ਟਾਂਡਾ ਉੜਮੁੜ (ਪੰਡਿਤ)— ਕਰਫਿਊ ਦੌਰਾਨ ਦਿੱਤੀ ਗਈ ਸੋਮਵਾਰ ਤੋਂ ਸ਼ੁਕਰਵਾਰ ਤੱਕ ਦੁਕਾਨਾਂ ਖੋਲ੍ਹਣ ਦੀ ਸੀਮਤ ਛੋਟ ਸਬੰਧੀ ਸਹੀ ਜਾਣਕਾਰੀ ਨਾ ਹੋਣ ਦੀ ਸੂਰਤ 'ਚ ਟਾਂਡਾ ਇਲਾਕੇ 'ਚ ਅੱਜ ਸਵੇਰੇ ਅਨੇਕਾਂ ਦੁਕਾਨਾਂ ਖੁੱਲ੍ਹੀਆਂ। ਇਸ ਦੌਰਾਨ ਭਾਰੀ ਆਵਾਜਾਈ ਕਾਰਨ ਦੁਕਾਨਾਂ 'ਤੇ ਲੱਗੀਆਂ ਰੌਣਕਾਂ ਦੌਰਾਨ ਕਰਫਿਊ ਦੀਆਂ ਧੱਜੀਆਂ ਉੱਡਦੀਆਂ ਰਹੀਆਂ। ਬਾਅਦ 'ਚ ਟਾਂਡਾ ਪੁਲਸ ਨੇ ਇਲਾਕੇ 'ਚ ਗਸ਼ਤ ਕਰਕੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਇਸ ਤੋਂ ਪਹਿਲਾਂ ਅੱਜ ਸਵੇਰੇ ਰੈਡੀਮੇਡ ਕੱਪੜਿਆਂ, ਸ਼ੂ-ਸਟੋਰ, ਸੀਮੈਂਟ ਸਟੋਰ, ਸੈਨੇਟਰੀ ਸਟੋਰ ਅਤੇ ਕੱਪੜੇ ਆਦਿ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਅਤੇ ਸ਼ਹਿਰ 'ਚ ਲੋਕਾਂ ਦੀ ਹਲਚਲ ਵਧਣ ਲੱਗੀ। ਇਸ ਸਾਰੇ ਵਰਤਾਰੇ ਵਿਚ ਲੋਕਾਂ ਵੱਲੋਂ ਸਮਾਜਕ ਦੂਰੀ, ਮਾਸਕ ਆਦਿ ਦਾ ਉਪਯੋਗ ਨਾ ਕਰਨ ਕਰਕੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਦਕਿ ਡੀ. ਸੀ. ਹੁਸ਼ਿਆਰਪੁਰ ਵੱਲੋਂ ਜਾਰੀ ਹੁਕਮਾਂ 'ਚ ਸਪਸ਼ਟ ਕੀਤਾ ਗਿਆ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ।
ਧਰਮਕੋਟ ਹਲਕੇ ਦੀਆਂ ਮੰਡੀਆਂ ਵਿੱਚ 1,66000 ਟਨ ਕਣਕ ਦੀ ਹੋਈ ਸਰਕਾਰੀ ਖਰੀਦ- ਵਿਧਾਇਕ ਲੋਹਗੜ੍ਹ
NEXT STORY