ਗੁਰਦਾਸਪੁਰ (ਵਿਨੋਦ)— ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਗਏ 50 ਸ਼ਰਧਾਲੂਆਂ ਦੇ ਅੱਜ ਸਥਾਨਕ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਚੱਲਦੇ ਬਲੱਡ ਸੈਂਪਲ ਲੈ ਕੇ ਅਮ੍ਰਿੰਤਸਰ ਲੈਬ 'ਚ ਭੇਜੇ ਗਏ ਹਨ। ਡਾਕਟਰਾਂ ਵੱਲੋਂ ਸ਼ਰਧਾਂਲੂਆਂ ਨੂੰ 14 ਦਿਨਾਂ ਤੱਕ ਘਰਾਂ 'ਚ ਇਕੱਲੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ :ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜ਼ਿਲਾ ਗੁਰਦਾਸਪੁਰ ਦੇ ਨੇੜਲੇ ਪਿੰਡ ਗਾਜੀਕੋਟ, ਵਿਰਕ ਤਲਵੰਡੀ, ਧਨੋਆ, ਕਰਵਾਲ ਆਦਿ ਤੋਂ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਣ ਦੇ ਲਈ ਗਏ ਸਨ ਪਰ ਕਰਫਿਊ ਲੱਗਣ ਕਾਰਨ ਉਹ ਉਥੇ ਰੁਕ ਗਏ। ਸ਼ਰਧਾਂਲੂਆਂ ਨੂੰ ਘਰ ਪਹੁੰਚਾਉਣ ਲਈ ਸ੍ਰੀ ਹਜੂਰ ਸਾਹਿਬ ਤੋਂ ਹੀ ਕਾਰ ਸੇਵਾ ਦੇ ਟਰੱਕ ਨੰਬਰ ਸੀ. ਜੀ. 07ਏ.ਵੀ 7358 'ਤੇ ਇਨ੍ਹਾਂ ਨੂੰ ਗੁਰਦਾਸਪੁਰ ਲਿਆਂਦਾ ਜਾ ਰਿਹਾ ਸੀ ਕਿ ਰਸਤੇ 'ਚ ਪੁਲਸ ਨੇ ਇਨ੍ਹਾਂ ਨੂੰ ਰੋਕ ਕੇ ਸਿਵਲ ਹਸਪਤਾਲ ਪਹੁੰਚਾਇਆ। ਸ਼ਰਧਾਲੂਆਂ ਨੂੰ ਹਸਪਤਾਲ 'ਚ ਤਾਇਨਾਤ ਡਾ. ਜੋਤੀ ਵੱਲੋਂ ਬਲੱਡ ਸੈਂਪਲ ਲੈ ਕੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਵਾਪਸ ਘਰਾਂ ਨੂੰ ਭੇਜ ਦਿੱਤਾ ਅਤੇ ਨਿਰਦੇਸ਼ ਦਿੱਤੇ ਕਿ ਉਹ 14 ਦਿਨਾਂ ਤੱਕ ਲੋਕਾਂ ਤੋਂ ਦੂਰੀ ਬਣਾ ਕੇ ਇਕੱਲੇ ਰਹਿਣ। ਡਾਕਟਰਾਂ ਵੱਲੋਂ ਟਰੱਕ ਚਾਲਕ ਨੂੰ ਦਾ ਵੀ ਬਲੱਡ ਸੈਂਪਲ ਲਿਆ ਗਿਆ।
ਇਹ ਵੀ ਪੜ੍ਹੋ :ਕਰਫਿਊ ਦੌਰਾਨ ਪੰਜ ਜੀਆਂ ਦੀ ਬਰਾਤ ਲੈ ਕੇ ਪੁੱਜਾ ਲਾੜਾ, ਤਿੰਨ ਘੰਟਿਆਂ 'ਚ ਹੋਇਆ ਵਿਆਹ
ਸੂਬੇ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ
ਦੱਸ ਦੇਈਏ ਕਿ ਪੰਜਾਬ 'ਚ ਸਭ ਤੋਂ ਪਹਿਲਾਂ ਨਵਾਂਸ਼ਹਿਰ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ, ਜਿਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ। ਬੀਤੀ ਰਾਤ ਵੀ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਹੋਈ ਹੈ, ਜਿਸ ਦੀ ਉਮਰ 60-65 ਸਾਲ ਦੇ ਕਰੀਬ ਦੀ ਸੀ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਰੋਨਾ ਵਾਇਰਸ ਦੇ 39 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ :ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਪੰਜਾਬ 'ਚ ਕੋਰੋਨਾ ਪੀੜਤਾਂ ਦੇ ਜਿਹੜੇ ਮਾਮਲੇ ਪਾਏ ਗਏ ਹਨ, ਉਨ੍ਹਾਂ 'ਚ ਨਵਾਂਸ਼ਹਿਰ ਦੇ 19, ਮੋਹਾਲੀ ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5 ਅਤੇ ਇਕ-ਇਕ ਮਾਮਲਾ ਅੰਮ੍ਰਿਤਸਰ ਅਤੇ ਲੁਧਿਆਣਾ 'ਚ ਸਾਹਮਣੇ ਆਇਆ ਹੈ। ਇਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਕ ਨੂੰ ਦੂਜੀ ਜਾਂਚ ਦੀ ਰਿਪੋਰਟ ਠੀਕ ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ, ਘਰਾਂ 'ਚ ਕੈਦ ਹੋਏ ਗਰੀਬ ਦੋ ਵਕਤ ਦੀ ਰੋਟੀ ਲਈ ਤਰਸੇ
ਇਹ ਵੀ ਪੜ੍ਹੋ :ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)
ਸੱਚਖੰਡ ਹਰਮਿੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਵਧਣ ਨਾਲ ਫੁੱਲਾਂ ਨੇ ਵੀ ਬਿਖੇਰੀ ਮਹਿਕ (ਤਸਵੀਰਾਂ)
NEXT STORY