾਣੀ ਪਾਡਕਾਸਟ ਵਿਸ਼ੇਸ਼ ਰਿਪੋਰਟ : ਕੋਰੋਨਾ ਪੀੜਤਾਂ ਲਈ ਉਮੀਦ ਦੀ ਕਿਰਨ ‘ਰੈਮਡੇਸਿਵਿਰ’
NEXT STORY