ਜਲੰਧਰ (ਸੁਧੀਰ)— ਕਰਫਿਊ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਫਗਵਾੜਾ ਗੇਟ ਮਾਰਕਿਟ ਖੋਲ੍ਹਣ ਦੇ ਮਾਮਲੇ ਸਬੰਧੀ ਬੀਤੇ ਦਿਨ ਇਥੇ ਆਡ-ਈਵਨ ਨੰਬਰਾਂ ਨਾਲ 200 ਦੁਕਾਨਾਂ ਖੁੱਲ੍ਹੀਆਂ। ਇਸ ਦੌਰਾਨ ਏ. ਡੀ. ਸੀ. ਪੀ. ਸਿਟੀ-1 ਡੀ. ਸੁਡਰਵਿਜ਼ੀ ਨੇ ਥਾਣਾ ਨੰ. 3 ਦੀ ਪੁਲਸ ਨਾਲ ਮਾਰਕਿਟ ਦਾ ਦੌਰਾ ਕੀਤਾ ਅਤੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਕ ਦੂਰੀ ਬਣਾਈ ਰੱਖਣ ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਮਾਰਕਿਟ ਦੇ ਦੁਕਾਨਦਾਰਾਂ ਦੀ ਮਦਦ ਨਾਲ ਦੁਕਾਨਾਂ ਦੇ ਬਾਹਰ ਗਾਹਕਾਂ ਦੀ ਸਮਿਜਕ ਦੂਰੀ ਬਣਾਈ ਰੱਖਣ ਲਈ ਪੇਂਟ ਨਾਲ ਪੱਕੇ ਗੋਲੇ ਲਗਾਉਣ ਤੋਂ ਬਾਅਦ ਦੁਕਾਨਾਂ ਦੇ ਬਾਹਰ ਨੰਬਰ ਵੀ ਲਿਖ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਸਾਰੇ ਦੁਕਾਨਦਾਰਾਂ ਨੂੰ ਸੈਨੇਟਾਈਜ਼ ਅਤੇ ਮਾਸਕ ਲਾ ਕੇ ਗਾਹਕਾਂ ਨੂੰ ਸਾਮਾਨ ਵੇਚਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਇਸ ਮੁਹਿੰਮ 'ਚ ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਵੀ ਪੁਲਸ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ । ਉਨ੍ਹਾਂ ਕਿਹਾ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।
ਬਠਿੰਡਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ
NEXT STORY