ਸੁਲਤਾਨਪੁਰ ਲੋਧੀ (ਸੋਢੀ)— ਕੋਰੋਨਾ ਵਾਇਰਸ ਤੋਂ ਬਚਣ ਲਈ ਜਿੱਥੇ ਲੋਕ ਘਰਾਂ 'ਚ ਰਹਿ ਰਹੇ ਹਨ, ਉਥੇ ਹੀ ਲੱਗੇ ਕਰਫਿਊ ਦਰਮਿਆਨ ਇਸ ਔਖੀ ਘੜੀ 'ਚ ਵੀ ਹੇਰਾਫੇਰੀ ਅਤੇ ਜਨਤਾ ਦੀ ਲੁੱਟ ਕੀਤੀ ਜਾ ਰਹੀ ਹੈ। ਲੋਕਾਂ ਦੀ ਸ਼ਿਕਾਇਤ ਹੈ ਕਿ ਸਬਜੀਆਂ, ਫਰੂਟ, ਪਿਆਜ਼ ਸਮੇਤ ਸੈਨੇਟਾਈਜ਼ਰ ਅਤੇ ਮਾਸਕ ਕਈ ਗੁਣਾ ਵੱਧ ਰੇਟ 'ਤੇ ਵੇਚੇ ਜਾ ਰਹੇ ਹਨ। ਕਰਫਿਊ 'ਚ ਮਜਬੂਰ ਲੋਕਾਂ ਨੂੰ ਜੋ ਭਾਅ 'ਤੇ ਚੀਜ ਮਿਲਦੀ ਹੈ, ਲਈ ਜਾ ਰਹੇ ਹਨ ।
ਇਸੇ ਦੌਰਾਨ ਇਕ ਵੱਖਰੀ ਕਿਸਮ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ, ਜਿਸ ਅਨੁਸਾਰ ਕੁਝ ਲੋਕ ਰਸੋਈ ਗੈਸ ਸਿਲੰਡਰਾਂ ਸੋ ਗੈਸ ਕਢ ਕੇ ਜਨਤਾ ਨੂੰ ਘੱਟ ਗੈਸ ਵਾਲੇ ਸਿਲੰਡਰ ਸਪਲਾਈ ਕਰਕੇ ਧੋਖਾਧੜੀ ਕਰ ਰਹੇ ਹਨ ਅਤੇ ਗੈਸ ਖਪਤਕਾਰਾਂ ਨੂੰ ਚੂਨਾ ਲਗਾ ਰਹੇ ਹਨ । ਇਸ ਮਾਮਲੇ ਸਬੰਧੀ ਨਗਰ ਨਿਗਮ ਸੁਲਤਾਨਪੁਰ ਲੋਧੀ ਦੇ ਸਾਬਕਾ ਪ੍ਰਧਾਨ ਅਤੇ ਰਿਟਾਇਰਡ ਕਰਮਚਾਰੀ ਕਾਮਰੇਡ ਹਰਬੰਸ ਸਿੰਘ ਪੁੱਤਰ ਸ. ਬਚਨ ਸਿੰਘ ਹਾਲ ਵਾਸੀ ਨੇੜੇ ਪਿੰਡ ਚੱਕ ਕੋਟਲਾ ਨੇ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਦੇ ਨਾਮ 'ਤੇ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਮੌਕੇ ਵੀ ਜੋ ਲੋਕ ਰਸੋਈ ਗੈਸ ਸਿਲੰਡਰ 'ਚ ਗੈਸ ਦੀ ਘੱਟ ਸਪਲਾਈ ਕਰ ਰਹੇ ਹਨ, ਉਨ੍ਹਾਂ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਕਾਮਰੇਡ ਹਰਬੰਸ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਸ ਨੇ ਮੰਡੀ ਵਿਚਲੀ ਇਕ ਗੈਸ ਏਜੰਸੀ ਤੋਂ ਐੱਚ. ਪੀ. ਕੰਪਨੀ ਦੇ ਰਸੋਈ ਗੈਸ ਸਿਲੰਡਰ ਲੈ ਰਿਹਾ ਹੈ ਅਤੇ ਮਿਤੀ 29 ਮਾਰਚ ਨੂੰ ਉਸ ਨੇ 2 ਗੈਸ ਸਿਲੰਡਰ ਮੰਗਵਾਏ ਜਿਨ੍ਹਾਂ ਨੂੰ ਚੁੱਕਣ ਅਤੇ ਗੈਸ ਘੱਟ ਹੋਣ ਦਾ ਸ਼ੱਕ ਹੋਇਆ ਅਤੇ ਜਦ ਉਨ੍ਹਾਂ ਨੇ ਕੰਡਾ ਲਿਆ ਕੇ ਚੈਕ ਕੀਤਾ ਤਾਂ ਇਕ ਗੈਸ ਸਿਲੰਡਰ 'ਚੋਂ 3 ਕਿਲੋ ਅਤੇ 50 ਗ੍ਰਾਮ ਗੈਸ ਘੱਟ ਨਿਕਲੀ। ਇਸ ਦੇ ਨਾਲ ਹੀ ਦੂਜੇ ਸਿਲੰਡਰ 'ਚੋਂ 2 ਕਿਲੋ 600 ਗ੍ਰਾਮ ਗੈਸ ਘੱਟ ਪਾਈ ਗਈ ਹੈ।
ਕਾਮਰੇਡ ਨੇ ਦੱਸਿਆ ਕਿ ਉਸ ਦਾ ਆਪਣਾ ਡਡਵਿੰਡੀ ਨੇੜੇ ਪੈਟਰੋਲ ਪੰਪ ਹੈ ਅਤੇ ਉੱਥੇ ਹੀ ਉਸ ਦੀ ਰਿਹਾਇਸ਼ ਹੈ । ਉਨ੍ਹਾਂ ਦੱਸਿਆ ਕਿ ਦੋਵੇਂ ਸੀਲ ਬੰਦ ਗੈਸ ਸਿਲੰਡਰ ਮੇਰੇ ਕੋਲ ਉਸੇ ਤਰ੍ਹਾਂ ਹੀ ਸੰਭਾਲ ਲਏ ਗਏ ਹਨ ਸੋ ਕਿਰਪਾ ਕਰਕੇ ਅਧਿਕਾਰੀ ਸਾਹਿਬਾਨ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣ ਅਤੇ ਲੋਕਾਂ ਦੀ ਆਰਥਿਕ ਲੁੱਟ ਬੰਦ ਕਰਵਾਉਣ । ਦੂਜੇ ਪਾਸੇ ਸੰਬੰਧਤ ਗੈਸ ਏਜੰਸੀ ਦੇ ਮਾਲਕਾਂ ਕਿਹਾ ਕਿ ਸਾਰੇ ਖਪਤਕਾਰਾਂ ਨੂੰ ਪੂਰੀ ਗੈਸ ਦਿੱਤੀ ਜਾ ਰਹੀ ਹੈ, ਉਨ੍ਹਾਂ ਸਿਲੰਡਰਾਂ ਚ ਘੱਟ ਗੈਸ ਹੋਣ ਦੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਕਿਹਾ ਕਿ ਉਹ ਖੁਦ ਵੀ ਇਸ ਮਾਮਲੇ ਦੀ ਜਾਂਚ ਕਰਨਗੇ।
ਬੈਂਕ ਦੇ ਬਾਹਰ ਲਾਈਨ 'ਚ ਖੜ੍ਹੇ ਸਰਦਾਰ ਜੀ ਨੇ ਸੁਣਾਇਆ ਗੀਤ, ਵੀਡੀਓ ਵਾਇਰਲ
NEXT STORY